ਪਿਤਾ ਨਾਲ ਚਾਹ ਦੀ ਦੁਕਾਨ ਚਲਾ ਰਹੀਆਂ ਰੇਨੂੰ ਅਤੇ ਆਸ਼ਾ ਬਣੀਆਂ ਕੁੜੀਆਂ ਲਈ ਮਿਸ਼ਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਕਿਹਾ ਕਿ ਜੇਕਰ ਮਨੁੱਖ ਸੱਚੇ ਦਿਲੋਂ ਮਿਹਨਤ ਕਰੇ ਤਾਂ ਸਭ ਕੁਝ ਹਾਸਲ ਕਰ ਸਕਦਾ ਹੈ।

Renu and Asha

ਸੁਨਾਮ (ਤੇਜਿੰਦਰ ਕੁਮਾਰ ਸ਼ਰਮਾ) :ਚਾਹ ਦੀ ਰੇਹੜੀ ਲਾਉਣ ਵਾਲੇ ਬਾਪੂ ਦਾ ਸਹਾਰਾ ਬਣੀਆਂ ਧੀਆਂ ਨੇ ਆਪਣੇ ਸੰਘਰਸ਼ ਦੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਧੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ । ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮਨੁੱਖ ਸੱਚੇ ਦਿਲੋਂ ਮਿਹਨਤ ਕਰੇ ਤਾਂ ਸਭ ਕੁੱਝ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਸਾਡੇ ਪਿਤਾ ਕੋਲ ਸਿਰਫ ਇਕ ਰੇਹੜੀ ਸੀ ਅੱਜ ਸਾਡੀ ਮਿਹਨਤ ਨਾਲ ਸਾਡੇ ਕੋਲ ਪੱਕੀ ਦੁਕਾਨ ਹੈ।