ਹਨੂੰਮਾਨ ਮੰਦਰ ‘ਤੇ ਕਬਜਾ ਕਰਨ ਵਾਲੀ ਝੂਠੀ ਅਫ਼ਵਾਹ ਨਾਲ ਭੜਕੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਦਿੱਲੀ ਦੇ ਕੋਲ ਬੱਲਭਗੜ ਵਿਚ ਇਕ ਵਾਰ ਫਿਰ ਜਾਤੀ....

Hanuman Temple

ਨਵੀਂ ਦਿੱਲੀ (ਭਾਸ਼ਾ): ਅੱਜ ਦਿੱਲੀ ਦੇ ਕੋਲ ਬੱਲਭਗੜ ਵਿਚ ਇਕ ਵਾਰ ਫਿਰ ਜਾਤੀ ਦੇ ਨਾਮ ਉਤੇ ਹਨੂੰਮਾਨ ਜੀ ਦੇ ਮੰਦਰ ਉਤੇ ਕਬਜਾ ਕਰਨ ਦੀ ਕੋਸ਼ਿਸ਼ ਹੋਈ। ਇਹ ਖਬਰ ਆਈ ਕਿ ਅਨੁਸੂਚੀਤ ਜਾਤੀ ਸਮਾਜ ਦੇ ਕੁਝ ਲੋਕ ਅੰਬੇਡਕਰ ਚੌਕ ਉਤੇ ਹਨੂੰਮਾਨ ਮੰਦਰ ਉਤੇ ਕਬਜਾ ਕਰਨ ਆ ਰਹੇ ਹਨ। ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋਇਆ ਅਤੇ ਅੰਬੇਡਕਰ ਚੌਕ ਉਤੇ ਪੁਲਿਸ ਫੋਰਸ ਲਗਾ ਦਿਤੀ ਗਈ। ਹਨੂੰਮਾਨ ਮੰਦਰ ਦੇ ਕੋਲ ਸੁਰੱਖਿਆ ਦੇ ਖਾਸ ਇੰਤਜਾਮ ਕੀਤੇ ਗਏ। ਹਨੂੰਮਾਨ ਮੰਦਰ ਉਤੇ ਕਬਜੇ ਦੀ ਖਬਰ ਤੋਂ ਬਾਅਦ ਬੱਲਭਗੜ ਵਿਚ ਤਣਾਅ ਦਾ ਮਾਹੌਲ ਬਣ ਗਿਆ ਸੀ।

ਅੰਬੇਡਕਰ ਚੌਕ ਦੇ ਕੋਲ ਦੁਕਾਨਦਾਰਾਂ ਨੇ ਦੁਕਾਨਾਂ ਦੇ ਸ਼ਟਰ ਬੰਦ ਕਰ ਦਿਤੇ ਗਏ। ਦਰਅਸਲ ਭੀਮ ਫੌਜ ਦੇ ਪ੍ਰਧਾਨ ਅਨੀਲ ਬਾਬਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਸੁਪਨੇ ਵਿਚ ਹਨੂੰਮਾਨ ਜੀ ਆਏ ਸਨ ਅਤੇ ਹਨੂੰਮਾਨ ਜੀ ਨੇ ਸੁਪਨੇ ਵਿਚ ਕਿਹਾ ਹੈ ਕਿ ਮੈਨੂੰ ਉਚੀਆਂ ਜਾਤਾਂ ਤੋਂ ਆਜ਼ਾਦ ਕਰਵਾਓ। ਇਸ ਤੋਂ ਬਾਅਦ ਅਨੀਲ ਬਾਬਾ ਨੇ ਐਲਾਨ ਕੀਤਾ ਕਿ ਉਹ ਅਪਣੇ ਸਮਰਥਕਾਂ ਦੇ ਨਾਲ ਅੱਜ ਸਵੇਰੇ ਬੱਲਭਗੜ ਦੇ ਅੰਬੇਡਕਰ ਚੌਕ ਉਤੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਉਤੇ ਫੁੱਲ ਚੜਾਉਣਗੇ ਅਤੇ ਫਿਰ ਨੇੜੇ ਹੀ ਬਣੇ ਹਨੂੰਮਾਨ ਮੰਦਰ ਉਤੇ ਕਬਜਾ ਕਰਨਗੇ।

ਬੱਲਭਗੜ ਦੇ ਐਸ.ਪੀ ਬਲਬੀਰ ਸਿੰਘ ਨੇ ਕਿਹਾ ਕਿ ਕੁਝ ਅਸਮਾਜਕ ਲੋਕਾਂ ਨੇ ਅਫਵਾਹ ਫੈਲਾਈ ਸੀ ਕਿ ਕੁਝ ਲੋਕ ਹਨੂੰਮਾਨ ਮੰਦਰ ਉਤੇ ਕਬਜਾ ਕਰਨ ਵਾਲੇ ਹਨ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਐਸ.ਪੀ ਬਲਬੀਰ ਸਿੰਘ ਨੇ ਕਿਹਾ ਕਿ ਅਨੁਸੂਚੀਤ ਜਾਤੀ ਸਮਾਜ ਦੇ ਕੁਝ ਲੋਕ ਅੰਬੇਡਕਰ ਚੌਕ ਉਤੇ ਆਏ ਸਨ ਉਨ੍ਹਾਂ ਨੇ ਪੂਜਾ ਕੀਤੀ ਅਤੇ ਚੁੱਪ-ਚਾਪ ਚਲੇ ਗਏ।