TikTok ਸ਼ੌਕੀਨ ਨੇ ਲੈ ਲਿਆ ਪੁਲਿਸ ਨਾਲ ਪੰਗਾ...ਫਿਰ ਪੁਲਿਸ ਨੇ ਵੀ ਦਿਖਾ ਦਿੱਤੇ ਤਾਰੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰ ਜੇ ਕੋਈ ਵਿਅਕਤੀ ਉੱਥੇ ਮੌਜੂਦ ਹੁੰਦਾ ਤਾਂ ਇਹ...

Tiktok video noida

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਟੇ ਨੋਇਡਾ ਦੇ ਸੈਕਟਰ 134 ਵਿਚ ਗੋਲੀਬਾਰੀ ਦੀ ਘਟਨਾ ਲਈ ਇਕ ਵਿਅਕਤੀ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫਾਇਰਿੰਗ ਪਿੱਛੇ ਇਕ ਹੈਰਾਨ ਕਰ ਦੇਣ ਵਾਲਾ ਕਾਰਨ ਦੱਸਿਆ ਹੈ। ਪੁਲਿਸ ਮੁਤਾਬਕ ਇਹ ਫਾਇਰਿੰਗ ਟਿਕਟੌਕ ਵੀਡੀਉ ਬਣਾਉਣ ਲਈ ਕੀਤੀ ਗਈ ਸੀ। 32 ਸਾਲ ਦੇ ਇਸ ਵਿਅਕਤੀ ਨੇ ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦੇ ਘਰ ਤੇ ਗੋਲੀਆਂ ਚਲਾਈਆਂ ਸਨ।

ਸ਼ਖ਼ਸ ਦੀ ਇਸ ਹਰਕਤ ਨਾਲ ਅਧਿਕਾਰੀ ਦੇ ਫਲੈਟ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਅਤੇ ਗੋਲੀਆਂ ਘਰ ਦੀ ਛੱਤ ਤੇ ਜਾ ਲੱਗੀਆਂ। ਸੈਕਟਰ-134 ਸਥਿਤ ਜੇਪੀ ਕਾਸਮਾਸ ਸੋਸਾਇਟੀ ਵਿਚ ਵੀਰਵਾਰ ਰਾਤ ਕਰੀਬ 11.45 ਵਜੇ ਹਵਾਈ ਫਾਇਰਿੰਗ ਹੋਈ ਸੀ। ਫਾਇਰਿੰਗ ਵਿਚ ਦੋ ਗੋਲੀਆਂ 17ਵੇਂ ਫਲੋਰ ਤੇ ਦਿੱਲੀ ਦੇ ਵਿਵੇਕ ਵਿਹਾਰ ਵਿਚ ਤੈਨਾਤ ਐਸਪੀ ਮਿਅੰਕ ਬੰਸਲ ਦੇ ਫਲੈਟ ਤੇ ਜਾ ਲੱਗੀ। ਗੋਲੀਆਂ ਉਹਨਾਂ ਦੇ ਫਲੈਟ ਦਾ ਸ਼ੀਸ਼ਾ ਤੋੜਦੇ ਹੋਏ ਗੈਸਟ ਰੂਮ ਦੀ ਛੱਤ ਤੇ ਲੱਗੀਆਂ।

ਗੋਲੀਆਂ ਚੱਲਣ ਤੋਂ ਬਾਅਦ ਬੰਸਲ ਦੇ ਮਾਤਾ-ਪਿਤਾ ਨੇ ਸ਼ਿਕਾਇਤ ਦਰਜ ਕਰਵਾਈ, ਜੋ ਕਿ ਜੇਪੀ ਕੋਸਮੋਸ ਦੀ 17ਵੀਂ ਮੰਜ਼ਿਲ ਤੇ ਰਹਿੰਦੇ ਹਨ। ਘਟਨਾ ਸਮੇਂ ਮਾਤਾ-ਪਿਤਾ ਘਰ ਨਹੀਂ ਸਨ। ਵਧੀਕ ਪੁਲਿਸ ਕਮਿਸ਼ਨਰ ਅਖਿਲੇਸ਼ ਕੁਮਾਰ ਨੇ ਦਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸ਼ੁੱਕਰਵਾਰ ਸ਼ਾਮ ਜੇਪੀ ਕੋਸਮੋਸ ਦੇ ਬਾਹਰ ਕਈ ਰਾਉਂਡ ਫਾਇਰਿੰਗ ਸੁਣੇ ਗਏ ਜਦਕਿ ਕੋਈ ਵੀ ਗੰਭੀਰ ਘਟਨਾ ਨਹੀਂ ਵਾਪਰੀ।

ਪਰ ਜੇ ਕੋਈ ਵਿਅਕਤੀ ਉੱਥੇ ਮੌਜੂਦ ਹੁੰਦਾ ਤਾਂ ਇਹ ਘਾਤਕ ਸਾਬਤ ਹੋ ਸਕਦਾ ਸੀ। ਇਕ ਵਾਰ ਜਦੋਂ ਜਾਂਚ ਤੋਂ ਬਾਅਦ ਆਰੋਪੀ ਦੀ ਪਹਿਚਾਣ ਹੋਈ ਤਾਂ ਪਤਾ ਚੱਲਿਆ ਕਿ ਉਹ ਟਿਕਟੌਕ ਵੀਡੀਉ ਬਣਾਉਣ ਦਾ ਸ਼ੌਕੀਨ ਸੀ ਅਤੇ ਉਹ ਬੰਦੂਕ ਨਾਲ ਗੋਲੀ ਚਲਾ ਰਿਹਾ ਸੀ, ਫਾਇਰਿੰਗ ਕਰਨੀ ਉਸ ਦੀ ਵੀਡੀਉ ਦਾ ਇਕ ਹਿੱਸਾ ਸੀ। ਪੁਲਿਸ ਅਨੁਸਾਰ ਸਥਾਨਕ ਲੋਕਾਂ ਨੇ ਦਸਿਆ ਕਿ ਕਾਲੇ ਰੰਗ ਦੀ ਸਕਾਰਪਿਓ ਵਿਚ ਇਕ ਵਿਅਕਤੀ ‘ਤੇਰੇ ਨਾਮ’ ਫ਼ਿਲਮ ਦੇ ਗਾਣੇ ਉੱਚੀ ਆਵਾਜ਼ ਵਿਚ ਛੱਡ ਕੇ ਸੋਸਾਇਟੀ ਦੇ ਬਾਹਰ ਘੁੰਮ ਰਿਹਾ ਸੀ।

ਉਹਨਾਂ ਨੇ ਆਰੋਪ ਲਗਾਇਆ ਸੀ ਕਿ ਕਾਰ ਨੂੰ ਤੇਜ਼ ਗਤੀ ਨਾਲ ਚਲਦੇ ਹੋਏ ਉਹ ਸੋਸਾਇਟੀ ਦੇ ਬਾਹਰ ਕਈ ਚੱਕਰ ਲਗਾਉਂਦਾ ਦਿਖਾਈ ਦਿੱਤਾ। ਪਰ ਕਿਸੇ ਨੇ ਵੀ ਕਾਰ ਦੇ ਮਾਲਕ ਪੁਨੀਤ ਦੀ ਪਹਿਚਾਣ ਨਹੀਂ ਕੀਤੀ। ਆਰੋਪੀ ਉਸੇ ਸੋਸਾਇਟੀ ਦਾ ਨਿਵਾਸੀ ਹੈ ਅਤੇ ਇਕ ਵੱਖਰੇ ਟਾਵਰ ਦੀ 15ਵੀਂ ਮੰਜ਼ਿਲ ਤੇ ਰਹਿੰਦਾ ਹੈ। ਪੁਨੀਤ ਨੇ ਨਵੀਂ ਦਿੱਲੀ ਵਿਚ ਡੀਪੀਐਸ ਤੋਂ ਅਪਣੀ ਸਕੂਲੀ ਸਿੱਖਿਆ ਪੂਰੀ ਕੀਤੀ ਹੈ ਅਤੇ ਆਈਐਮਐਸ ਗਾਜ਼ੀਆਬਾਦ ਤੋਂ ਬੀਬੀਏ ਕੀਤੀ ਹੈ।

ਪੁਲਿਸ ਨੇ ਕਿਹਾ ਕਿ ਉਹਨਾਂ ਨੇ ਨੋਇਡਾ ਵਿਚ ਏਪੀਜੇ ਤੋਂ ਪੀਜੀ ਕੋਰਸ ਪੂਰਾ ਕੀਤਾ ਹੈ ਅਤੇ ਰਿਅਲ ਇਸਟੇਟ ਗਰੁਪ ਦੇ ਨਾਲ ਮੈਨੇਜਿੰਗ ਡਾਇਰੈਕਟਰ ਦੇ ਰੂਪ ਵਿਚ ਕੰਮ ਕਰਦਾ ਹੈ। ਦੋਸ਼ੀ ਦਾ ਪਿਤਾ ਰਿਟਾਇਰਡ ਆਟੋ ਇੰਜੀਨੀਅਰ ਹੈ ਅਤੇ ਦਾਦਰੀ ਵਿਚ ਮੋਟਰਸਾਈਕਲ ਦਾ ਸ਼ੋਅਰੂਮ ਚਲਾਉਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।