International Women's Day : ਗੂਗਲ ਨੇ ਡੂਡਲ ਬਣਾ ਕੇ ਔਰਤਾਂ ਨੂੰ ਦਿੱਤੀ ਵਧਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਦੁਨੀਆਂ ਭਰ 'ਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਇਕ ਅਜਿਹਾ ਦਿਨ ਹੈ ਜਦੋਂ ਔਰਤਾਂ ਨੂੰ ਉਨ੍ਹਾਂ ਦੀਆਂ...

Google Doodle

ਨਵੀਂ ਦਿੱਲੀ : ਦੁਨੀਆਂ ਭਰ 'ਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਇਕ ਅਜਿਹਾ ਦਿਨ ਹੈ ਜਦੋਂ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਭਾਵੇਂ ਉਹ ਕੌਮੀ, ਨਸਲੀ, ਭਾਸ਼ਾਈ, ਸੱਭਿਆਚਾਰਕ, ਆਰਥਕ ਜਾਂ ਸਿਆਸੀ ਹੋਣ, ਨੂੰ ਯਾਦ ਕੀਤਾ ਜਾਂਦਾ ਹੈ। ਗੂਗਲ ਨੇ ਡੂਡਲ ਬਣਾ ਕੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਪ੍ਰਤੀ ਸਨਮਾਨ ਪ੍ਰਗਟਾਇਆ ਹੈ।

ਗੂਗਲ ਦੇ ਸਰਚ ਇੰਜਨ ਪੇਜ਼ 'ਤੇ ਕਈ ਤਸਵੀਰਾਂ ਨੂੰ ਮਿਲਾ ਕੇ ਕੋਲਾਜ਼ ਅਤੇ ਵੀਡੀਓ ਬਣਾਏ ਹਨ। ਇਸ ਵੀਡੀਓ 'ਚ ਗੂਗਲ ਨੇ ਔਰਤਾਂ ਲਈ ਵੱਖ-ਵੱਖ ਭਾਸ਼ਾਵਾਂ 'ਚ ਪ੍ਰੇਰਿਤ ਕਰਨ ਵਾਲੇ ਸੰਦੇਸ਼ ਲਿਖੇ ਹਨ, ਜਿਸ 'ਚ ਹਿੰਦੀ, ਅੰਗਰੇਜ਼ੀ, ਜਾਪਾਨੀ, ਉਰਦੂ, ਫ਼ਰੈਂਚ ਅਤੇ ਚੀਨੀ ਭਾਸ਼ਾ 'ਚ ਸੰਦੇਸ਼ ਦਿੱਤੇ ਗਏ ਹਨ। ਡੂਡਲ ਸਲਾਈਡ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਦਾ ਸੰਦੇਸ਼ ਵੀ ਵਿਖਾਇਆ ਗਿਆ ਹੈ। ਮੈਰੀ ਕਾਮ ਦੇ ਹਵਾਲੇ ਤੋਂ ਕਿਹਾ ਗਿਆ ਹੈ, "ਇਹ ਨਾ ਕਹੋ ਕਿ ਮੈਂ ਕਮਜੋਰ ਹਾਂ ਕਿਉਂਕਿ ਮੈਂ ਇਕ ਔਰਤ ਹਾਂ।"

ਜ਼ਿਕਰਯੋਗ ਹੈ ਕਿ ਸਾਲ 1909 ਤੋਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਿਲਾ ਦਿਵਸ ਦੀ ਇਕ ਥੀਮ ਹੈ। ਇਸ ਵਾਰ ਦੀ ਥੀਮ 'ਬੈਲੇਂਸ ਫ਼ਾਰ ਬੈਟਰ' ਹੈ।