Jio ਦਾ ਬੰਪਰ ਪਲਾਨ, ਸਿਰਫ ਇੰਨੇ ਰੁਪਏ ’ਚ ਮਿਲੇਗਾ 42GB ਡੇਟਾ!

ਏਜੰਸੀ

ਖ਼ਬਰਾਂ, ਰਾਸ਼ਟਰੀ

 ਇਸ ਤੋਂ ਇਲਾਵਾ ਸਾਲ ਦੀ ਸ਼ੁਰੂਆਤ ਵਿਚ ਵੀ ਜੀਓ ਨੇ ਬਹੁਤ ਹੀ ਬੰਪਰ ਪਲਾਨ ਜਾਰੀ ਕੀਤੇ ਸਨ

Jio plan offers 42gb unlimited calling benefits

ਨਵੀਂ ਦਿੱਲੀ: ਰਿਲਾਇੰਸ ਜੀਓ ਅਪਣੇ ਗਾਹਕਾਂ ਲਈ ਸਭ ਤੋਂ ਸਸਤੇ ਪਲਾਨ ਪੇਸ਼ ਕਰਦਾ ਹੈ। ਹੁਣ ਇਕ ਹੋਰ ਪਲਾਨ ਜਾਰੀ ਹੋਇਆ ਹੈ ਜਿਸ ਵਿਚ ਜੀਓ ਟੂ ਜੀਓ ਮੁਫ਼ਤ ਕਾਲਿੰਗ ਸਰਵਿਸ ਨਾਲ ਅਪਣੀ ਐਪਸ ਦਾ ਵੀ ਐਕਸੈਸ ਮੁਫ਼ਤ ਵਿਚ ਦਿੰਦਾ ਹੈ। ਰਿਚਾਰਜ ਕਰਵਾਉਂਦੇ ਹੋਏ ਹਮੇਸ਼ਾ ਸਾਡੇ ਦਿਮਾਗ ਵਿਚ ਅਜਿਹੀ ਹੀ ਚੀਜ਼ ਰਹਿੰਦੀ ਹੈ ਕਿ ਕਿਹੜੇ ਪਲਾਨ ਵਿਚ ਘਟ ਕੀਮਤ ਦੇ ਨਾਲ ਜ਼ਿਆਦਾ ਡੇਟਾ ਅਤੇ ਬੈਨੇਫਿਟ ਮਿਲ ਰਿਹਾ ਹੈ। ਜੀਓ 200 ਰੁਪਏ ਵਿਚ ਘਟ ਦੇ ਪਲਾਨ ਦੇ ਰਿਹਾ ਹੈ ਜਿਸ ਵਿਚ ਯੂਜ਼ਰਸ ਨੂੰ ਸ਼ਾਨਦਾਰ ਫਾਇਦਾ ਵੀ ਮਿਲੇਗਾ।

149 ਰੁਪਏ ਦੇ ਇਸ ਪਲਾਨ ਵਿਚ ਯੂਜ਼ਰਸ ਨੂੰ ਹਰ ਦਿਨ 1GB ਦਾ ਫਾਇਦਾ ਮਿਲਦਾ ਹੈ, ਯਾਨੀ ਕਿ ਇਸ ਵਿਚ ਗਾਹਕਾਂ ਨੂੰ ਟੋਟਲ 24GB ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਲਾਨ ਵਿਚ ਹਰ ਦਿਨ 100 SMS ਵੀ ਦਿੱਤੇ ਜਾ ਸਕਦੇ ਹਨ। 199 ਰੁਪਏ ਦੇ ਪਲਾਨ ਵਿਚ 200 ਰੁਪਏ ਤੋਂ ਘਟ ਕੀਮਤ ਵਿਚ ਇਕ ਹੋਰ ਪਲਾਨ ਹੈ ਜਿਸ ਦੀ ਕੀਮਤ 199 ਰੁਪਏ ਹੈ। ਇਹ ਪਲਾਨ 28 ਦਿਨ ਦੀ ਵੈਲਡਿਟੀ ਦੇ ਨਾਲ ਮਿਲਦਾ ਹੈ।

ਇਸ ਵਿਚ ਜੀਓ ਗਾਹਕਾਂ ਨੂੰ ਹਰ ਦਿਨ 1.5GB ਡੇਟਾ ਮਿਲਦਾ ਹੈ ਅਤੇ ਇਸ ਹਿਸਾਬ ਨਾਲ ਉਹਨਾਂ ਨੂੰ 28 ਦਿਨਾਂ ਵਿਚ ਕੁੱਲ 42GB ਦਿੱਤਾ ਜਾ ਰਿਹਾ ਹੈ। 199 ਰੁਪਏ ਦੇ ਪਲਾਨ ਵਿਚ ਗਾਹਕਾਂ ਨੂੰ ਹਰ ਦਿਨ 100 SMS ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਕਾਲਿੰਗ ਦੀ ਗੱਲ ਕਰੀਏ ਤਾਂ ਇਸ ਵਿਚ ਜੀਓ ਟੂ ਜੀਓ ਤੇ ਕਾਲਿੰਗ ਅਨਲਿਮਟਿਡ ਮਿਲਦੀ ਹੈ। ਬਾਕੀ ਨੈਟਵਰਕ ਲਈ 1000 ਮਿੰਟ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਪਲਾਨ ਵਿਚ ਵੀ ਜੀਓ ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ।

 ਇਸ ਤੋਂ ਇਲਾਵਾ ਸਾਲ ਦੀ ਸ਼ੁਰੂਆਤ ਵਿਚ ਵੀ ਜੀਓ ਨੇ ਬਹੁਤ ਹੀ ਬੰਪਰ ਪਲਾਨ ਜਾਰੀ ਕੀਤੇ ਸਨ। ਨਿੱਜੀ ਦੂਰਸੰਚਾਰ ਕੰਪਨੀਆਂ ਨੇ ਇਕ ਦਸੰਬਰ ਤੋਂ ਮੋਬਾਇਲ ਟੈਰਿਫ ਪਨਾਲਜ਼ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਐਤਵਾਰ ਨੂੰ, ਵੋਡਾਫੋਨ-ਆਈਡੀਆ, ਰਿਲਾਇੰਸ ਜਿਓ ਅਤੇ ਏਅਰਟੈਲ ਨੇ ਟੈਰਿਫ ਯੋਜਨਾਵਾਂ ਵਿਚ ਵਾਧੇ ਦੀ ਘੋਸ਼ਣਾ ਕੀਤੀ, ਜੋ ਕਿ ਲਗਭਗ ਚਾਰ ਸਾਲਾਂ ਵਿੱਚ ਪਹਿਲਾ ਵਾਧਾ ਹੈ। ਇਸ ਦੇ ਨਾਲ ਹੀ ਰਿਲਾਇੰਸ ਜੀਓ ਨੇ ਆਪਣੀਆਂ ਨਵੀਂ ਮੋਬਾਇਲ ਕਾਲ ਦੀਆਂ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ।

ਜਿਓ ਦੀਆਂ ਦਰਾਂ 6 ਦਸੰਬਰ ਤੋਂ ਲਾਗੂ ਹੋਣਗੀਆਂ ਅਤੇ 40 ਪ੍ਰਤੀਸ਼ਤ ਵਧੇਰੇ ਮਹਿੰਗੀ ਹੋਣਗੀਆਂ। ਕੰਪਨੀ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਕੰਪਨੀਆਂ ਇਸ ਫੈਸਲੇ ਪ੍ਰਤੀ ਬਾਜ਼ਾਰ ਦੀ ਪ੍ਰਤੀਕ੍ਰਿਆ ਨੂੰ ਵੇਖਦਿਆਂ ਸੋਧਾਂ ਜਾਂ ਨਵੀਂ ਯੋਜਨਾਵਾਂ ਪੇਸ਼ ਕਰ ਸਕਦੀਆਂ ਹਨ। ਰਿਲਾਇੰਸ ਜੀਓ ਵੱਲੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਜੀਓ ਨੇ ਅਨਲਿਮਟਿਡ ਵੁਆਇਸ ਅਤੇ ਡਾਟਾ ਦੇ ਲਈ ‘ਆਲ ਇਨ ਵਨ’ ਪਲਾਨ ਪੇਸ਼ ਕੀਤਾ ਹੈ।

ਜੀਓ ਦੇ ਨਵੇਂ ਪਨਾਲ ਅਨੁਸਾਰ ਦੂਜੇ ਨੈਟਵਰਕ ਉਤੇ ਕਾਲ ਕਰਨ ਲਈ ਫੇਅਰ ਯੂਜ ਪਾਲਿਸੀ ਦੀ ਵਰਤੋਂ ਕੀਤੀ ਹੈ। ਕੰਪਨੀ ਵੱਲੋਂ ਜਾਰੀ ਨਵੇਂ ਪਲਾਨ 6 ਦਿਸੰਬਰ ਤੋਂ ਲਾਗੂ ਹੋਣਗੇ। ਹਾਲਾਂਕਿ, ਨਵੀਂ ਆਲ-ਇਨ-ਵਨ ਯੋਜਨਾਵਾਂ ਦੀ ਕੀਮਤ 40% ਵਧੇਰੇ ਹੋਵੇਗੀ, ਜੋ ਕਿ ਗਾਹਕ-ਪਹਿਲੇ ਹੋਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ, ਜੀਓ ਗ੍ਰਾਹਕਾਂ ਨੂੰ 300% ਹੋਰ ਲਾਭ ਪ੍ਰਾਪਤ ਹੋਣਗੇ। ਰਿਲਾਇੰਸ ਜਿਓ ਦੀ ਇਕ ਯੋਜਨਾ ਵਿਚ ਸਾਰੀਆਂ ਸੇਵਾਵਾਂ ਜਿਵੇਂ ਕਿ ਕਾਲਿੰਗ, ਡਾਟਾ ਅਤੇ ਹੋਰ ਲਾਭ ਹਨ। ਰਿਲਾਇੰਸ ਜਿਓ ਨੇ ਤਿੰਨ ਯੋਜਨਾਵਾਂ ਪੇਸ਼ ਕੀਤੀਆਂ ਹਨ ਜਿਨ੍ਹਾਂ ਦੀ ਵੈਧਤਾ ਵੱਖਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।