ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰੀ ਸ਼ਕਤੀ ਨੂੰ ਕੀਤਾ ਸਲਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾ ਸ਼ਕਤੀ ਨੂੰ ਸਲਾਮ ਕਰਦੇ ਹੋਏ ਕਿਹਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾ ਸ਼ਕਤੀ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਸਨਮਾਨ ਅਤੇ ਮੌਕਿਆਂ 'ਤੇ ਵਿਸ਼ੇਸ਼ ਜ਼ੋਰ ਦੇ ਕੇ ਆਪਣੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਮਹਿਲਾ ਸਸ਼ਕਤੀਕਰਨ 'ਤੇ ਧਿਆਨ ਕੇਂਦਰਤ ਕਰਦੀ ਰਹੇਗੀ। ਉਹਨਾਂ ਟਵੀਟ ਕੀਤਾ ਕਿ ਭਾਰਤ ਦੀ ਵਿਕਾਸ ਯਾਤਰਾ ਵਿਚ ਸਾਡੀ ਨਾਰੀ ਸ਼ਕਤੀ ਨੂੰ ਅੱਗੇ ਰੱਖਣ ਲਈ ਵਿੱਤੀ ਸਮਾਵੇਸ਼ ਤੋਂ ਲੈ ਕੇ ਸਮਾਜਿਕ ਸੁਰੱਖਿਆ ਤੱਕ, ਮਿਆਰੀ ਸਿਹਤ ਦੇਖਭਾਲ ਤੋਂ ਲੈ ਕੇ ਰਿਹਾਇਸ਼ ਤੱਕ, ਸਿੱਖਿਆ ਤੋਂ ਉੱਦਮਤਾ ਤੱਕ ਬਹੁਤ ਸਾਰੇ ਯਤਨ ਕੀਤੇ ਗਏ ਹਨ। ਇਹ ਉਪਰਾਲੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਜੋਸ਼ ਨਾਲ ਜਾਰੀ ਰਹਿਣਗੇ।
Tweet
ਇਕ ਹੋਰ ਟਵੀਟ ਵਿਚ ਉਹਨਾਂ ਕਿਹਾ, "ਮਹਿਲਾ ਦਿਵਸ 'ਤੇ ਮੈਂ ਨਾਰੀ ਸ਼ਕਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਲਾਮ ਕਰਦਾ ਹਾਂ। ਭਾਰਤ ਸਰਕਾਰ ਸਨਮਾਨਾਂ ਅਤੇ ਮੌਕਿਆਂ 'ਤੇ ਵਿਸ਼ੇਸ਼ ਜ਼ੋਰ ਦੇ ਕੇ ਆਪਣੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਮਹਿਲਾ ਸਸ਼ਕਤੀਕਰਨ 'ਤੇ ਆਪਣਾ ਧਿਆਨ ਕੇਂਦਰਤ ਕਰਨਾ ਜਾਰੀ ਰੱਖੇਗੀ।''
PM modi
ਇਸ ਮਗਰੋਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਵਿਕਾਸ ਅਤੇ ਅਰਥਵਿਵਸਥਾ 'ਚ ਵਿੱਤ ਦੀ ਭੂਮਿਕਾ 'ਤੇ ਵੈਬੀਨਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦੀ ਵਧਾਈ ਦਿੰਦਾ ਹਾਂ। ਜਿਵੇਂ ਕਿ ਅੱਜ ਅਸੀਂ ਬਜਟ ਬਾਰੇ ਚਰਚਾ ਕਰ ਰਹੇ ਹਾਂ, ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਵਿਚ ਇਕ ਔਰਤ ਵਿਤ ਮੰਤਰੀ ਹੈ ਜਿਸ ਨੇ ਇਕ ਪ੍ਰਗਤੀਸ਼ੀਲ ਬਜਟ ਪੇਸ਼ ਕੀਤਾ ਹੈ। ਮਨ ਕੀ ਬਾਤ ਦੇ ਕਈ ਐਪੀਸੋਡਾਂ ਰਾਹੀਂ,ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾ ਸਸ਼ਕਤੀਕਰਨ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਹੈ ਅਤੇ ਜ਼ਮੀਨੀ ਪੱਧਰ 'ਤੇ ਬਦਲਾਅ ਲਿਆਉਣ ਵਾਲੀਆਂ ਪ੍ਰੇਰਨਾਦਾਇਕ ਔਰਤਾਂ ਦੇ ਜੀਵਨ 'ਤੇ ਰੌਸ਼ਨੀ ਪਾਈ ਹੈ।