ਵਿਦੇਸ਼ੀ ਪਿਆਜ਼ ਆਉਣ ਨਾਲ ਮਿਲੇਗੀ ਰਾਹਤ ! ਜਾਣੋ ਸੂਬਿਆ ਨੂੰ ਕਿੰਨੇ ਰੁਪਏ ਕਿਲੋ ਮਿਲੇਗਾ ਪਿਆਜ਼
ਪਿਛਲੇ ਸਾਲ ਆਸਮਾਨ ਨੂੰ ਛੂੰਹਣ ਲੱਗੀਆ ਸਨ ਪਿਆਜ਼ ਦੀਆਂ ਕੀਮਤਾਂ
ਨਵੀਂ ਦਿੱਲੀ : ਪਿਆਜ਼ ਦੀ ਆਸਮਾਨ ਛੂੰਹਦੀ ਕੀਮਤਾਂ ਤੋਂ ਹੁਣ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਹੁਣ ਤੱਕ 12 ਹਜ਼ਾਰ ਟਨ ਤੋਂ ਵੀ ਜਿਆਦਾ ਵਿਦੇਸ਼ੀ ਪਿਆਜ਼ ਭਾਰਤ ਆ ਚੁੱਕਿਆ ਹੈ ਜੋ ਕਿ ਸੂਬਿਆਂ ਵਿਚ ਵੰਡਣ ਲਈ ਤਿਆਰ ਹੈ।
ਦਰਅਸਲ ਕੇਂਦਰ ਸਰਕਾਰ ਦੁਆਰਾ ਪਿਆਜ਼ ਸੂਬਾ ਸਰਕਾਰਾਂ ਨੂੰ 49 ਰੁਪਏ ਤੋਂ 58 ਰਿਪਏ ਕਿਲੋ ਤੱਕ ਪਿਆਜ਼ ਦਿੱਤਾ ਜਾਵੇਗਾ ਪਰ ਪਿਆਜ਼ ਦੇ ਵੱਖੋ-ਵੱਖਰੇ ਸੁਆਦ ਕਰਕੇ ਕੁੱਝ ਸੂਬੇ ਪਿਆਜ਼ ਨੂੰ ਆਯਾਤ ਕਰਨ ਵਿਚ ਝਿਜਕ ਦੇ ਵੀ ਜਾਪ ਰਹੇ ਹਨ। ਕੇਂਦਰੀ ਖਪਤਕਾਰ ਅਤੇ ਖੁਰਾਕ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ ਕੇਂਦਰ ਸਰਕਾਰ ਨੂੰ ਵਿਦੇਸ਼ਾਂ ਤੋਂ ਆਯਾਤ ਕੀਤੇ ਪਿਆਜ਼ ਨੂੰ 49 ਤੋਂ 58 ਰੁਪਏ ਪ੍ਰਤੀ ਕਿੱਲੋ ਤੱਕ ਸੂਬਾ ਸਰਕਾਰਾਂ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਮੁਤਾਬਕ 12 ਹਜ਼ਾਰ ਟਨ ਤੋਂ ਵੀ ਜਿਆਦਾ ਵਿਦੇਸ਼ੀ ਪਿਆਜ਼ ਹੁਣ ਤੱਕ ਭਾਰਤ ਆ ਚੁੱਕਾ ਹੈ ਜੋ ਕਿ ਸੂਬਿਆਂ ਨੂੰ ਵੰਡਣ ਦੇ ਲਈ ਤਿਆਰ ਹੈ।
ਦੇਸ਼ ਵਿਚ ਵੀ ਪਿਆਜ਼ ਦੀਆਂ ਕੀਮਤਾਂ ਵਿਚ ਕੁੱਝ ਨਰਮੀ ਵੇਖਣ ਨੂੰ ਮਿਲੀ ਹੈ। ਸ਼ਾਇਦ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਕੁੱਝ ਸੂਬੇ ਆਯਾਤ ਕੀਤੇ ਪਿਆਜ਼ ਨੂੰ ਖਰੀਦਣ ਤੋਂ ਪਿੱਛੇ ਹੱਟ ਰਹੇ ਹਨ। ਸੂਬਿਆਂ ਵੱਲੋਂ ਪਹਿਲਾਂ 33,139 ਟਨ ਪਿਆਜ਼ ਦੀ ਮੰਗ ਕੀਤੀ ਗਈ ਸੀ ਜੋ ਕਿ ਬਾਅਦ ਵਿਚ ਘੱਟ ਕੇ 14,309 ਟਨ ਰਹਿ ਗਈ ਹੈ।
ਦੱਸ ਦਈਏ ਪਿਛਲੇ ਸਾਲ 2019 ਵਿਚ ਪਿਆਜ਼ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ ਸਨ। ਦੇਸ਼ ਦੇ ਬਹੁਤੇ ਸੂਬਿਆਂ ਵਿਚ ਤਾਂ ਪਿਆਜ਼ 150 ਤੋਂ 200 ਰੁਪਏ ਕਿੱਲੋ ਤੱਕ ਪਹੁੰਚ ਗਿਆ ਸੀ। ਵੱਧਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਵਿਚ ਤੜਕਾ ਲਗਾਉਣਾ ਵੀ ਮੁਸ਼ਕਿਲ ਕਰ ਦਿੱਤਾ ਸੀ।