ਰਾਜਨਾਥ ਸਿੰਘ ਵਲੋਂ ਬੰਗਲਾਦੇਸ਼ 'ਚ ਸੱਭ ਤੋਂ ਵੱਡੇ ਵੀਜ਼ਾ ਕੇਂਦਰ ਦਾ ਉਦਘਾਟਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਆਧੁਨਿਕ ਸਹੂਲਤਾਂ ਵਾਲੇ ਵੀਜ਼ਾ ਕੇਂਦਰ.......

Rajnath Singh And Others During Inaugurates

ਢਾਕਾ : ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਆਧੁਨਿਕ ਸਹੂਲਤਾਂ ਵਾਲੇ ਵੀਜ਼ਾ ਕੇਂਦਰ ਦਾ ਉਦਘਾਟਨ ਕੀਤਾ। ਇਸ ਨਾਲ ਬਿਨੈਕਾਰਾਂ ਨੂੰ ਅਰਜ਼ੀਆਂ ਲਈ ਘੱਟ ਉਡੀਕ ਕਰਨ ਪਵੇਗੀ। 'ਬੀਡੀ ਨਿਊਜ਼' ਦੀ ਰੀਪੋਰਟ ਮੁਤਾਬਕ ਬੰਗਲਾਦੇਸ਼ ਤੋਂ ਸਭ ਤੋਂ ਵੱਧ ਲੋਕ ਭਾਰਤ ਆਉਂਦੇ ਹਨ। ਪਿਛਲੇ ਸਾਲ ਭਾਰਤ ਨੇ ਲਗਭਗ 14 ਲੱਖ ਬੰਗਲਾਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕੀਤਾ ਸੀ। ਤਿੰਨ ਦਿਨਾਂ ਦੌਰੇ 'ਤੇ ਬੰਗਲਾਦੇਸ਼ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਪਣੇ ਬੰਗਲਾਦੇਸ਼ੀ ਹਮਰੁਤਬਾ ਅਸਦੁਜ਼ਮੈਨ ਖ਼ਾਨ ਕਮਾਲ ਨਾਲ ਸੈਂਟਰ ਦਾ ਉਦਘਾਟਨ ਕੀਤਾ।

ਇਹ ਨਵਾਂ ਵੀਜ਼ਾ ਕੇਂਦਰ ਢਾਕਾ ਦੇ ਜਮੁਨਾ ਫਿਊਚਰ ਪਾਰਕ ਵਿਚ 1,85,000 ਵਰਗ ਫ਼ੁਟ ਵਣਜ ਖੇਤਰ 'ਚ ਬਣਿਆ ਹੈ। ਇਹ ਦੁਨੀਆਂ ਭਰ ਵਿਚ ਭਾਰਤ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਤੋਂ ਬਾਅਦ ਢਾਕਾ ਵਿਚ ਸਾਰੇ ਮੌਜੂਦ ਸੈਂਟਰਾਂ ਨੂੰ ਬੰਦ ਕਰ ਦਿਤਾ ਜਾਵੇਗਾ। ਇਸ ਮੌਕੇ ਗ੍ਰਹਿ ਮੰਤਰੀ ਨੇ ਬੰਗਲਾਦੇਸ਼ੀ ਨਾਗਰਿਕਾਂ ਨੂੰ 5 ਸਾਲ 'ਚ ਕਈ ਵਾਰ ਆਉਣ ਲਈ ਸੈਰ-ਸਪਾਟਾ ਵੀਜ਼ਾ ਪ੍ਰਦਾਨ ਕਰਨ ਦਾ ਐਲਾਨ ਕੀਤਾ। ਰਾਜਨਾਥ ਸਿੰਘ ਨੇ ਵੀਜ਼ਾ ਅਰਜ਼ੀ ਜਮਾਂ ਕਰਨ ਲਈ ਮੌਜੂਦਾ ਈ-ਟੋਕਨ (ਨਿਯੁਕਤੀ) ਪ੍ਰਣਾਲੀ ਦੀ ਵਾਪਸੀ ਦਾ ਐਲਾਨ ਵੀ ਕੀਤਾ। (ਪੀਟੀਆਈ)