ਜਲਦ ਹੋਵੇਗਾ ਨਕਸਲਵਾਦ ਅਤੇ ਮਾਓਵਾਦ ਦਾ ਖ਼ਾਤਮਾ : ਰਾਜਨਾਥ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਸੁਰੱਖਿਆਂ ਬਲਾਂ ਉਤੇ ਹੋ ਰਹੇ ਹਮਲਿਆਂ ਕਾਰਨ ਇਕ ਵੱਡਾ ਫ਼ੈਸਲਾ ਲਿਆ ਹੈ..

Naksalvad and Maovad

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਸੁਰੱਖਿਆਂ ਬਲਾਂ ਉਤੇ ਹੋ ਰਹੇ ਹਮਲਿਆਂ ਕਾਰਨ ਇਕ ਵੱਡਾ ਫ਼ੈਸਲਾ ਲਿਆ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਨਕਸਲਵਾਦ ਅਤੇ ਮਾਓਵਾਦ ਦਾ ਖ਼ਾਤਮਾ ਹੋ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਾਂ ਦੇਸ਼ ਦੇ 126 ਜਿਲ੍ਹਿਆਂ ਵਿਚ ਨਕਸਲਵਾਦ ਸੀ, ਇਹ ਹੁਣ ਖ਼ਤਮ ਕਰਕੇ 10-12 ਜਿਲ੍ਹਿਆਂ ਵਿਚ ਰਹਿ ਗਿਆ ਹੈ। ਉਸ ਤੋਂ ਸਾਫ਼ ਪਤਾ ਜਲਦਾ ਹੈ ਕਿ ਸੁਰੱਖਿਆਂ ਬਲਾਂ ਦੇ ਅੱਗੇ ਨਕਸਲੀ ਦਮ ਤੋੜ ਰਹੇ ਹਨ।

ਯੂ ਪੀ ਦੀ ਰਾਜਧਾਨੀ ਲਖਨਊ ਦੇ ਬਿਜਨੌਰ ਸਥਿਤ ਸ਼ਿਵਰ ‘ਚ ਆਰਏਐਫ਼ ਦੇ 26ਵੇਂ ਸਥਾਪਨਾ ਦਿਵਸ ਉਤੇ ਆਯੋਜਿਤ ਪ੍ਰੋਗਰਾਮ ਵਿਚ ਗ੍ਰਹਿ ਮੰਤਰੀ ਨੇ ਕਿਹਾ, ਉਹ ਦਿਨ ਦੂਰ ਨਹੀਂ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਆਰਏਐਫ਼ ਦੇ ਬਲਬੂਤੇ ਉਤੇ ਪੂਰੇ ਦੇਸ਼ ਤੋਂ ਨਕਸਲਬਾਦ ਤੇ ਮਾਓਵਾਦ ਦਾ ਸਫਾਇਆ ਹੋ ਜਾਵੇਗਾ। ਉਹਨਾਂ ਨੇ ਕਿਹਾ, ਇਹਨਾਂ ਕੇਂਦਰੀਂ ਬਲਾਂ ਨੇ ਦੂਜੇ ਰਾਜਾਂ ਦੀ ਪੁਲਿਸ ਦੇ ਨਾਲ ਸਮਾਨਤਾ ਕਰਕੇ ਹਿੰਦੂਸਤਾਨ ਦੇ ਲੋਕਾਂ ਦੇ ਮਨ ਵਿਚ ਭਰੋਸਾ ਕਾਇਮ ਕੀਤਾ ਹੈ ਕਿ ਇਥੇ ਨਕਸਲਬਾਦ ਸੀ ਅਤੇ ਇਥੇ ਵਿਕਾਸ ਦੀ ਕਿਰਨ ਨਹੀਂ ਪਹੁੰਚੀ ਸੀ।

ਉਥੇ ਇਹਨਾਂ ਬਲਾਂ ਨੇ ਨਕਸਲਵਾਦੀਆਂ ਦੇ ਮਜਬੂਤ ਠਿਕਾਣਿਆਂ ਨੂੰ ਖ਼ਤਮ ਕਰ ਦਿਤਾ ਹੈ ਅਤੇ ਉਥੇ ਵਿਕਾਸ ਦਾ ਕੰਮ ਸ਼ੁਰੂ ਹੋਏ ਹਨ। ਰਾਜਨਾਥ ਸਿੰਘ ਨੇ ਕਿਹਾ, ਪਹਿਲਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 45 ਲੱਖ ਰੁਪਏ ਮਿਲਦੇ ਸੀ, ਪਰ ਹੁਣ ਜਦੋਂ ਦੀ ਸਾਡੀ ਸਰਕਾਰ ਆਈ ਹੈ, ਅਸੀਂ ਉਹਨਾਂ ਨੂੰ 1 ਕਰੋੜ ਰੁਪਏ ਤੋਂ ਘੱਟ ਨਹੀਂ ਦਿੱਤੇ। ਹਾਲਾਂਕਿ ਮੈਨੂੰ ਵਿਸ਼ਵਾਸ ਹੈ ਕਿ ਕੀਮਤ ਜਿਨ੍ਹੀ ਮਰਜ਼ੀ ਹੋਵੇ ਪਰ ਜੀਵਨ ਨਹੀਂ ਦੇ ਸਕਦੀ।