ਕਰਨਾਲ ਵਿਚ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨਾਂ 'ਤੇ 28 ਅਗੱਸਤ ਨੂੰ  ਹੋਏ ਪੁਲਿਸ ਲਾਠੀਚਾਰਜ ਵਿਰੁੱਧ ਕਰਨਾਲ 'ਚ ਅੱਜ ਕਿਸਾਨ ਮਹਾਪੰਚਾਇਤ ਬੁਲਾਈ ਗਈ ਹੈ।

Karnal Kisan Mahapanchayat

ਕਰਨਾਲ: ਕਿਸਾਨਾਂ 'ਤੇ 28 ਅਗੱਸਤ ਨੂੰ  ਹੋਏ ਪੁਲਿਸ ਲਾਠੀਚਾਰਜ ਵਿਰੁੱਧ ਕਰਨਾਲ 'ਚ ਅੱਜ ਕਿਸਾਨ ਮਹਾਪੰਚਾਇਤ ਬੁਲਾਈ ਗਈ ਹੈ। ਕਿਸਾਨ ਅੱਜ 10 ਵਜੇ ਕਰਨਾਲ ਦੀ ਅਨਾਜ ਮੰਡੀ ਵਿਚ ਇਕੱਠੇ ਹੋਣਗੇ ਤੇ ਇਸ ਤੋਂ ਬਾਅਦ 'ਮਿੰਨੀ ਸਕੱਤਰੇਤ' ਦਾ ਘਿਰਾਉ ਕਰਨਗੇ, ਜਿਸ ਨੂੰ  ਲੈ ਕੇ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਧਾਰਾ-144 ਲਾਗੂ ਕਰ ਦਿਤੀ ਹੈ, ਜਿਸ ਕਾਰਨ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿਤੀ ਗਈ ਹੈ।

ਹੋਰ ਪੜ੍ਹੋ: 27 ਸਤੰਬਰ ਦੇ ਭਾਰਤ ਬੰਦ ਦੀਆਂ ਤਿਆਰੀਆਂ ’ਚ ਜੁਟੇ ਕਿਸਾਨ ਆਗੂ

ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਸੂਬੇ ਦੇ 5 ਜ਼ਿਲ੍ਹਿਆਂ ਵਿਚ ਸਾਰੀਆਂ ਮੋਬਾਈਲ ਕੰਪਨੀਆਂ ਦੀ ਇੰਟਰਨੈੱਟ ਅਤੇ ਐਸਐਮਐਸ ਸਰਵਿਸ ਬੰਦ ਕਰ ਦਿੱਤੀ ਗਈ ਹੈ। ਗ੍ਰਹਿ ਸਕੱਤਰ-1 ਬਲਕਾਰ ਸਿੰਘ ਅਨੁਸਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜ ਜ਼ਿਲ੍ਹਿਆਂ ਵਿਚ ਕਰਨਾਲ ਤੋਂ ਇਲਾਵਾ ਕੁਰੂਕਸ਼ੇਤਰ, ਕੈਥਲ, ਪਾਣੀਪਤ ਅਤੇ ਜੀਂਦ ਵਿਚ ਸੋਮਵਾਰ ਰਾਤ 12 ਤੋਂ ਮੰਗਲਵਾਰ ਰਾਤ 11.59 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਹੋਰ ਪੜ੍ਹੋ: ਸੰਪਾਦਕੀ: ਕਿਸਾਨ ਸੰਘਰਸ਼ ਹੁਣ ਹਰ ਹਿੰਦੁਸਤਾਨੀ ਦੀ ਸੰਪੂਰਨ ਆਜ਼ਾਦੀ ਦਾ ਅੰਦੋਲਨ ਬਣ ਚੁੱਕਾ ਹੈ

ਇਸ ਤੋਂ ਇਲਾਵਾ ਕਿਸਾਨਾਂ ਨੂੰ ਮਿੰਨੀ ਸਕੱਤਰ ਤੱਕ ਪਹੁੰਚਣ ਤੋਂ ਰੋਕਣ ਲਈ ਪੈਰਾਮਿਲਟਰੀ ਫੋਰਸ ਸਮੇਤ ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਮੰਗਾਂ ਪੂਰੀਆਂ ਨਾ ਹੋਣ 'ਤੇ 7 ਸਤੰਬਰ ਨੂੰ  ਕਰਨਾਲ 'ਚ ਮਹਾਪੰਚਾਇਤ ਕਰਵਾ ਕੇ 'ਮਿੰਨੀ ਸਕੱਤਰੇਤ' ਦਾ ਘਿਰਾਉ ਕਰਨ ਦੀ ਚਿਤਾਵਨੀ ਦਿਤੀ ਹੈ ।

ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ 28 ਅਗੱਸਤ ਨੂੰ  ਭਾਜਪਾ ਦੀ ਮੀਟਿੰਗ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਗਿਆ ਸੀ । ਆਵਾਜਾਈ ਠੱਪ ਹੋਣ ਕਾਰਨ ਕਿਸਾਨਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ । ਇਸ 'ਚ 10 ਪ੍ਰਦਰਸ਼ਨਕਾਰੀ ਕਿਸਾਨ ਜ਼ਖ਼ਮੀ ਹੋ ਗਏ ਸਨ । ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ. ਡੀ. ਐਮ.) ਅਧਿਕਾਰੀ ਆਯੁਸ਼ ਸਿਨਹਾ ਵਿਰੁਧ ਸੰਯੁਕਤ ਕਿਸਾਨ ਮੋਰਚਾ ਨੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ।