ਮਦਰਸੇ 'ਚ ਲੱਗੀ ਭਿਆਨਿਕ ਅੱਗ, 15 ਵਿਦਿਆਰਥੀ ਝੁਲਸੇ, ਕਈਆਂ ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਕੋਤਵਾਲੀ ਖੇਤਰ ਦੇ ਪਿੰਡ ਸੁਜਡੂ ਸਥਿਤ ਇਕ ਮਦਰਸੇ ਵਿਚ ਵੀਰਵਾਰ ਦੇਰ ਰਾਤ ਮੋਮਬੱਤੀ ਨਾਲ ਅੱਗ ਲੱਗ ਗਈ। ਇਸ ਘਟਨਾ ਵਿਚ ਕਰੀਬ ...

Childrens burnt in Madrasa

ਮੁਜ਼ੱਫਰਨਗਰ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਕੋਤਵਾਲੀ ਖੇਤਰ ਦੇ ਪਿੰਡ ਸੁਜਡੂ ਸਥਿਤ ਇਕ ਮਦਰਸੇ ਵਿਚ ਵੀਰਵਾਰ ਦੇਰ ਰਾਤ ਮੋਮਬੱਤੀ ਨਾਲ ਅੱਗ ਲੱਗ ਗਈ। ਇਸ ਘਟਨਾ ਵਿਚ ਕਰੀਬ 15  ਵਿਦਿਆਰਥੀ ਝੁਲਸ ਗਏ, ਜਿਨ੍ਹਾਂ ਵਿਚ 11 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਨੂੰ ਮੇਰਠ ਰੈਫਰ ਕਰ ਦਿਤਾ ਗਿਆ ਹੈ। ਹਾਦਸਾ ਮਦਰੱਸਾ ਜਾਮਿਆ ਅਰਬੀਆ ਅਸ਼ਰਾਫੁੱਲ ਵਿਚ ਵੀਰਵਾਰ ਰਾਤ ਕਰੀਬ ਪੌਣੇ ਬਾਰਾਂ ਵਜੇ ਹੋਇਆ।

ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਖ਼ਰਾਬ ਮੌਸਮ ਦੇ ਕਾਰਨ ਆਏ ਫਾਲਟ ਦੇ ਚਲਦੇ ਬਿਜਲੀ ਗੁੱਲ ਸੀ। ਇਕ ਕਮਰੇ ਵਿਚ ਕੁੱਝ ਵਿਦਿਆਰਥੀਆਂ ਨੇ ਫਰਿੱਜ 'ਤੇ ਮੋਮਬੱਤੀ ਲਗਾਈ ਹੋਈ ਸੀ। ਮੋਮਬੱਤੀ ਦੇ ਕੋਲ ਹੀ ਕਾਪੀ ਰੱਖੀ ਸੀ। ਮੋਮਬੱਤੀ ਜੱਲਦੇ ਹੋਏ ਖਤਮ ਹੋਈ ਤਾਂ ਕੋਲ ਰੱਖੀ ਕਾਪੀ ਅਤੇ ਫਰਿੱਜ ਨੇ ਅੱਗ ਫੜ ਲਈ। ਅੱਗ ਇੰਨੀ ਤੇਜੀ ਨਾਲ ਫੈਲੀ ਕਿ ਫਰਿੱਜ ਫਟ ਗਿਆ। ਅੱਗ, ਧਮਾਕੇ ਅਤੇ ਧੂੰਏ ਨਾਲ ਮਦਰਸੇ ਦੇ ਵਿਦਿਆਰਥੀਆਂ ਵਿਚ ਹਫੜਾ ਦਫੜੀ ਅਤੇ ਭਾਜੜ ਮੱਚ ਗਈ।

ਇਸ ਦੌਰਾਨ ਅੱਗ ਦੀ ਚਪੇਟ ਵਿਚ ਆ ਕੇ ਕਰੀਬ ਇਕ ਦਰਜਨ ਵਿਦਿਆਰਥੀ ਝੁਲਸ ਗਏ। ਆਸਪਾਸ ਦੇ ਲੋਕਾਂ ਨੇ ਅੱਗ ਵਿਚ ਫਸੇ ਵਿਦਿਆਰਥੀਆਂ ਨੂੰ ਕੱਢਿਆ ਅਤੇ ਜ਼ਿਲ੍ਹਾ ਹਸਪਤਾਲ ਭਿਜਵਾਇਆ। ਝੁਲਸਣ ਵਾਲਿਆਂ ਵਿਚ 10 ਮੁੰਡੇ ਅਤੇ ਚਾਰ ਕੁੜੀਆਂ ਹਨ। ਝੁਲਸੇ ਬੱਚਿਆਂ ਵਿਚ ਆਸਿਫ (13) ਤਾਵਲੀ, ਸਮੀਰ (14) ਸੁਜੜੂ, ਅਜੀਮ (12) ਸ਼ਾਹਪੁਰ, ਇੰਤਜਾਰ ਭਾਨੁਪੁਰਾ, ਸੋਨਮ (12) ਕੈਰਾਨਾ, ਮੁਸਕਾਨ (13) ਕੈਰਾਨਾ, ਰੇਹਾਨ (7) ਕੈਰਾਨਾ, ਸ਼ਾਹਜਮਾ (11) ਕੈਰਾਨਾ, ਮੁਦਸਿਸਰ ਸਹਿਤ 11 ਨੂੰ ਮੇਰਠ ਰੈਫਰ ਕੀਤਾ ਗਿਆ।

ਪੁਲਿਸ ਦੇ ਅਨੁਸਾਰ ਮੀਂਹ ਅਤੇ ਗੜੇ ਦੇ ਕਾਰਨ ਬਿਜਲੀ ਨਹੀਂ ਆਈ ਸੀ। ਮਦਰਸੇ ਦੇ ਬੱਚਿਆਂ ਨੇ ਰੋਸ਼ਨੀ ਲਈ ਮੋਮਬੱਤੀ ਜਲਾ ਕੇ ਫਰਿੱਜ 'ਤੇ ਲਗਾ ਦਿਤੀ। ਜਦੋਂ ਤੱਕ ਬੱਚੇ ਫਰਿੱਜ ਦੀ ਅੱਗ ਭਜਾਉਂਦੇ ਰਹੇ ਉਦੋਂ ਤੱਦ ਫਰਿੱਜ ਫਟ ਗਿਆ, ਜਿਸ ਦੇ ਨਾਲ ਕਮਰੇ ਵਿਚ ਮੌਜੂਦ ਕਰੀਬ 14 ਬੱਚੇ ਬੁਰੀ ਤਰ੍ਹਾਂ ਨਾਲ ਝੁਲਸ ਗਏ। ਫਰਿੱਜ ਫਟਣ ਦੀ ਅਵਾਜ ਨਾਲ ਪਿੰਡ ਦੇ ਲੋਕ ਘਟਨਾ ਥਾਂ ਦੇ ਵੱਲ ਭੱਜੇ।