ਅੰਤਿਮ ਸਸਕਾਰ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰੱਖਤ ਨਾਲ ਟਕਰਾਈ ਬੋਲੈਰੋ ਗੱਡੀ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਤੇ 8 ਗੰਭੀਰ ਜ਼ਖ਼ਮੀ

accident

ਮੱਧ ਪ੍ਰਦੇਸ਼ : ਟੀਕਮਗੜ੍ਹ 'ਚ ਮੰਗਲਵਾਰ ਰਾਤ ਨੂੰ ਇਕ ਬੋਲੈਰੋ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਬੋਲੈਰੋ 'ਚ ਕਰੀਬ 13 ਲੋਕ ਸਵਾਰ ਸਨ। ਸਾਰੇ ਇੱਕੋ ਪਰਿਵਾਰ ਨਾਲ ਸਬੰਧਤ ਹਨ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:    ਭਾਰਤੀ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਜਾਟਾਰਾ ਥਾਣਾ ਇੰਚਾਰਜ ਹਿਮਾਂਸ਼ੂ ਭਿੰਡੀਆ ਨੇ ਦੱਸਿਆ ਕਿ ਹਾਦਸਾ ਜਾਟਾਰਾ ਪੋਲੀਟੈਕਨਿਕ ਕਾਲਜ ਨੇੜੇ ਵਾਪਰਿਆ। ਮਵਾਈ ਪਿੰਡ ਦੇ ਲੋਕ ਬੋਲੈਰੋ ਤੋਂ ਰਾਜਨਗਰ ਵੱਲ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਜਟਾਰਾ ਹਸਪਤਾਲ ਪਹੁੰਚਾਇਆ। ਇੱਥੇ ਇਲਾਜ ਦੌਰਾਨ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 3 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ।

ਹਾਦਸੇ 'ਚ ਜਾਨ ਗਵਾਉਣ ਵਾਲੇ ਮੋਤੀ ਲਾਲ ਦੇ ਵੱਡੇ ਭਰਾ ਨੰਦਲਾਲ ਦੇ ਬੇਟੇ ਰਾਮੂ (28) ਨੇ ਮੰਗਲਵਾਰ ਰਾਤ ਰਾਜਨਗਰ 'ਚ ਫਾਹਾ ਲੈ ਲਿਆ ਸੀ। ਪਰਿਵਾਰ ਦੇ ਸਾਰੇ ਮੈਂਬਰ ਉਸ ਦੇ ਸਸਕਾਰ 'ਚ ਸ਼ਾਮਲ ਹੋਣ ਲਈ ਰਾਜਨਗਰ ਜਾ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਵਿਨੋਦ ਦੇ ਪਿਤਾ ਲਕਸ਼ਮੀ ਲੋਧੀ, ਮੋਤੀ ਲਾਲ, ਰਾਜੇਸ਼ ਦੇ ਪਿਤਾ ਬਾਬੂਲਾਲ ਲੋਧੀ, ਪ੍ਰੇਮ ਬਾਈ ਪਤਨੀ ਬਾਬੂਲਾਲ ਲੋਧੀ ਅਤੇ ਗੁੱਡੀ ਬਾਈ ਦੀ ਮੌਤ ਹੋ ਚੁੱਕੀ ਹੈ। 6 ਲੋਕ ਜ਼ਿਲ੍ਹਾ ਹਸਪਤਾਲ 'ਚ ਦਾਖਲ ਹਨ, ਜਦਕਿ ਬਾਕੀ ਨੂੰ ਝਾਂਸੀ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:   ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ

ਵਿਧਾਇਕ ਰਾਕੇਸ਼ ਗਿਰੀ ਗੋਸਵਾਮੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ। ਐਸਡੀਐਮ ਸੀਪੀ ਪਟੇਲ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਚਾਰ ਲੋਕ ਸੰਬਲ ਯੋਜਨਾ ਲਈ ਯੋਗ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ 4-4 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ 5ਵੇਂ ਮ੍ਰਿਤਕ ਨੂੰ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ।

ਟੀਕਮਗੜ੍ਹ ਜਟਾਰਾ ਰੋਡ 'ਤੇ ਮੰਗਲਵਾਰ ਰਾਤ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰ ਪੰਜੇ ਲਾਸ਼ਾਂ ਨੂੰ ਪਿੰਡ ਲੈ ਗਏ। ਪਿੰਡ ਵਿੱਚ ਸ਼ਮਸ਼ਾਨਘਾਟ ਨਾ ਮਿਲਣ ਕਾਰਨ ਖੇਤਾਂ ਵਿੱਚ ਹੀ ਲਾਸ਼ਾਂ ਸਾੜ ਦਿੱਤੀਆਂ ਗਈਆਂ। ਇਸ ਦੌਰਾਨ ਰਾਜੇਸ਼ ਅਤੇ ਉਸ ਦੀ ਮਾਂ ਪ੍ਰੇਮ ਬਾਈ ਦੀ ਚਿਤਾ ਨੂੰ ਇਕੱਠਿਆਂ ਹੀ ਅਗਨ ਭੇਟ ਕੀਤਾ ਗਿਆ। ਨੇੜਲੇ ਖੇਤਾਂ ਵਿੱਚ ਤਿੰਨ ਹੋਰ ਵਿਅਕਤੀਆਂ ਦਾ ਵੀ ਸਸਕਾਰ ਕੀਤਾ ਗਿਆ।