ਮੋਦੀ ਸਰਕਾਰ ਵੇਚ ਰਹੀ ਹੈ ਸਸਤਾ ਸੋਨਾ, ਇਸ ਤਰ੍ਹਾਂ ਉਠਾ ਸਕਦੇ ਹੋ ਫਾਇਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕਸਰ ਦੇਖਿਆ ਗਿਆ ਹੈ ਕਿ ਲੋਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦਾ ਮਾਧਿਅਮ ਮੰਨਦੇ ਹਨ ਪਰ ਬੀਤੇ ਕੁੱਝ ਸਮੇਂ ਤੋਂ ਸੋਨੇ ਦੀ ਕੀਮਤ 'ਚ ਲਗਾਤਾਰ ਵਾਧਾ ਦੇਖਣ ਨੂੰ

Gold Bond scheme

ਨਵੀਂ ਦਿੱਲੀ : ਅਕਸਰ ਦੇਖਿਆ ਗਿਆ ਹੈ ਕਿ ਲੋਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦਾ ਮਾਧਿਅਮ ਮੰਨਦੇ ਹਨ ਪਰ ਬੀਤੇ ਕੁੱਝ ਸਮੇਂ ਤੋਂ ਸੋਨੇ ਦੀ ਕੀਮਤ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਹਾਲਾਂਕਿ ਸਮੇਂ - ਸਮੇਂ 'ਤੇ ਮੋਦੀ ਸਰਕਾਰ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ ਬਾਂਡ ਦੇ ਮਾਧਿਅਮ ਨਾਲ ਸਸ‍ਤਾ ਸੋਨਾ ਖਰੀਦਣ ਦਾ ਮੌਕਾ ਦਿੰਦੀ ਹੈ। ਇਸ ਯੋਜਨਾ ਦੀ ਨਵੀਂ ਸੀਰੀਜ ਦੀ ਸ਼ੁਰੂਆਤ 9 ਸਤੰਬਰ ਤੋਂ ਤੋਂ ਸ਼ੁਰੂ ਹੋ ਕੇ 13 ਸਤੰਬਰ ਤੱਕ ਚੱਲੇਗੀ।

ਇਸ ਯੋਜਨਾ ਤਹਿਤ ਗੋਲਡ ਬਾਂਡ ਦੀ ਕੀਮਤ 3,890 ਰੁਪਏ ਪ੍ਰਤੀ ਤੈਅ ਹੋ ਗਈ ਹੈ। ਜੇਕਰ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ ਪ੍ਰਤੀ ਗ੍ਰਾਮ 3,927 ਰੁਪਏ ਹੈ। ਇਸ ਦੇ ਅਨੁਸਾਰ ਸੋਨੇ ਦੇ ਬਾਂਡ ਦੀ ਕੀਮਤ 37 ਰੁਪਏ ਪ੍ਰਤੀ ਗ੍ਰਾਮ ਘੱਟ ਹੈ। ਇਸਦੇ ਨਾਲ ਖਰੀਦਦਾਰ ਨੂੰ ਡਿਜੀਟਲ ਮੋਡ ਵਿੱਚ ਭੁਗਤਾਨ ਕਰਨ ‘ਤੇ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਮਿਲੇਗੀ। ਭਾਵ ਸੋਨੇ ‘ਤੇ 87 ਰੁਪਏ ਪ੍ਰਤੀ ਗ੍ਰਾਮ ਦੀ ਰਾਹਤ ਮਿਲੇਗੀ।

ਸ਼ਰਤਾਂ ਕੀ ਹਨ:
ਹਾਲਾਂਕਿ ਇਸ ਯੋਜਨਾ ਦੇ ਤਹਿਤ ਸੋਨੇ ਦੇ ਬਾਂਡ ਖਰੀਦਣ ਦੀਆਂ ਕੁਝ ਸ਼ਰਤਾਂ ਵੀ ਹਨ। ਪਹਿਲੀ ਸ਼ਰਤ ਇਹ ਹੈ ਕਿ ਕੋਈ ਵੀ ਵਿਅਕਤੀ ਵਿੱਤੀ ਸਾਲ ਵਿਚ ਵੱਧ ਤੋਂ ਵੱਧ 500 ਗ੍ਰਾਮ ਦੇ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਇਸ ਬਾਂਡ ਵਿਚ ਘੱਟੋ ਘੱਟ ਨਿਵੇਸ਼ ਇਕ ਗ੍ਰਾਮ ਹੈ। ਇਸ ਤੋਂ ਇਲਾਵਾ ਟੈਕਸ ਵਿਚ ਵੀ ਛੂਟ ਹੈ। ਇਸ ਤੋਂ ਇਲਾਵਾ ਸਕੀਮ ਰਾਹੀਂ ਬੈਂਕ ਤੋਂ ਕਰਜ਼ਾ ਵੀ ਲਿਆ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।