ਚੰਦਰਮਾ ਦੇ ਪੰਧ ਤੋਂ ਚੰਦਰਯਾਨ-3 ਵਲੋਂ ਭੇਜੀ ਗਈ ਪਹਿਲੀ ਵੀਡੀਉ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਾੜ ਏਜੰਸੀ ਇਸਰੋ ਨੇ ਕੀਤੀ ਸਾਂਝੀ 

ISRO shares video of Moon captured by Chandrayaan 3 during lunar orbit insertion

ਨਵੀਂ ਦਿੱਲੀ : ਇਸਰੋ ਨੇ ਨੇ ਚੰਦਰਯਾਨ-3 ਮਿਸ਼ਨ ਦੁਆਰਾ ਚੰਦਰਮਾ ਦੇ ਪੰਧ ਵਿਚ ਦਾਖ਼ਲ ਦੌਰਾਨ ਕੈਪਚਰ ਕੀਤੇ ਚੰਦਰਮਾ ਦਾ ਇਕ ਵੀਡੀਉ ਸਾਂਝਾ ਕੀਤਾ ਹੈ। ਪੁਲਾੜ ਏਜੰਸੀ ਨੇ ਵੀਡੀਉ ਸਾਂਝੀ ਕਰਦਿਆਂ ਇਸ ਦਾ ਸਿਰਲੇਖ ਦਿਤਾ ਹੈ, "ਚੰਦਰਯਾਨ-3 ਮਿਸ਼ਨ: ਚੰਦਰਮਾ ਜਿਵੇਂ ਕਿ ਚੰਦਰਯਾਨ-3 ਚੰਦਰਮਾ ਦੇ ਪੰਧ ਵਿਚ ਦਾਖ਼ਲ ਹੋਣ ਦੌਰਾਨ ਦੇਖਿਆ ਗਿਆ।"

ਇਹ ਵੀ ਪੜ੍ਹੋ: ਉਤਰੀ ਅਫ਼ਰੀਕੀ ਦੇਸ਼ ਮੋਰੱਕੋ 'ਚ ਵਾਪਰਿਆ ਵੱਡਾ ਹਾਦਸਾ, 24 ਲੋਕਾਂ ਦੀ ਮੌਤ

ਇਸਰੋ ਵਲੋਂ ਜਾਰੀ ਕੀਤੇ ਇਸ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਚੰਦਰਮਾ 'ਤੇ ਨੀਲੇ ਹਰੇ ਰੰਗ ਦੇ ਕਈ ਟੋਏ ਹਨ। ਦੱਸ ਦੇਈਏ ਕਿ ਇਹ ਵੀਡੀਉ ਐਤਵਾਰ ਦੇਰ ਰਾਤ ਹੋਣ ਵਾਲੀ ਦੂਜੀ ਵੱਡੀ ਗਤੀਵਿਧੀ ਤੋਂ ਕੁਝ ਘੰਟੇ ਪਹਿਲਾਂ ਜਾਰੀ ਕੀਤਾ ਗਿਆ। ਇਸਰੋ ਨੇ ਚੰਦਰਮਾ ਦੀ ਇਹ ਪਹਿਲੀ ਝਲਕ ਸੋਸ਼ਲ ਸਾਈਟ ਟਵਿੱਟਰ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: ਕੇ.ਪੀ.ਏ. ਨੇ ਮਨੀਪੁਰ ’ਚ ਐਨ.ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲਈ

ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਚੰਦਰਯਾਨ-3 ਮਿਸ਼ਨ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਾੜ ਯਾਨ ਧਰਤੀ ਦੇ ਪੰਜ ਚੱਕਰ ਲਾਉਂਦੇ ਹੋਏ ਚੰਦਰਮਾ ਵੱਲ ਰਵਾਨਾ ਹੋਇਆ। ਸਨਿਚਰਵਾਰ ਨੂੰ ਮਿਸ਼ਨ ਲਈ ਮਹੱਤਵਪੂਰਨ ਦਿਨ ਸੀ ਕਿਉਂਕਿ ਚੰਦਰਯਾਨ-3 ਨੇ ਅਪਣਾ ਲੂਨਰ ਆਰਬਿਟ ਇਨਸਰਸ਼ਨ (LOI) ਪੂਰਾ ਕੀਤਾ।

ਦੂਜੇ ਸ਼ਬਦਾਂ ਵਿਚ ਚੰਦਰਯਾਨ-3 ਮਿਸ਼ਨ ਚੰਦਰਮਾ ਦੇ ਪੰਧ ਵਿਚ ਪਹੁੰਚ ਗਿਆ ਹੈ। ਹੁਣ ਚੰਦਰਯਾਨ ਪੁਲਾੜ ਯਾਨ ਨੇ ਚੰਦ ਦੇ ਚਾਰ ਚੱਕਰ ਲਗਾਉਣੇ ਹਨ ਅਤੇ ਫਿਰ ਇਹ ਸਤ੍ਹਾ ਦੇ ਨੇੜੇ ਪਹੁੰਚਣ 'ਤੇ ਲੈਂਡਿੰਗ ਦੀ ਤਿਆਰੀ ਕਰੇਗਾ। ਚੰਦਰਯਾਨ 2 ਆਰਬਿਟਰ, ਜੋ ਕਿ ਅਜੇ ਵੀ ਚੰਦਰਮਾ ਦੇ ਦੁਆਲੇ ਚੱਕਰ ਵਿਚ ਹੈ, ਨੂੰ ਲੋੜ ਪੈਣ 'ਤੇ ਬੈਕਅੱਪ ਰੀਲੇਅ ਵਜੋਂ ਵਰਤਿਆ ਜਾ ਸਕਦਾ ਹੈ। ਜੇਕਰ ਬਾਕੀ ਮਿਸ਼ਨ ਅੱਗੇ ਵਧਦਾ ਹੈ, ਤਾਂ ਇਸਰੋ ਲੂਨਰ ਸਤ੍ਹਾ 'ਤੇ 23 ਅਗਸਤ ਨੂੰ ਲੈਂਡਿੰਗ ਦੀ ਸੰਭਾਵਨਾ ਹੈ।