ਭਾਜਪਾ ਵਿਧਾਇਕ ਦੇ ਪੁੱਤਰ ‘ਤੇ ਪੀਐਮ-ਸੀਐਮ ਨੂੰ ਗਾਲਾਂ ਕੱਢਣ ਦਾ ਲੱਗਾ ਦੋਸ਼, ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਅਨਾਥ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਅਪਮਾਨਜਨਕ ਭਾਸ਼ਾ ਦਾ ਪ੍ਰਯੋਗ ਕਰਨ.....

Son of BJP MLA

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਅਨਾਥ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਅਪਮਾਨਜਨਕ ਭਾਸ਼ਾ ਦਾ ਪ੍ਰਯੋਗ ਕਰਨ ਵਾਲੇ ਭਾਜਪਾ ਵਿਧਾਇਕ ਦੇ ਪੁੱਤਰ ਦੇ ਖ਼ਿਲਾਫ਼ ਵਾਰਾਣਸੀ ਦੇ ਲੰਕਾ ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਹਾਲਾਂਕਿ ਵਿਧਾਇਕ ਦੁਆਰਾ ਆਡੀਓ ਕਲਿੱਪ ਨੂੰ ਫ਼ਰਜ਼ੀ ਦੱਸਿਆ ਗਿਆ ਹੈ। ਮਦੋਹੀ ਤੋਂ ਭਾਜਪਾ ਵਿਧਾਇਕ ਰਵਿੰਦਰਨਾਥ ਤ੍ਰਿਪਾਠੀ ਦਾ ਇਕ ਆਡੀਓ ਸ਼ੋਸ਼ਲ ਮੀਡੀਆ ‘ਚ ਕਾਫ਼ੀ ਵਾਇਰਲ ਹੋਇਆ ਹੈ।

ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ  ਮੁੱਖ ਮੰਤਰੀ ਯੋਗੀ ਆਦਿਤਯਨਾਥ ਦੇ ਖ਼ਿਲਾਫ਼ ਜਮ੍ਹ ਕੇ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਨੂੰ ਲੈ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀ ਇਤੇਂਦਰ ਚੌਬੇ ਨੇ ਵਾਰਾਣਸੀ ਦੇ ਲੰਕਾ ਥਾਣੇ ‘ਚ ਤਹਰੀਰੀ ਦੇ ਕੇ ਤ੍ਰਿਪਾਠੀ ਦੇ ਖ਼ਿਲਾਫ਼ ਵੀਰਵਾਰ ਮੁਕੱਦਮਾ ਦਰਜ ਕਰਾਇਆ ਹੈ। ਇਤੇਂਦਰ ਦੇ ਮੁਤਾਬਿਕ, ਦੀਪਕ ਨੇ ਜਾਣ-ਬੁੱਝ ਕੇ ਪੀਐਮ ਅਤੇ ਸੀਐਮ ਯੋਗੀ ਦੇ ਖ਼ਿਲਾਫ਼ ਅਪਸ਼ਬਦਾਂ ਦਾ ਪ੍ਰਯੋਗ ਕਰਕੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।

ਵਾਇਰਲ ਹੋਏ ਆਡੀਓ ‘ਚ ਪੀਐਮ ਅਤੇ ਸੀਐਮ ਅਧੀਨ ਵਾਰਾਣਸੀ ਦੇ ਐਸਐਸਪੀ ਅਤੇ ਡੀਐਮ ਦੇ ਖ਼ਿਲਾਫ਼ ਵੀ ਅਪਸ਼ਬਦ ਕਹੇ ਗਏ ਹਨ। ਆਡੀਓ ਵਿਚ ਕਿਸੇ ਨੂੰ ਮਾਰਨ ਦੀ ਧਮਕੀ ਵੀ ਦਿਤੀ ਜਾ ਰਹੀ ਹੈ। ਇਸ ਸੰਬੰਧ ‘ਚ ਇੰਸਪੈਕਟਰ (ਲੰਕਾ) ਨੇ ਦੱਸਿਆ ਕਿ ਤਫ਼ਤੀਸ ਦੇ ਅਧਾਰ ਉਤੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਵਿਧਾਇਕ ਦਾ ਕਹਿਣਾ ਹੈ ਕਿ ਵਾਇਰਲ ਆਡੀਓ ਵਿਚ ਕੋਈ ਸਚਾਈ ਨਹੀਂ ਹੈ। ਫ਼ਰਜੀ ਤਰੀਕੇ ਨਾਲ ਆਡੀਓ ਬਣਾਇਆ ਗਿਆ ਹੈ। ਇਸ ਦੇ ਪਿਛੇ ਇਕ ਸਾਜ਼ਿਸ ਹੈ, ਕਿਉਂਕਿ ਜਿਲ੍ਹੇ ਦੇ ਇਕ ਨਾਮਵਰ ਵਿਅਕਤੀ ਦੇ ਕਹਿਣ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਜਲਦ ਹੀ ਇਸ ਦਾ ਖ਼ੁਲਾਸਾ ਹੋਵੇਗਾ।