ਗੈਸ ਟੈਂਕਰ ਅਤੇ ਟਵੇਰਾ ਕਾਰ ਦੀ ਟੱਕਰ, 5 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

4 ਲੋਕ ਜ਼ਖਮੀ, ਸਿਵਲ ਹਸਪਤਾਲ ’ਚ ਦਾਖ਼ਲ 

File

ਸਿਰਸਾ- ਸਿਰਸਾ ਵਿਚ ਗੈਸ ਟੈਂਕਰ ਨਾਲ ਟਵੇਰਾ ਕਾਰ ਦੀ ਟੱਕਰ ਹੋ ਗਈ ਜਿਸ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਟੇਵਰਾ ਸਵਾਰ ਡੇਰਾ ਸੱਚਾ ਸੌਦਾ ਵਿਖੇ ਨਾਮਚਾਰਾ ਦੌਰਾਨ ਸੇਵਾ ਲਈ ਇਥੇ ਪੰਜਾਬ ਤੋਂ ਆ ਰਹੇ ਸਨ।

ਜਿਉਂ ਹੀ ਉਹ ਪੰਜਾਬ ਤੋਂ ਹਰਿਆਣਾ ਵਿਚ ਦਾਖਲ ਹੋਇਆ, ਤਾਂ ਬੈਰੀਅਰ 'ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਟੱਕਰ ਇੰਨੀ ਜ਼ੋਰਦਾਰ ਸੀ ਟਵੇਰਾ ਕਾਰ ਦੇ ਪਰਖੱਚੇ ਉੱਡ ਗਏ। ਕਾਰ ’ਚ 9 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਜਣੇ ਮੌਕੇ ’ਤੇ ਹੀ ਮਾਰੇ ਗਏ।

ਉਹ ਸਾਰੇ ਸਤਿਸੰਗ ਲਈ ਸਿਰਸਾ ਸਥਿਤ ਡੇਰਾ ਸੱਚਾ ਸੌਦਾ ’ਚ ਜਾ ਰਹੇ ਸਨ। ਹਾਦਸਾ ਵਾਪਰਨ ਤੋਂ ਬਾਅਦ ਟਰਾਲੇ ਦਾ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ।

ਇਸ ਕਾਰ ਹਾਦਸੇ ਵਿੱਚ ਮਰਨ ਵਾਲਿਆਂ ’ਚ ਮਾਨਸਾ ਸਥਿਤ ਐੱਸਡੀਐੱਮ ਦਫ਼ਤਰ ’ਚ ਕਲਰਕ ਮੁਕੇਸ਼ ਕੁਮਾਰ, ਪੰਜਾਬ ਬਿਜਲੀ ਬੋਰਡ ’ਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੇ ਬੰਤ ਸਿੰਘ, ਬੁਢਲਾਡਾ ਦੇ ਕੱਪੜਾ ਵਪਾਰੀ ਹਰਵਿੰਦਰ ਸਿੰਘ, ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਦੜਾ ਦੇ ਬੱਬੀ ਸਿੰਘ ਅਤੇ ਪਿੰਡ ਬਚਾਨਾ ਨਿਵਾਸੀ ਗੁਰਚਰਨ ਸਿੰਘ ਸ਼ਾਮਲ ਹਨ।

ਜ਼ਖ਼ਮੀਆਂ ’ਚ ਸੁਰਜੀਤ ਸਿੰਘ ਬੀਐੱਸਐੱਨਐੱਲ ਦੇ ਸੇਵਾ–ਮੁਕਤ ਮੁਲਾਜ਼ਮ, ਸਮੀ ਅਤੇ ਤਰਸੇਮ ਨਿਵਾਸੀ ਧਰਮਗੜ੍ਹ ਹਨ। ਸੁਰਜੀਤ ਸਿੰਘ ਅਤੇ ਸਮੀ ਨੂੰ ਡੇਰਾ ਸਿਰਸਾ ਦੇ ਹਸਪਤਾਲ ਅਤੇ ਤਰਸੇਮ ਨੂੰ ਸਿਰਸਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।