ਦਿੱਲੀ ਵਿਚ ਭਿਆਨਕ ਗਰਮੀ ਦਾ ਕਹਿਰ ਲਗਾਤਾਰ ਜਾਰੀ
ਅਗਲੇ ਦੋ ਦਿਨਾਂ ਵਿਚ ਕੁੱਝ ਅਜਿਹਾ ਰਹੇਗਾ ਮੌਸਮ ਦਾ ਹਾਲ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਭਿਆਨਕ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਅਗਲੇ ਦੋ ਦਿਨਾਂ ਤਕ ਗਰਮੀ ਤੋਂ ਰਾਹਤ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸਫਦਰਜੰਗ ਵੈਧਸ਼ਾਲਾ ਵਿਚ ਸਵੇਰੇ ਨਿਊਨਤਮ ਤਾਪਮਾਨ 28 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ ਜੋ ਕਿ ਇਸ ਮੌਸਮ ਵਿਭਾਗ ਦੇ ਹਿਸਾਬ ਨਾਲ ਸਹੀ ਤਾਪਮਾਨ ਹੈ। ਨਮੀ ਦਾ ਪੱਧਰ 56 ਫ਼ੀਸਦੀ ਦਰਜ ਕੀਤਾ ਗਿਆ।
ਸ਼ਹਿਰ ਵਿਚ ਵੱਧ ਤਾਪਮਾਨ 43 ਡਿਗਰੀ ਸੈਲਸਿਅਸ ਤਕ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਦਾ ਹਾਲ ਦਸਣ ਵਾਲੀ ਨਿਜੀ ਸੰਸਥਾ ਸਕਾਈਮੈਟ ਵੈਦਰ ਨੇ ਪਾਰਾ 46 ਡਿਗਰੀ ਸੈਲਸਿਅਸ ਤਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਿਨ ਵਿਚ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਹੈ। ਅਧਿਕਾਰੀ ਨੇ ਦਿੱਲੀ ਵਿਚ ਅਗਲੇ ਦੋ ਦਿਨਾਂ ਤਕ ਲੂ ਦੇ ਕਹਿਰ ਦੀ ਸੰਭਾਵਨਾ ਦੱਸੀ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਵੱਡੇ ਖੇਤਰ ਵਿਚ ਜਦੋਂ ਤਾਪਮਾਨ ਲਗਾਤਾਰ ਦੋ ਦਿਨਾਂ ਤਕ 45 ਡਿਗਰੀ ਸੈਲਸਿਅਸ ਤਕ ਰਹਿੰਦਾ ਹੈ ਤਾਂ ਮੌਸਮ ਦੀ ਸਥਿਤੀ ਐਲਾਨੀ ਜਾਂਦੀ ਹੈ। ਜਦੋਂ ਲਗਾਤਾਰ ਦੋ ਦਿਨ ਤਕ ਤਾਪਮਾਨ 47 ਡਿਗਰੀ ਸੈਲਸਿਅਸ ਤਕ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਬਹੁਤ ਜ਼ਿਆਦਾ ਲੂ ਪੈਣ ਵਾਲਾ ਮੌਸਮ ਐਲਾਨਿਆ ਜਾਂਦਾ ਹੈ। ਕੌਮੀ ਰਾਜਧਾਨੀ ਵਰਗੇ ਛੋਟੇ ਖੇਤਰਾਂ ਵਿਚ ਲੂ ਉਦੋਂ ਐਲਾਨੀ ਜਾਂਦੀ ਹੈ ਜਦੋਂ ਇਕ ਦਿਨ ਲਈ ਵੀ ਤਾਪਮਾਨ 45 ਡਿਗਰੀ ਸੈਲਸਿਅਸ ਤਕ ਪਹੁੰਚ ਜਾਂਦਾ ਹੈ।