50 ਸਾਲਾਂ ਬਾਅਦ ਟੀਮ ਇੰਡੀਆ ਨੇ ਓਵਲ ’ਚ ਰਚਿਆ ਇਤਿਹਾਸ, ਇੰਗਲੈਂਡ ਨੂੰ 157 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਨੇ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ।

Team India won Test at The Oval after 50 Years

 

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਕੇਨਿੰਗਟਨ ਓਵਲ (Oval) ਵਿਚ ਇੰਗਲੈਂਡ (England Team) ਨੂੰ 157 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। 50 ਸਾਲਾਂ (Won after 50 Years) ਬਾਅਦ, ਟੀਮ ਇੰਡੀਆ (Team India) ਨੇ ਓਵਲ ਵਿਚ ਇੰਗਲੈਂਡ ਨੂੰ ਹਰਾਇਆ ਹੈ। 1971 ਵਿਚ ਓਵਲ ਵਿਚ ਭਾਰਤ ਨੂੰ ਮਿਲੀ ਜਿੱਤ ਅੰਗਰੇਜ਼ੀ ਧਰਤੀ ਉੱਤੇ ਪਹਿਲੀ ਜਿੱਤ ਸੀ। ਲੀਡਜ਼ 'ਚ ਮਿਲੀ ਹਾਰ ਨੇ ਭਾਰਤੀ ਟੀਮ 'ਤੇ ਸਵਾਲ ਖੜ੍ਹੇ ਕਰ ਦਿੱਤੇ ਸਨ, ਪਰ ਲੰਡਨ 'ਚ ਹੀ ਟੀਮ ਇੰਡੀਆ ਨੇ ਵਾਪਸੀ ਕੀਤੀ ਅਤੇ ਇਕ ਵਾਰ ਫਿਰ ਆਖਰੀ ਦਿਨ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ।

ਹੋਰ ਪੜ੍ਹੋ: ਕਰਨਾਲ ਵਿਚ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ

ਇਸ ਨਾਲ ਭਾਰਤ ਨੇ 2007 ਤੋਂ ਬਾਅਦ ਸੀਰੀਜ਼ ਵਿਚ ਹਾਰ ਦੇ ਖ਼ਤਰੇ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਜਿੱਤ ਵਲ ਕਦਮ ਵਧਾਇਆ ਹੈ। ਟੀਮ ਇੰਡੀਆ ਹੁਣ ਇੱਥੋਂ ਸੀਰੀਜ਼ ਨਹੀਂ ਹਾਰ ਸਕਦੀ। ਇੰਗਲੈਂਡ ਜੇਕਰ ਅਗਲਾ ਮੈਚ ਜਿੱਤ ਵੀ ਲੈਂਦਾ ਹੈ ਤਾਂ ਵੀ ਲੜੀ 2-2 ਨਾਲ ਡਰਾਅ ਹੋ ਜਾਵੇਗੀ। ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਓਲਡ ਟ੍ਰੈਫੋਰਡ, ਮੈਨਚੈਸਟਰ ਵਿਖੇ 10 ਸਤੰਬਰ ਤੋਂ ਖੇਡਿਆ ਜਾਵੇਗਾ।

ਹੋਰ ਪੜ੍ਹੋ: 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁਟੇ ਕਿਸਾਨ ਆਗੂ

ਹੋਰ ਪੜ੍ਹੋ: ਕੈਪਟਨ ਦਾ ਹਰਪਾਲ ਚੀਮਾ ’ਤੇ ਪਲਟਵਾਰ- 'ਫਿਰੌਤੀ ਤੇ ਅਗਵਾ ਦੀਆਂ ਧਾਰਾਵਾਂ ਵਿਚਲਾ ਫ਼ਰਕ ਵੀ ਨਹੀਂ ਪਤਾ'

ਟੀਮ ਇੰਡੀਆ ਨੇ ਓਵਲ 'ਤੇ ਹਾਰ ਦੀ ਲੜੀ ਨੂੰ ਖ਼ਤਮ ਕਰਦੇ ਹੋਏ ਤਿਰੰਗਾ ਲਹਿਰਾਇਆ ਹੈ ਅਤੇ ਇਸ ਤੋਂ ਇਲਾਵਾ ਟੀਮ ਇੰਡੀਆ ਨੇ ਇਸ ਜਿੱਤ ਦੇ ਨਾਲ ਕਈ ਰਿਕਾਰਡ ਬਣਾਏ ਹਨ। ਰੋਹਿਤ ਸ਼ਰਮਾ ਨੂੰ ਉਨ੍ਹਾਂ ਦੇ ਸ਼ਾਨਦਾਰ ਸੈਂਕੜੇ ਲਈ ਮੈਨ ਆਫ਼ ਦ ਮੈਚ ਦਿੱਤਾ ਗਿਆ। ਦੋਵਾਂ ਪਾਰੀਆਂ ਵਿਚ ਅਰਧ ਸੈਂਕੜਾ ਅਤੇ ਚਾਰ ਵਿਕਟਾਂ ਲੈਣ ਵਾਲੇ ਸ਼ਾਰਦੁਲ ਠਾਕੁਰ ਵੀ ਮੈਨ ਆਫ਼ ਦ ਮੈਚ ਦੇ ਮਜ਼ਬੂਤ ਦਾਅਵੇਦਾਰ ਸਨ।