ਰੇਹੜੀਆਂ ਤੋਂ ਭੋਜਨ ਖਾਣ ਵਾਲੇ ਹੋ ਜਾਓ ਸਾਵਧਾਨ, 80 ਫ਼ੀਸਦੀ ਭੋਜਨ ਹਾਈਜੈਨਿਕ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਰਿਸਰਚ ਲਈ ਪੀਜੀਆਈ ਦੀ ਟੀਮ ਨੇ 400 ਰੇਹੜੀ ਵਾਲਿਆਂ ਦਾ ਇੰਟਰਵਿਊ ਕੀਤਾ ।ਇਸ ਵਿੱਚ ਇਹ ਸਾਹਮਣੇ ਆਇਆ ਕਿ 80 ਫ਼ੀਸਦੀ ਰੇਹੜੀ ਵਾਲਿਆਂ ਦੇ ਨਹੁੰ ਤੇ ਵਾਲ ਲੰਬੇ ਹਨ। ....

Street food vendors

 ਚੰਡੀਗੜ੍ਹ : ਰੇਹੜੀਆਂ ਤੋਂ ਭੋਜਨ ਖਾਣ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਉਨ੍ਹਾਂ ਕੋਲ ਵਿਕਣ ਵਾਲਾ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਹ ਨਤੀਜਾ  ਪੀਜੀਆਈ ਦੀ ਇੱਕ ਸਟੱਡੀ ਤੋਂ ਸਾਹਮਣੇ ਆਇਆ ਹੈ । ਸਟੱਡੀ ਦੇ ਅਨੁਸਾਰ 90 ਫ਼ੀਸਦੀ ਰੇਹੜੀ ਵਾਲੇ ਆਪਣੇ ਹੱਥ ਸਾਬਣ ਨਾਲ ਨਹੀਂ ਧੋਂਦੇ ਤੇ 80 ਫ਼ੀਸਦੀ ਭੋਜਨ ਹਾਇਜੈਨਿਕ ਨਹੀਂ ਹੁੰਦਾ। ਇਸ ਲਈ ਇਨ੍ਹਾਂ ਦਾ ਖਾਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। 

ਇਸ ਰਿਸਰਚ ਲਈ ਪੀਜੀਆਈ ਦੀ ਟੀਮ ਨੇ 400 ਰੇਹੜੀ ਵਾਲਿਆਂ ਦਾ ਇੰਟਰਵਿਊ ਕੀਤਾ । ਜਿਸ ਵਿੱਚ ਇਹ ਸਾਹਮਣੇ ਆਇਆ ਕਿ 80 ਫ਼ੀਸਦੀ ਰੇਹੜੀ ਵਾਲਿਆਂ ਦੇ ਨਹੁੰ ਤੇ ਵਾਲ ਲੰਬੇ ਹਨ। ਉਹ  ਬਿਨਾਂ ਹੱਥ ਧੋਏ ਤੇ ਬਿਨਾਂ ਦਸਤਾਨੇ ਪਹਿਨੇ ਭੋਜਨ ਬਣਾਉਂਦੇ ਹਨ। ਭੋਜਨ ਬਣਾਉਣ ਵਾਲੇ ਸਥਾਨ ਤੇ ਸਫਾਈ ਦਾ ਪ੍ਰਬੰਧ ਵੀ ਠੀਕ ਨਹੀਂ ਹੈ।

ਰਿਸਰਚ ਵਿਚ ਸਿਰਫ 10 ਤੋਂ 12 ਵੈਂਡਰ ਅਜਿਹੇ ਮਿਲੇ ਜੋ ਭੋਜਨ ਤਿਆਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਂਦੇ ਹਨ। 40 ਤੋਂ 50 ਫ਼ੀਸਦੀ ਵੈਂਡਰ ਸਬਜੀਆਂ ਵੀ ਚੰਗੀ ਤਰ੍ਹਾਂ ਨਹੀਂ ਧੋਂਦੇ । ਪੀਜੀਆਈ ਦੇ ਡਾਕਟਰਾਂ ਅਨੁਸਾਰ ਰੇਹੜੀ ਵਾਲਿਆਂ ਨੂੰ ਦਸਤਾਨੇ, ਕੈਪ ਤੇ ਐਪ੍ਰਨ ਦੀ ਵਰਤੋ ਕਰਨੀ ਚਾਹੀਦੀ ਹੈ। ਇਹ ਭੋਜਨ ਨੂੰ ਹਾਇਜੈਨਿਕ ਬਣਾਉਣ ਵਿਚ ਕਾਫ਼ੀ ਮਦਦਗਾਰ ਸਾਬਿਤ ਹੁੰਦੇ ਹਨ।

ਡਾ . ਪੁਸ਼ਕਰ ਨੇ ਇਸ ਸੰਬੰਧ ਵਿਚ ਨਗਰ ਨਿਗਮ ਨੂੰ ਪੱਤਰ ਵੀ ਲਿਖਿਆ ਹੈ। ਕਿਉਂਕਿ ਸ਼ਹਿਰ ਵਿਚ ਸਟਰੀਟ ਵੈਂਡਰ ਏਕਟ ਲਾਗੂ ਕਰਵਾਉਣ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ । ਨਗਰ ਨਿਗਮ ਦਾ ਪੀਜੀਆਈ ਦੇ ਕੰਮਿਊਨਿਟੀ ਮੈਡੀਸਿਨ ਤੇ ਸਕੂਲ ਆਫ ਪਬਲਿਕ ਹੈਲਥ ਦੇ ਨਾਲ ਇਕ ਸਮਝੌਤਾ ਵੀ ਹੋਇਆ ਹੈ ਜਿਸਦੇ ਤਹਿਤ ਸਟਰੀਟ ਫੂਡ ਵੈਂਡਰਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।