ਦੇਹਰਾਦੂਨ- ਉੱਤਰਾਖੰਡ ਦੇ ਦੇਹਰਾਦੂਨ ਵਿਚ ਸਥਿਤ ਭਾਰਤੀ ਮਿਲਟਰੀ ਅਕੈਡਮੀ ਅਤੇ ਬਿਹਾਰ ਦੇ ਓਟੀਏ ਗਯਾ ਵਿਚ ਪਾਸਿੰਗ ਆਊਟ ਪਰੇਡ ਜਾਰੀ ਹੈ। ਅੱਜ ਦੇਸ਼ ਨੂੰ 382 ਸੈਨਾ ਅਧਿਕਾਰੀ ਦਿੱਤੇ ਜਾਣਗੇ ਅਤੇ ਨਾਲ ਲੱਗਦੇ ਦੇਸ਼ਾਂ ਦੇ 77 ਅਧਿਕਾਰੀ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਕੀਤੇ ਜਾਣਗੇ। ਇਸ ਪਰੇਡ ਵਿਚ ਉੱਤਰਾਖੰਡ ਤੋਂ 33 ਕੈਡੇਟ ਪਾਸ ਆਊਟ ਹੋਣਗੇ।
ਪੀਓਪੀ ਵਿਚ ਸਭ ਤੋਂ ਜ਼ਿਆਦਾ 72 ਕੈਡੇਟ ਉੱਤਰ ਪ੍ਰਦੇਸ਼ ਦੇ ਹਨ ਜਦੋਂ ਕਿ 46 ਕੈਡੇਟ ਦੇ ਨਾਲ ਬਿਹਾਰ ਦੂਸਰੇ ਨੰਬਰ ਤੇ ਹੈ। ਪੰਜਾਬ ਦੇ 33 ਕੈਡੇਟ ਦੇ ਨਾਲ ਉੱਤਰਾਖੰਡ ਇਸ ਵਾਰ ਸੰਯੁਕਤ ਰੂਪ ਵਿਚ ਚੌਥੇ ਨੰਬਰ ਤੇ ਰਹੇਗਾ। ਓਟੀਏ ਗਯਾ ਵਿਚ 15ਵੀਂ ਪਾਸਿੰਗ ਆਊਟ ਪਰੇਡ ਸ਼ੁਰੂ ਹੋ ਚੁੱਕੀ ਹੈ ਅਤੇ ਟ੍ਰੇਨਿੰਗ ਲੈ ਕੇ 84 ਕੈਡੇਟ ਅਫ਼ਸਰ ਬਣਨਗੇ। ਪੂਰਬੀ ਕਮਾਨ ਦੇ ਕਮਾਂਡਿੰਗ ਇਨ ਚੀਫ਼ ਲੇ.ਜਨਰਲ ਮਨੋਜ ਮੁਕੰਦ ਨਾਰਾਵਨੇ ਪਰੇਡ ਦਾ ਨਿਰੀਖਣ ਕਰਨਗੇ।
ਪਾਸਿੰਗ ਆਊਟ ਪਰੇਡ ਵਿਚ ਇਸ ਵਾਰ 459 ਕੈਡੇਟ ਕਦਮ ਨਾਲ ਕਦਮ ਜੋੜਦੇ ਨਜ਼ਰ ਆਉਣਗੇ। ਇਸ ਵਿਚ 382 ਭਾਰਤੀ ਅਤੇ 77 ਵਿਦੇਸ਼ ਦੇ ਕੈਡੇਟ ਹੋਣਗੇ। ਹਰਿਆਣਾ ਦੇ 40 ਕੈਡੇਟ ਪੀਓਪੀ ਦਾ ਹਿੱਸਾ ਹੋਣਗੇ ਜਦੋਂ ਕਿ ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਨਿਕੋਬਾਰ ਦਾ ਕੋਈ ਵੀ ਕੈਡੇਟ ਨਹੀਂ ਹੋਵੇਗਾ। ਬੀਤੇ ਦਸੰਬਰ ਵਿਚ ਹੋਈ ਪੀਓਪੀ ਵਿਚ 347 ਕੈਡੇਟ ਪਾਸ ਆਊਟ ਹੋਏ ਸਨ। ਇਸ ਵਾਰ ਕੈਡੇਟ ਦੀ ਸੰਖਿਆ ਜ਼ਿਆਦਾ ਹੈ।
ਰਾਜ ਕੁੱਲ ਕੈਡੇਟ
ਉੱਤਰ ਪ੍ਰਦੇਸ਼ 72
ਬਿਹਾਰ 46
ਹਰਿਆਣਾ 40
ਉੱਤਰਾਖੰਡ 33
ਪੰਜਾਬ 33
ਮਹਾਰਾਸ਼ਟਰ 28
ਰਾਜਸਥਾਨ 22
ਹਿਮਾਚਲ 21
ਦਿੱਲੀ 14
ਮੱਧ ਪ੍ਰਦੇਸ਼ 11
ਕਰਨਾਟਕ 08
ਨੇਪਾਲ 07
ਪੱਛਮ ਬੰਗਾਲ 05
ਜੰਮੂ ਕਸ਼ਮੀਰ 05
ਓਡੀਸ਼ਾ 05
ਆਂਧਰਾ ਪ੍ਰਦੇਸ਼ 04
ਗੁਜਰਾਤ 04
ਝਾਰਖੰਡ 04
ਤੇਲੰਗਨਾ 04
ਚੰਡੀਗੜ੍ਹ 03
ਕੇਰਲ 03
ਆਸਾਮ 02
ਤਾਮਿਲਨਾਡੂ 02
ਛਤੀਸ਼ਗੜ੍ਹ 02
ਮਨੀਪੁਰ 02
ਗੋਆ 01
ਨਾਗਾਲੈਂਡ 01