ਡੀਜੀਪੀ ਵੈਦ ਦਾ 21 ਮਹੀਨੇ ਬਾਅਦ ਤਬਾਦਲਾ, ਜੇਲ੍ਹ ਡੀਜੀਪੀ ਬਣੇ ਰਾਜ ਦੇ ਨਵੇਂ ਪੁਲਿਸ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ - ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਡਾ. ਐਸਪੀ ਵੈਦ ਦਾ ਵੀਰਵਾਰ ਦੇਰ ਰਾਤ ਤਬਾਦਲਾ ਕਰ ਦਿਤਾ ਗਿਆ। ਉਹ ਦਸੰਬਰ 2016 ਤੋਂ ਇਸ ਅਹੁਦੇ 'ਤੇ ਸਨ।...

police chief SP Vaid

ਸ਼੍ਰੀਨਗਰ : ਜੰਮੂ - ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਡਾ. ਐਸਪੀ ਵੈਦ ਦਾ ਵੀਰਵਾਰ ਦੇਰ ਰਾਤ ਤਬਾਦਲਾ ਕਰ ਦਿਤਾ ਗਿਆ। ਉਹ ਦਸੰਬਰ 2016 ਤੋਂ ਇਸ ਅਹੁਦੇ 'ਤੇ ਸਨ। ਉਨ੍ਹਾਂ ਦੀ ਜਗ੍ਹਾ ਡੀਜੀਪੀ (ਜੇਲ੍ਹ) ਦਿਲਬਾਗ ਸਿੰਘ ਨੂੰ ਇਸ ਅਹੁਦੇ ਦੀ ਜ਼ਿਅਦਾ ਜ਼ਿੰਮੇਵਾਰੀ ਸੌਂਪੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਪੁਲਿਸ ਕਰਮੀਆਂ ਦੇ ਪਰਵਾਰ ਵਾਲਿਆਂ ਦੇ ਅਗਵਾਹ ਦੀ ਲਗਾਤਾਰ ਵੱਧਦੀ ਘਟਨਾਵਾਂ ਅਤੇ ਇਸ ਤੋਂ ਨਜਿੱਠਣ ਦੇ ਤਰੀਕੇ ਤੋਂ ਖੁਸ਼ ਨਹੀਂ ਸੀ। 

ਗ੍ਰਹਿ ਵਿਭਾਗ ਵਲੋਂ ਜਾਰੀ ਆਦੇਸ਼ ਵਿਚ ਐਸਪੀ ਵੈਦ ਨੂੰ ਟ੍ਰਾਂਸਪੋਰਟ ਕਮਿਸ਼ਨਰ ਬਣਾਇਆ ਗਿਆ ਹੈ। 1986 ਬੈਚ ਦੇ ਜੰਮੂ - ਕਸ਼ਮੀਰ ਕੈਡਿਰ ਦੇ ਆਈਪੀਐਸ ਵੈਦ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਦਾ ਕਰੀਬੀ ਮੰਨਿਆ ਜਾਂਦਾ ਹੈ।  ਉਨ੍ਹਾਂ ਨੇ ਘਾਟੀ ਵਿਚ ਅਤਿਵਾਦੀਆਂ ਵਿਰੁਧ ਆਪਰੇਸ਼ਨ ਆਲ ਆਉਟ ਸਮੇਤ ਕਈ ਮੁਹਿੰਮ ਨੂੰ ਸਫਲਤਾਪੂਰਣ ਅੰਜਾਮ ਦਿਤਾ ਸੀ। ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਰਾਜ ਦੇ ਇੰਟੈਲਿਜੈਂਸ ਚੀਫ਼ ਅਬਦੁਲ ਗਨੀ ਮੀਰ ਨੂੰ ਹਟਾਇਆ ਗਿਆ ਸੀ। ਇਹ ਜ਼ਿੰਮੇਵਾਰੀ ਡਾ. ਬੀ ਸ਼੍ਰੀਨਿਵਾਸ ਨੂੰ ਦਿਤੀ ਗਈ ਸੀ।  

ਪਿਛਲੇ ਹਫਤੇ ਦੱਖਣ ਕਸ਼ਮੀਰ 'ਚ ਅਤਿਵਾਦੀਆਂ ਨੇ ਪੁਲਿਸ ਦੇ ਤਿੰਨ ਜਵਾਨਾਂ ਅਤੇ ਪੁਲਿਸਵਾਲਿਆਂ ਦੇ ਪਰਵਾਰ ਦੇ ਅੱਠ ਮੈਂਬਰਾਂ ਨੂੰ ਅਗਵਾ ਕੀਤਾ ਸੀ। ਇਹਨਾਂ ਦੀ ਰਿਹਾਈ ਦੇ ਬਦਲੇ ਪੁਲਿਸ ਨੂੰ ਅਤਿਵਾਦੀਆਂ ਦੇ ਪਰਵਾਰ ਵਾਲਿਆਂ ਨੂੰ ਛੱਡਣਾ ਪਿਆ ਸੀ। ਇਹਨਾਂ ਵਿਚ ਹਿਜ਼ਬੁਲ ਮੁਜਾਹਿਦੀਨ ਅਤਿਵਾਦੀ ਰਿਆਜ ਨਾਇਕੂ ਦਾ ਪਿਤਾ ਵੀ ਸ਼ਾਮਿਲ ਸੀ। ਗ੍ਰਹਿ ਮੰਤਰਾਲਾ ਦੇ ਸੂਤਰਾਂ  ਦੇ ਮੁਤਾਬਕ, ਇਸ ਤੋਂ ਜੰਮੂ - ਕਸ਼ਮੀਰ ਪੁਲਿਸ ਦੇ ਹੌਸਲੇ 'ਤੇ ਅਸਰ ਪਿਆ ਹੈ। ਰਾਜ ਵਿਚ ਭਾਜਪਾ ਅਤੇ ਪੀਡੀਪੀ ਸਰਕਾਰ ਦਾ ਗਠਜੋੜ ਟੁੱਟਣ ਤੋਂ ਬਾਅਦ ਇਥੇ ਰਾਜਪਾਲ ਸ਼ਾਸਨ ਹੈ।