ਅਲੀਗੜ੍ਹ : ਮਾਸੂਮ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ, ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ
ਕਿਸੇ ਮਾਸੂਮ ਦੇ ਨਾਲ ਕੋਈ ਇੰਨੀ ਹੈਵਾਨੀਅਤ ਕਿਵੇਂ ਕਰ ਸਕਦਾ ਹੈ। ਟੱਪਲ ਵਿੱਚ ਮਾਰੀ ਗਈ ਢਾਈ ਸਾਲ ਦੀ ਬੱਚੀ ਦੀ ਪੋਸਟਮਾਰਟਮ ਰਿਪੋਰਟ ਦੇਖਣ...
ਅਲੀਗੜ੍ਹ : ਕਿਸੇ ਮਾਸੂਮ ਦੇ ਨਾਲ ਕੋਈ ਇੰਨੀ ਹੈਵਾਨੀਅਤ ਕਿਵੇਂ ਕਰ ਸਕਦਾ ਹੈ। ਟੱਪਲ ਵਿੱਚ ਮਾਰੀ ਗਈ ਢਾਈ ਸਾਲ ਦੀ ਬੱਚੀ ਦੀ ਪੋਸਟਮਾਰਟਮ ਰਿਪੋਰਟ ਦੇਖਣ ਤੋਂ ਬਾਅਦ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਦਿਲ ਦਹਿਲ ਜਾਂਦਾ ਅਤੇ ਦਿਮਾਗ ਸੁੰਨ ਹੋ ਜਾਂਦਾ ਹੈ, ਦਰਿੰਦਗੀ ਦੀ ਹੱਦ ਹੋ ਗਈ। ਪੋਸਟਮਾਰਟ ਰਿਪੋਰਟ ਮੁਤਾਬਕ ਦੋਸ਼ੀਆਂ ਨੇ ਬੱਚੀ ਦੀਆਂ ਕਿਡਨੀਆਂ ਅਤੇ ਯੂਰੀਨਲੀ ਵੀ ਕੱਢ ਲਈਆਂ ਸਨ।
ਸੱਜਾ ਹੱਥ ਵੀ ਸਰੀਰ ਤੋਂ ਵੱਖ ਕਰ ਦਿੱਤਾ। ਜਿਸ ਕਾਰਨ ਕੀੜੇ ਪੈ ਚੁੱਕੇ ਸਨ। ਮਾਸੂਮ ਬੱਚੀ ਦੀ ਨੱਕ ਅਤੇ ਮੱਥੇ ਨੂੰ ਜੋੜਨ ਵਾਲੀ ਨੇਜ਼ਲ ਬ੍ਰਿਜ ਹੱਡੀ ਅਤੇ ਇਕ ਪੈਰ ਵੀ ਤੋੜ ਦਿੱਤਾ ਗਿਆ। ਜਿਸ ਕਾਰਨ ਬੱਚੀ ਦੀ ਮੌਤ ਸਦਮੇ ਕਾਰਨ ਹੋਣੀ ਰਿਪੋਰਟ 'ਚ ਆਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲੇ ਨਾਲ ਜੁੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਤੋਂ ਇਲਾਵਾ ਟਿੰਗਲ ਦੀ ਪੋਸਟਮਾਰਟ ਰਿਪੋਰਟ ਵੀ ਆ ਗਈ ਹੈ। ਜਿਸ ਵਿਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। 30 ਮਈ ਨੂੰ ਲਾਪਤਾ ਹੋਈ ਇਸ ਬੱਚੀ ਦੀ ਲਾਸ਼ 2 ਜੂਨ ਦੀ ਸਵੇਰ ਘਰ ਦੇ ਕੋਲ ਬਣੇ ਕੂੜੇਦਾਨ ਚੋਂ ਮਿਲੀ ਸੀ। ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਤਿੰਨ ਡਾਕਟਰਾਂ ਦੇ ਪੈਨਲ ਮੁਤਾਬਕ ਬੱਚੀ ਦਾ ਕਤਲ 3-4 ਦਿਨ ਪਹਿਲਾਂ ਕੀਤਾ ਗਿਆ ਸੀ।