ਵਿਦੇਸ਼ ਮੰਤਰੀ ਦੇ ਰੂਪ ਵਿਚ ਸ਼ੁਸ਼ਮਾ ਸਵਰਾਜ ਨੇ ਵਧਾਇਆ ਦੇਸ਼ ਦਾ ਮਾਣ- ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਉਹ ਇਕ ਆਦਰਸ਼ ਬੁਲਾਰੇ ਅਤੇ ਦੇਸ਼ ਦੇ ਕਈ ਕੰਮਾਂ ਨੂੰ ਸੁਧਾਰਨ ਵਾਲੇ ਸਨ

Amit Shah

ਨਵੀਂ ਦਿੱਲੀ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਪਾਰਟੀ ਆਗੂ ਸ਼ੁਸ਼ਮਾ ਸਵਰਾਜ ਦੀ ਮੌਤ ਨੂੰ ਭਾਜਪਾ ਅਤੇ ਭਾਰਤੀ ਰਾਜਨੀਤੀ ਲਈ ਮੰਦਭਾਗੀ ਘਟਨਾ ਦੱਸਿਆ ਹੈ। ਉਹਨਾਂ ਕਿਹਾ ਕਿ ਸ਼ੁਸ਼ਮਾ ਸਵਰਾਜ ਨੇ ਦੇਸ਼ ਦੇ ਕਈ ਕੰਮਾਂ ਵਿਚ ਸੁਧਾਰ ਲਿਆ ਕੇ ਦੇਸ਼ ਦਾ ਮਾਣ ਵਧਾਇਆ ਹੈ। ਅਮਿਤ ਸ਼ਾਹ ਨੇ ਟਵੀਟ ਵੀ ਕੀਤਾ ਹੈ ਟਵੀਟ ਵਿਚ ਲਿਖਿਆ ਹੋਇਆ ਹੈ ਕਿ ਸ਼ੁਸ਼ਮਾ ਸਵਰਾਜ ਦੀ ਮੌਤ ਭਾਜਪਾ ਅਤੇ ਹੋਰ ਪਾਰਟੀਆਂ ਲਈ ਬਹੁਤ ਬੁਰੀ ਘਟਨਾ ਹੈ।

ਉਹਨਾਂ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਨੇਤਾ ਸੰਸਦੀ ਬੋਰਡ ਦੀ ਮੈਂਬਰ ਸ਼ੁਸ਼ਮਾ ਸਵਰਾਜ ਦੀ ਮੌਤ ਨੂੰ ਲੈ ਕੇ ਮੇਰਾ ਮਨ ਬਹੁਤ ਦੁਖੀ ਹੈ। ਉਹਨਾਂ ਕਿਹਾ ਕਿ ਉਹ ਇਕ ਆਦਰਸ਼ ਬੁਲਾਰੇ ਅਤੇ ਦੇਸ਼ ਦੇ ਕਈ ਕੰਮਾਂ ਨੂੰ ਸੁਧਾਰਨ ਵਾਲੇ ਸਨ। ਸ਼ੁਸ਼ਮਾ ਸਵਰਾਜ ਆਪਣੀ ਇਕ ਮਿੱਠੀ ਯਾਦ ਛੱਡ ਕੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਵਿਛੋੜਾ ਸਿਰਫ਼ ਭਾਜਪਾ ਲਈ ਹੀ ਨਹੀਂ ਪੂਰੀ ਰਾਜਨੀਤੀ ਲਈ ਇਕ ਬੁਰੀ ਗੱਲ ਹੈ।

ਉਹਨਾਂ ਕਿਹਾ ਕਿ ਪੂਰਾ ਦੇਸ਼ ਉਹਨਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ। ਉੱਥੇ ਹੀ ਭਾਜਪਾ ਦੇ ਕਾਰਜਕਾਰੀ ਚੇਅਰਮੈਨ ਜੇ ਪੀ ਨੱਡਾ ਨੇ ਵੀ ਟਵੀਟ ਕੀਤਾ ਕਿ ਸਾਡੀ ਸਾਬਕਾ ਸੀਨੀਅਰ ਮੰਤਰੀ ਸ਼ੁਸ਼ਮੀ ਸਵਰਾਜ ਜੀ ਦੀ ਮੌਤ ਤੇ ਪੂਰੀ ਭਾਜਪਾ ਸਰਕਾਰ ਸੋਗ ਵਿਚ ਹੈ। ਭਾਜਪਾ ਪਾਰਟੀ ਨੇ ਆਪਣੇ ਅੱਜ ਦੇ ਸਾਰੇ ਕੰਮ ਅੱਗੇ ਕਰ ਦਿੱਤੇ ਹਨ। ਦੱਸ ਦਈਏ ਕਿ ਸਾਬਕਾ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ ਸੀ। ਉਹਨਾਂ ਦੀ ਮੌਤ 67 ਸਾਲ ਦੀ ਉਮਰ ਵਿਚ ਹੋਈ ਹੈ।  
 

Related Stories