ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਬੋਲੇ ਰਾਹੁਲ , ’20 ਲੱਖ ਦਾ ਅੰਕੜਾ ਪਾਰ, ਗਾਇਬ ਹੈ ਮੋਦੀ ਸਰਕਾਰ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਅਪਣੇ ਪੈਰ ਪਸਾਰ ਰਿਹਾ ਹੈ।

PM Modi and Rahul Gandhi

ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਅਪਣੇ ਪੈਰ ਪਸਾਰ ਰਿਹਾ ਹੈ। ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਦੇ ਮਾਮਲੇ 20 ਲੱਖ ਤੋਂ ਪਾਰ ਪਹੁੰਚ ਗਏ ਹਨ। ਇਸ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਅਪਣੇ ਇਕ ਪੁਰਾਣੇ ਟਵੀਟ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਲਿਖਿਆ ਕਿ ਦੇਸ਼ ਵਿਚ ਕੋਰੋਨਾ ਦੇ ਅੰਕੜੇ 20 ਲੱਖ ਤੋਂ ਪਾਰ ਹੋ ਗਏ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਗਾਇਬ ਹੈ।

ਰਾਹੁਲ ਨੇ ਟਵੀਟ ਕੀਤਾ, ’20 ਲੱਖ ਦਾ ਅੰਕੜਾ ਪਾਰ, ਗਾਇਬ ਹੈ ਮੋਦੀ ਸਰਕਾਰ’। ਰਾਹੁਲ ਨੇ ਜਿਸ ਟਵੀਟ ਦਾ ਹਵਾਲਾ ਦਿੱਤਾ ਹੈ ਉਹ 17 ਜੁਲਾਈ ਦਾ ਹੈ। ਇਸ ਦਿਨ ਦੇਸ਼ ਵਿਚ ਕੋਰੋਨਾ ਦੇ ਮਾਮਲੇ 10 ਲੱਖ ਤੋਂ ਪਾਰ ਹੋਏ ਸੀ। ਉਸ ਸਮੇਂ ਰਾਹੁਲ ਗਾਂਧੀ ਨੇ ਲਿਖਿਆ ਸੀ, ’10,00,000 ਦਾ ਅੰਕੜਾ ਪਾਰ ਹੋ ਗਆ ਹੈ। ਇਸੇ ਤੇਜ਼ੀ ਨਾਲ ਕੋਵਿਡ 19 ਫੈਲਿਆ ਤਾਂ 10 ਅਗਸਤ ਤੱਕ ਦੇਸ਼ ਵਿਚ 20,00,000 ਤੋਂ ਜ਼ਿਆਦਾ ਸੰਕਰਮਿਤ ਹੋਣਗੇ। ਸਰਕਾਰ ਨੂੰ ਮਹਾਂਮਾਰੀ ਰੋਕਣ ਲਈ ਸਖ਼ਤ ਅਤੇ ਯੋਜਨਾਬੱਧ ਤਰੀਕੇ ਨਾਲ ਕਦਮ ਚੁੱਕਣੇ ਚਾਹੀਦੇ ਹਨ’।

 

 

ਵੀਰਵਾਰ ਨੂੰ 20 ਲੱਖ ਤੋਂ ਪਾਰ ਪਹੁੰਚੇ ਕੋਰੋਨਾ ਮਾਮਲੇ

ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੀਰਵਾਰ ਨੂੰ 20 ਲੱਖ ਤੋਂ ਪਾਰ ਪਹੁੰਚ ਗਏ। ਉੱਥੇ ਹੀ ਇਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 13.70 ਲੱਖ ਹੋ ਗਈ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਪੀਟੀਆਈ ਅਨੁਸਾਰ ਭਾਰਤ ਦੇ ਕੋਵਿਡ-19 ਦੇ ਮਾਮਲੇ 20,19,930 ਹੋ ਗਏ ਹਨ, ਹੁਣ ਤੱਕ ਸੰਕਰਮਣ ਨਾਲ 41,573 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13,70,347 ਲੋਕ ਠੀਕ ਹੋ ਚੁੱਕੇ ਹਨ। ਅੰਕੜਿਆਂ ਅਨੁਸਾਰ ਇਹ ਲਗਾਤਾਰ ਅੱਠਵਾਂ ਅਜਿਹਾ ਦਿਨ ਹੈ ਜਦੋਂ ਕੋਰੋਨਾ ਵਾਇਰਸ ਦੇ 50,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।