ਸੱਚ ਸਾਬਤ ਹੋਇਆ ਅਕਸ਼ੈ ਦੀ 2.0 ਦਾ ਖ਼ਤਰਾ! ਨੀਦਰਲੈਂਡ 'ਚ ਦਹਿਸ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

5ਜੀ ਸੇਵਾ ਦੇ ਟ੍ਰਾਇਲ ਨੂੰ ਲੈ ਕੇ ਅਕਸ਼ੇ ਕੁਮਾਰ ਦੀ ਫ਼ਿਲਮ 2.0 'ਚ ਦਿਖਾਇਆ ਖ਼ਤਰਾ ਸੱਚ ਸਾਬਤ ਹੋਇਆ ਹੈ, ਜੀ ਹਾਂ ਭਾਰਤ ਹਾਲੇ 2019 ਦੀ ..

ਅਕਸ਼ੇ ਕੁਮਾਰ

ਨਵੀਂ ਦਿੱਲੀ (ਭਾਸ਼ਾ) : 5ਜੀ ਸੇਵਾ ਦੇ ਟ੍ਰਾਇਲ ਨੂੰ ਲੈ ਕੇ ਅਕਸ਼ੇ ਕੁਮਾਰ ਦੀ ਫ਼ਿਲਮ 2.0 'ਚ ਦਿਖਾਇਆ ਖ਼ਤਰਾ ਸੱਚ ਸਾਬਤ ਹੋਇਆ ਹੈ, ਜੀ ਹਾਂ ਭਾਰਤ ਹਾਲੇ 2019 ਦੀ ਪਹਿਲੀ ਤਿਮਾਹੀ ਨੂੰ 5ਜੀ ਦਾ ਟ੍ਰਾਇਲ ਕਰਨ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਨੀਦਰਲੈਂਡ ਵਿਚ 5ਜੀ ਸਰਵਿਸ ਦੀ ਟੈਸਟਿੰਗ ਨਾਲ ਜੁੜੀ ਇਕ ਖ਼ਬਰ ਨੇ ਸਾਰਿਆਂ ਨੂੰ ਦਹਿਸ਼ਤ ਵਿਚ ਪਾ ਦਿਤਾ ਹੈ, ਕਿਉਂਕਿ 5ਜੀ ਦੀ ਟੈਸਟਿੰਗ ਪੰਛੀਆਂ ਲਈ ਕਾਲ ਬਣ ਕੇ ਆਈ, ਜਿਸ ਨਾਲ 300 ਬੇਜ਼ੁਬਾਨਾਂ ਦੀ ਜਾਨ ਚਲੀ ਗਈ। ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 2.0 ਵਿਚ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ ਹੈ।

ਫਿਲਮ ਵਿਚ ਅਕਸ਼ੈ ਕੁਮਾਰ ਇਕ ਅਜਿਹੀ ਭੂਮਿਕਾ ਵਿਚ ਹਨ ਜੋ ਲੋਕਾਂ ਨੂੰ ਇਲੈਕਟ੍ਰੋਮੈਗਨੈਟਿਕ ਫੀਲਡ ਰੇਡੀਏਸ਼ਨ (ਈਐਮਐਫ) ਦੇ ਮਾਰੂ ਪ੍ਰਭਾਵ ਤੋਂ ਲੋਕਾਂ ਨੂੰ ਜਾਗਰੂਕ ਕਰਦਾ ਹੈ। ਫਿਲਮ ਵਿਚ ਵੀ ਰੇਡੀਏਸ਼ਨ ਦੇ ਪ੍ਰਭਾਵ ਨਾਲ ਪੰਛੀਆਂ ਦੀ ਮੌਤ ਹੁੰਦੀ ਵਿਖਾਈ ਗਈ ਹੈ। ਅਜਿਹੇ ਵਿਚ ਸਵਾਲ ਇਹ ਖੜ੍ਹੇ ਹੋ ਰਹੇ ਹਨ ਕੀ ਭਾਰਤ ਵੀ ਇਸ ਰਿਪੋਰਟ ਤੋਂ ਕੋਈ ਸਬਕ ਲਵੇਗਾ। ਗੈਲੈਕਟਿਕ ਕਨੈਕਸ਼ਨ ਵੈਬਸਾਈਟ ਦੀ ਇਕ ਖ਼ਬਰ ਦੇ ਮੁਤਾਬਕ ਨੀਦਰਲੈਂਡ ਦੇ ਸ਼ਹਿਰ 'ਹੇਗ' ਦੇ ਪਾਰਕ ਵਿਚ ਕਈ ਪੰਛੀਆਂ ਦੀ ਮੌਤ ਹੋ ਗਈ।

ਸ਼ੁਰੂਆਤ ਵਿਚ ਲੋਕਾਂ ਨੇ ਇਸ ਖ਼ਬਰ 'ਤੇ ਧਿਆਨ ਨਹੀਂ ਦਿਤਾ ਪਰ ਜਦੋਂ ਮਰਨ ਵਾਲੇ ਪੰਛੀਆਂ ਦੀ ਤਾਦਾਦ 300 ਦੇ ਕਰੀਬ ਪਹੁੰਚ ਗਈ ਤਾਂ ਮੀਡੀਆ ਦਾ ਧਿਆਨ ਇਸ 'ਤੇ ਗਿਆ। ਪੜਤਾਲ ਵਿਚ ਸਾਹਮਣੇ ਆਇਆ ਕਿ ਡੱਚ ਰੇਲਵੇ ਸਟੇਸ਼ਨ 'ਤੇ 5ਜੀ ਦੀ ਟੈਸਟਿੰਗ ਕੀਤੀ ਗਈ, ਪਰ ਇਸ ਤੋਂ ਤੁਰਤ ਬਾਅਦ ਆਸਪਾਸ ਦੇ ਪੰਛੀ ਰੁੱਖਾਂ ਤੋਂ ਡਿੱਗਣ ਲੱਗੇ, ਜਦਕਿ ਤਾਲਾਬ 'ਚ ਤੈਰਦੀਆਂ ਬੱਤਖਾਂ ਵਿਚ ਅਜ਼ੀਬੋ ਗਰੀਬ ਹਰਕਤਾਂ ਦੇਖਣ ਨੂੰ ਮਿਲੀਆਂ। ਰੇਡੀਏਸ਼ਨ ਤੋਂ ਬਚਣ ਲਈ ਉਹ ਵਾਰ -ਵਾਰ ਅਪਣਾ ਸਿਰ ਪਾਣੀ ਵਿਚ ਡੁਬੋਂਦੀਆਂ ਨਜ਼ਰ ਆਈਆਂ ਜਦਕਿ ਕੁੱਝ ਉਥੋਂ ਭੱਜ ਗਈਆਂ।

ਹਾਲਾਂਕਿ ਆਧਿਕਾਰਿਕ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ। ਡੱਚ ਫੂਡ ਐਂਡ ਖ਼ਪਤਕਾਰ ਉਤਪਾਦ ਸੇਫਟੀ ਅਥਾਰਟੀ ਦਾ ਕਹਿਣੈ ਕਿ ਮਰੇ ਹੋਏ ਪੰਛੀਆਂ ਦੀ ਲੈਬ ਵਿਚ ਟੈਸਟਿੰਗ ਹੋ ਰਹੀ ਹੈ। ਮ੍ਰਿਤਕ ਪੰਛੀਆਂ ਵਿਚ ਜ਼ਹਿਰ ਦੇ ਕੋਈ ਨਿਸ਼ਾਨ ਨਹੀਂ ਮਿਲੇ ਪਰ ਭਾਰੀ ਮਾਤਰਾ ਵਿਚ ਅੰਦਰੂਨੀ ਖ਼ੂਨ ਦਾ ਰਿਸਾਅ ਹੋਇਆ। ਜਿਸ ਦੇ ਚਲਦੇ ਮੌਤ ਹੋਈ। ਫਿਲਮ ਟੂ ਪੁਆਇੰਟ ਜ਼ੀਰੋ ਵੀ ਸਾਫ਼ ਸੁਨੇਹਾ ਦਿੰਦੀ ਹੈ ਕਿ ਮੋਬਾਈਲ ਅਤੇ ਟਾਵਰ ਤੋਂ ਨਿਕਲਣ ਵਾਲੇ ਰੇਡੀਏਸ਼ਨ ਨਾਲ ਪੰਛੀ ਕਾਲ ਦੇ ਗਾਲ ਵਿਚ ਸਮਾ ਰਹੇ ਹਨ। ਫਿਲਮ ਵਿਚ ਦਾਅਵਾ ਕੀਤਾ ਗਿਐ ਕਿ ਜੋ ਵੀ ਮੋਬਾਈਲ ਦੀ ਵਰਤੋਂ ਕਰਦੈ। ਉਹ ਪੰਛੀਆਂ ਦਾ ਕਾਤਲ ਹੈ।

ਭਾਵੇਂ ਕਿ ਬਹੁਤ ਸਾਰੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੇ ਰੇਡੀਏਸ਼ਨ ਪੰਛੀਆਂ ਲਈ ਤਣਾਅ ਵਾਲੀਆਂ ਸਥਿਤੀਆਂ ਪੈਦਾ ਕਰਦੇ ਹਨ...ਪਰ ਇਸ ਦੇ ਬਾਵਜੂਦ ਆਧੁਨਿਕ ਮਨੁੱਖ ਇਸ ਖ਼ਤਰੇ ਨੂੰ ਖ਼ਤਰਾ ਮੰਨਣ ਲਈ ਤਿਆਰ ਨਹੀਂ।