ਹੁਣ ਫੋਜੀਆਂ ਨੂੰ ਘਰ ਬੈਠੇ ਹੀ ਮਿਲਣਗੇ ਇਹ ਲਾਭ, ਸਰਕਾਰ ਨੇ ਲਾਂਚ ਕੀਤਾ ਪੋਰਟਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਐਸਡੀ ਕੰਟੀਨ ਦੇ ਜ਼ਰੀਏ...

Indian Army

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਐਸਡੀ ਕੰਟੀਨ ਦੇ ਜ਼ਰੀਏ ਵਾਸ਼ਿੰਗ ਮਸ਼ੀਨ, ਮਾਇਕ੍ਰੋਵੇਵ ਓਵਨ, ਫ੍ਰਿਜ, ਏਅਰ ਕੰਡੀਸ਼ਨਰ, ਟੀਵੀ ਅਤੇ ਲੈਪਟਾਪ ਸਮੇਤ ਕੀਮਤੀ ਸਮਾਨ ਦੀ ਆਨਲਾਈਨ ਵਿਕਰੀ ਦੇ ਲਈ ਸ਼ੁਕਰਵਾਰ ਨੂੰ ਇਕ ਪੋਰਟਲ ਲਾਂਚ ਕੀਤਾ ਹੈ।

ਰਾਜਨਾਥ ਸਿੰਘ ਨੇ ਟਵੀਟਰ ‘ਤੇ ਲਿਖਿਆ, “ਪੋਰਟਲ ਤੋਂ ਲਗਪਗ 45 ਲੱਖ ਸੀਐਸਡੀ ਲਾਭਪਾਤਰੀ ਘਰ ਬੈਠਕੇ ਏਏਐਫ਼ਡੀ-1 ਸਮਾਨ ਖਰੀਦ ਸਕਣਗੇ। ਏਏਐਫਡੀ-1 ਸ਼੍ਰੇਣੀ ਵਿਚ ਉਪਰੋਕਤ ਸਮਾਨ ਤੋਂ ਇਲਾਵਾ ਏਅਰ ਪਿਊਰੀਫਾਇਰ, ਹੋਮ ਥਿਏਟਰ, ਮੋਬਾਇਲ ਫੋਨ ਆਦਿ ਸਮਾਨ ਆਉਂਦੇ ਹਨ। ਸੀਐਸਡੀ ਕੰਟੀਨਾਂ ਦਾ ਇਸਤੇਮਾਲ ਸੁਰੱਖਿਆ ਬਲਾਂ ਦੇ ਕਰਮਚਾਰੀ ਅਤੇ ਸਾਬਕਾ ਕਰਮਚਾਰੀ ਕਰਦੇ ਹਨ। ਇਸ ਸਹੂਲਤ ਦਾ ਲਾਭ ਲੈਣ ਲਈ ਇਸ ਵੈਬਸਾਇਟ ਨੂੰ ਖੋਲੋ: afd.csdindia.gov.in

 

ਰਾਜਨਾਥ ਸਿੰਘ ਨੇ ਟਵੀਟ ਕੀਤਾ, “ਸਰਕਾਰ ਸੁਰੱਖਿਆ ਬਲਾਂ ਦੇ ਸਾਰੇ ਜਵਾਨਾਂ ਅਤੇ ਅਧਿਕਾਰੀਆਂ ਅਤੇ ਸਾਬਕਾ ਸੈਨਿਕਾਂ ਦੇ ਕਲਿਆਣ ਪ੍ਰਤੀ ਵਚਨਬੱਧ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜ਼ੀਟਲ ਇੰਡੀਆ ਮਿਸ਼ਨ ਦੇ ਤਹਿਤ ਅੱਜ ਇਹ ਆਨਲਾਈਨ ਪੋਰਟਲ ਲਾਂਚ ਕੀਤਾ ਗਿਆ ਹੈ।