ਰਾਫੇਲ ਦੀ ਜਾਂਚ ਕਰਨਾ ਚਾਹੁੰਦੇ ਸਨ ਸੀਬੀਆਈ ਨਿਰਦੇਸ਼ਕ - ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨਿਰਦੇਸ਼ਕ ਦੇ ਅਹੁਦੇ ਉਤੇ ਸੁਪ੍ਰੀਮ ਕੋਰਟ ਦੁਆਰਾ ਫਿਰ ਤੋਂ ਬਹਾਲ......

Rahul Gandhi

ਨਵੀਂ ਦਿੱਲੀ : ਸੀਬੀਆਈ ਨਿਰਦੇਸ਼ਕ ਦੇ ਅਹੁਦੇ ਉਤੇ ਸੁਪ੍ਰੀਮ ਕੋਰਟ ਦੁਆਰਾ ਫਿਰ ਤੋਂ ਬਹਾਲ ਕੀਤੇ ਜਾਣ ਦੇ ਆਦੇਸ਼ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਰਾਫੇਲ ਜਹਾਜ਼ ਸੌਦੇ ਦੀ ਜਾਂਚ ਕਰਨਾ ਚਾਹੁੰਦੇ ਸਨ। ਇਸ ਲਈ ਸਰਕਾਰ ਨੇ ਉਨ੍ਹਾਂ ਨੂੰ ਛੁੱਟੀ ਉਤੇ ਭੇਜ ਦਿਤਾ।

ਰਾਹੁਲ ਗਾਂਧੀ ਨੇ ਕਿਹਾ ਕਿ ਨਰੇਂਦਰ ਮੋਦੀ ਰਾਫੇਲ ਜਹਾਜ਼ ਸੌਦੇ ਦੇ ਸਵਾਲਾਂ ਤੋਂ ਬੱਚ ਨਹੀਂ ਸਕਦੇ। ਪੂਰੇ ਦੇਸ਼ ਦੀ 100 ਫ਼ੀਸਦੀ ਜਨਤਾ ਉਨ੍ਹਾਂ ਨੂੰ ਇਸ ਮੁੱਦੇ ਉਤੇ ਜਵਾਬ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਧੀ ਰਾਤ ਇਕ ਵਜੇ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ ਸੀ, ਤਾਂਕਿ ਰਾਫੇਲ ਜਹਾਜ਼ ਸੌਦਾ ਦੀ ਜਾਂਚ ਸ਼ੁਰੂ ਨਹੀਂ ਹੋਵੇ। ਉਨ੍ਹਾਂ ਨੇ ਕਿਹਾ ਕਿ ਹੁਣ ਦੇਖਣਾ ਹੈ ਕਿ ਅੱਗੇ ਕੀ ਹੁੰਦਾ ਹੈ। ਪਤਾ ਹੋ ਕਿ ਰਾਫੇਲ ਜਹਾਜ਼ ਸੌਦੇ ਉਤੇ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰ ਸਰਕਾਰ ਉਤੇ ਹਮਲਾ ਬੋਲਦੇ ਆ ਰਹੇ ਹਨ।

ਸੁਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਸੰਸਦ ਵਿਚ ਜਵਾਬ ਦੇਣ ਉਤੇ ਅਸੰਤੁਸ਼ਟੀ ਜਤਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਕੋਲ ਕੋਈ ਠੋਸ ਜਵਾਬ ਨਹੀਂ ਹੈ। ਸੀਬੀਆਈ ਨਿਰਦੇਸ਼ਕ ਮਾਮਲੇ ਉਤੇ ਅਰੁਣ ਜੇਤਲੀ ਨੇ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਵਿਵਾਦਾਂ ਦੇ ਚਲਦੇ ਸੀਬੀਆਈ ਦੀ ਛਵੀ ਖ਼ਰਾਬ ਨਹੀਂ ਹੋਵੇ, ਇਸ ਲਈ ਸਰਕਾਰ ਨੇ ਆਲੋਕ ਵਰਮਾ ਨੂੰ ਛੁੱਟੀ ਉਤੇ ਭੇਜਿਆ ਸੀ।