ਕ੍ਰਿਕਟ ਤੋਂ ਯੁਵਰਾਜ ਸਿੰਘ ਦੀ ਵਿਦਾਇਗੀ

ਏਜੰਸੀ

ਖ਼ਬਰਾਂ, ਖੇਡਾਂ

ਯੁਵਰਾਜ ਨੂੰ ਮਿਲੇ ਸਿਰਫ਼ 10 ਟਵਿਟਰ ਰਿਐਕਸ਼ਨ

Yuvraj Singh announces retirement from international cricket team India

ਨਵੀਂ ਦਿੱਲੀ: ਆਈਸੀਸੀ ਵਰਲਡ ਕੱਪ-2019 ਵਿਚ ਟੀਮ ਇੰਡੀਆ ਦੀ ਹੁਣ ਤਕ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ ਹੈ। ਦੱਖਣ ਅਫ਼ਰੀਕਾ ਤੋਂ ਬਾਅਦ ਆਸਟ੍ਰੇਲੀਆ ਨੂੰ ਮਾਤ ਦੇ ਕੇ ਭਾਰਤ ਬਹੁਤ ਖੁਸ਼ ਹੈ।

ਇਸ ਦੌਰਾਨ ਯੁਵਰਾਜ ਸਿੰਘ ਨੇ ਸੰਨਿਆਸ ਦੀ ਖ਼ਬਰ ਵੀ ਟੀਮ ਇੰਡੀਆ ਤਕ ਪਹੁੰਚ ਚੁੱਕੀ ਹੈ। 15 ਮੈਂਬਰੀ ਭਾਰਤੀ ਟੀਮ ਤੋਂ ਸਿਰਫ਼ 10 ਹੀ ਖਿਡਾਰੀਆਂ ਨੇ ਉਹਨਾਂ ਨੂੰ ਟਵਿਟਰ ਦੇ ਜ਼ਰੀਏ ਸੋਮਵਾਰ ਰਾਤ ਤਕ ਵਧਾਈ ਦਿੱਤੀ ਸੀ।
 

ਕੋਚ ਰਵੀ ਸ਼ਾਸਤਰੀ ਨੇ ਵੀ ਟਵਿਟਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹਨਾਂ ਤੋਂ ਇਲਾਵਾ ਟਵਿਟਰ ਦੇ ਜ਼ਰੀਏ ਵਧਾਈ ਸੰਦੇਸ਼ ਨਾ ਭੇਜਣ ਵਾਲਿਆਂ ਵਿਚ ਸਾਬਕਾ ਕਪਤਾਨ ਅਤੇ ਟੀਮ ਇੰਡੀਆ ਦੇ ਵਿਕਟਕੀਪਰ ਮਹਿੰਦਰ ਧੋਨੀ, ਰਵਿੰਦਰ ਜਡੇਜਾ, ਦਿਨੇਸ਼ ਕਾਰਤਿਕ, ਵਿਜੈ ਸ਼ੰਕਰ ਅਤੇ ਕੁਲਦੀਪ ਯਾਦਵ ਸ਼ਾਮਲ ਹਨ

ਕੋਚ ਰਵੀ ਸ਼ਾਸਤਰੀ ਨੇ ਟਵਿਟਰ ਦੁਆਰਾ ਯੁਵਰਾਜ ਨੂੰ ਵਧਾਈ ਨਹੀਂ ਦਿੱਤੀ। ਉਹਨਾਂ ਨੇ ਹੁਣ ਤਕ 335 ਟਵੀਟ ਕੀਤੇ ਹਨ

ਉਹਨਾਂ ਨੇ 8 ਜੂਨ ਨੂੰ ਆਖਰੀ ਰੀਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੂੰ ਕੀਤਾ ਸੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨ ਵਿਚ ਟੀਮ ਇੰਡੀਆ ਟੀ-20 ਅਤੇ 2011 ਵਰਲਡ ਕੱਪ 'ਤੇ ਕਬਜ਼ਾ ਜਮਾਇਆ ਸੀ।

ਵੱਡੇ ਮੁਕਾਬਲੇ ਵਿਚ ਯੁਵਰਾਜ ਸਿੰਘ ਮੈਨ ਆਫ ਦ ਸੀਰੀਜ਼ ਰਹੇ ਸਨ। ਯੁਵਰਾਜ ਅਤੇ ਧੋਨੀ ਦੀ ਮੈਦਾਨ ਵਿਚ ਬਣਦੀ ਵੀ ਬਹੁਤ ਸੀ ਪਰ ਮਹਿੰਦਰ ਧੋਨੀ ਨੇ ਟਵੀਟ ਦੇ ਜ਼ਰੀਏ ਯੁਵਰਾਜ ਸਿੰਘ ਨੂੰ ਵਧਾਈ ਦਾ ਸੰਦੇਸ਼ ਨਹੀਂ ਭੇਜਿਆ।

ਧੋਨੀ ਦੇ ਟਵਿਟਰ 'ਤੇ 7.4 ਮਿਲੀਅਨ ਲੋਕ ਜੁੜੇ ਹੋਏ ਹਨ। ਉਹਨਾਂ ਨੇ ਹੁਣ ਤਕ 471 ਟਵੀਟ ਕੀਤੇ ਹਨ। ਉਹਨਾਂ ਵੱਲੋਂ ਆਖਰੀ ਟਵੀਟ 6 ਮਈ ਨੂੰ ਕੀਤਾ ਗਿਆ ਸੀ। ਇਸ ਤਰ੍ਹਾਂ ਰਵਿੰਦਰ ਜਡੇਜਾ ਅਤੇ ਯੁਵਰਾਜ ਸਿੰਘ ਨੇ ਨਾਲ ਵੀ ਉਹਨਾਂ ਨੇ ਕਾਫ਼ੀ ਕ੍ਰਿਕਟ ਖੇਡੇ ਹਨ।

ਮੈਦਾਨ 'ਤੇ ਉਹਨਾਂ ਦੋਵਾਂ ਦਾ ਮਜਾਕੀਆ ਅੰਦਾਜ਼ ਵੀ ਬਹੁਤ ਦੇਖਿਆ ਜਾਂਦਾ ਹੈ। ਪਰ ਰਵਿੰਦਰ ਨੇ ਵੀ ਹੁਣ ਤਕ ਯੁਵੀ ਨੂੰ ਕੋਈ ਟਵੀਟ ਨਹੀਂ ਕੀਤਾ।

ਜੇ ਗਲ ਕਰੀਏ ਵਿਜੇ ਸ਼ੰਕਰ ਦੀ ਤਾਂ ਉਹ ਵੀ ਅਪਣਾ ਇਹ ਪਹਿਲਾ ਵਰਲਡ ਕੱਪ ਖੇਡ ਰਹੇ ਹਨ। ਵਰਲਡ ਕੱਪ ਟੀਮ ਵਿਚ ਉਹਨਾਂ ਦੀ ਮੌਜੂਦਗੀ ਹੈਰਾਨ ਕਰਨ ਵਾਲੀ ਸੀ। ਵਿਜੇ ਸ਼ੰਕਰ ਨੇ ਵੀ ਯੁਵਰਾਜ ਨਾਲ ਬਹੁਤ ਸਾਰੇ ਕ੍ਰਿਕੇਟ ਖੇਡੇ ਹਨ। ਪਰ ਉਹਨਾਂ ਨੇ ਵੀ ਹੁਣ ਤਕ ਯੁਵਰਾਜ ਨੂੰ ਵਧਾਈ ਨਹੀਂ ਦਿੱਤੀ।

ਇਸ ਤੋਂ ਇਲਾਵਾ ਕੁਲਦੀਪ ਯਾਦਵ ਦਾ ਇਹ ਪਹਿਲਾ ਵਰਲਡ ਕੱਪ ਹੈ। ਉਹਨਾਂ ਨੇ ਵੀ ਯੁਵਰਾਜ ਨੂੰ ਕੋਈ ਸੰਦੇਸ਼ ਨਹੀਂ ਪਹੁੰਚਾਇਆ।