ਭੁੱਬਾਂ ਮਾਰ ਕੇ ਰੋਏ MDH ਮਸਾਲਾ ਕਿੰਗ ਧਰਮਪਾਲ ਗੁਲਾਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸਪਾਸ ਮੌਜੂਦ ਲੋਕਾਂ ਨੇ ਧਰਮਪਾਲ ਗੁਲਾਟੀ ਸੰਭਾਲਿਆ

Sushma Swaraj death : MDH owner Mahashay Dharampal Gulati cries inconsolably

ਨਵੀਂ ਦਿੱਲੀ : ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਭਾਜਪਾ ਦੀ ਸੀਨੀਅਰ ਆਗੂ ਦਾ 2016 'ਚ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਸੀ ਅਤੇ ਸਿਹਤ ਕਾਰਨਾਂ ਕਰ ਕੇ ਉਨ੍ਹਾਂ ਨੇ ਲੋਕ ਸਭਾ ਚੋਣ 2019 ਨਹੀਂ ਲੜੀ ਸੀ। ਏਮਜ਼ ਦੇ ਡਾਕਟਰਾਂ ਦੇ ਦੱਸਿਆ ਕਿ ਹਾਰਟ ਅਟੈਕ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਸੁਸ਼ਮਾ ਸਵਰਾਜ ਦਾ ਅੱਜ ਸ਼ਾਮ ਅੰਤਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਲਾਸ਼ ਨੂੰ ਤਿੰਨ ਘੰਟੇ ਲਈ ਭਾਜਪਾ ਦਫ਼ਤਰ 'ਚ ਰੱਖਿਆ ਗਿਆ ਸੀ। ਜਿੱਥੇ ਕਈ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਐਮਡੀਐਚ ਮਸਾਲਿਆਂ ਦੇ ਮਾਲਕ ਧਰਮਪਾਲ ਗੁਲਾਟੀ ਸੁਸ਼ਮਾ ਸਵਰਾਜ ਦੀ ਲਾਸ਼ ਨੂੰ ਵੇਖ ਕੇ ਭਾਵੁਕ ਹੋ ਗਏ ਅਤੇ ਭੁੱਬਾਂ ਮਾਰ ਕੇ ਰੋਣ ਲੱਗ ਗਏ। ਉਥੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸੰਭਾਲਿਆ।

ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਅੰਤਮ ਸਸਕਾਰ ਨਾਲ ਬੁਧਵਾਰ ਨੂੰ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ 'ਚ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਸਮੇਤ ਕਈ ਆਗੂ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਭਾਜਪਾ ਮੁੱਖ ਦਫ਼ਤਰ 'ਚ ਅੰਤਮ ਵਿਦਾਇਗੀ ਦਿੱਤੀ ਗਈ। ਇਥੇ ਪਤੀ ਸਵਰਾਜ ਕੌਸ਼ਲ ਅਤੇ ਬੇਟੀ ਬਾਂਸੁਰੀ ਨੇ ਸੁਸ਼ਮਾ ਨੂੰ ਸਲਾਮੀ ਦਿੱਤੀ। ਬਾਂਸੁਰੀ ਨੇ ਅੰਤਮ ਰਸਮਾਂ ਪੂਰੀਆਂ ਕੀਤੀਆਂ। ਦਿੱਲੀ ਅਤੇ ਹਰਿਆਣਾ ਸਰਕਾਰ ਨੇ ਦੋ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।