ਬੇਹੱਦ ਖ਼ਾਸ ਹੋਵੇਗਾ ਮੋਦੀ ਦਾ ਬਜਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਿਡਲ ਕਲਾਸ ਨੂੰ ਮਿਲੇਗਾ ਇਹ ਤੋਹਫ਼ਾ

Modi Govt 5 july budget 2019 Nirmala Sitharaman income tax slab rules

ਨਵੀਂ ਦਿੱਲੀ: ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਆਮ ਬਜਟ 5 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਪੇਸ਼ ਕਰਨਗੇ। ਚੋਣਾਂ ਦੇ ਨਤੀਜੇ ਤੋਂ ਠੀਕ ਬਾਅਦ ਇਸ ਬਜਟ ਤੋਂ ਹਰ ਵਰਗ ਦੇ ਲੋਕਾਂ ਨੂੰ ਕਾਫ਼ੀ ਉਮੀਦਾਂ ਹਨ। ਖ਼ਾਸ ਤੌਰ 'ਤੇ ਮਿਡਲ ਕਲਾਸ ਟੈਕਸ ਸਲੈਬ ਵਿਚ ਬਦਲਾਅ ਦੀ ਉਮੀਦ ਕਰ ਰਿਹਾ ਹੈ। ਅਸਲ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਬਜਟ ਪੇਸ਼ ਕਰਦੇ ਹੋਏ ਤਤਕਾਲੀਨ ਵਿਤ ਮੰਤਰੀ ਪੀਊਸ਼ ਗੋਇਲ ਨੇ 5 ਲੱਖ ਤਕ ਦੀ ਸਾਲਾਨਾ ਕਮਾਈ ਕਰਨ ਵਾਲੇ ਨੌਕਰੀ ਪੇਸ਼ਾ ਨੂੰ ਟੈਕਸ ਫ੍ਰੀ ਕਰ ਦਿੱਤਾ ਸੀ..

...ਪਰ ਸਲੈਬ ਵਿਚ ਕੋਈ ਬਦਲਾਅ ਨਹੀਂ ਹੋਇਆ ਸੀ। ਅਜਿਹੇ ਵਿਚ ਦੁਬਾਰਾ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਲੈਬ ਵਿਚ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ। ਉਮੀਦ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਆਖਰੀ ਬਜਟ ਪੇਸ਼ ਕਰਦੇ ਹੋਏ ਪੀਊਸ਼ ਗੋਇਲ ਨੇ ਅੱਗੇ ਟੈਕਸ ਸਲੈਬ ਵਿਚ ਬਦਲਾਅ ਦੇ ਸੰਕੇਤ ਦਿੱਤੇ ਸਨ।

ਪੀਊਸ਼ ਗੋਇਲ ਨੇ 5 ਲੱਖ ਤਕ ਦੀ ਕਮਾਈ ਨੂੰ ਟੈਕਸ ਫ੍ਰੀ ਕਰਦੇ ਹੋਏ ਕਿਹਾ ਸੀ ਕਿ ਇਹ ਟ੍ਰੇਲਰ ਹੈ, ਜਦੋਂ ਪੂਰਾ ਬਜਟ ਜੁਲਾਈ ਵਿਚ ਪੇਸ਼ ਹੋਵੇਗਾ ਤਾਂ ਉਸ ਵਿਚ ਮਿਡਲ ਕਲਾਸ ਦਾ ਖ਼ਿਆਲ ਰੱਖਿਆ ਜਾਵੇਗਾ। ਜਾਣਕਾਰਾ ਦਾ ਕਹਿਣਾ ਹੈ ਕਿ 5 ਜੁਲਾਈ ਨੂੰ ਬਜਟ ਪੇਸ਼ ਕਰਦੇ ਹੋਏ ਵਿਤ ਮੰਤਰੀ ਨਿਰਮਲਾ ਸੀਤਾਰਮਣ ਟੈਕਸ ਸਲੈਬ ਵਿਚ ਬਦਲਾਅ ਨਾਲ ਇਨਕਮ ਟੈਕਸ ਵਿਭਾਗ ਛੋਟ ਸੀਮਾ ਨੂੰ ਵੀ ਵਧਾ ਸਕਦੇ ਹਨ। ਹੁਣ ਨਿਵੇਸ਼ 'ਤੇ 1.50 ਲੱਖ ਰੁਪਏ ਦੀ ਛੋਟ ਹੈ।

ਜੇਕਰ ਇਹ ਬਦਲਾਅ ਹੁੰਦਾ ਹੈ ਤਾਂ ਦੇਸ਼ ਦੇ ਕਰੋੜਾਂ ਟੈਕਸਪੋਰਟਾਂ ਨੂੰ ਫਾਇਦਾ ਹੋਵੇਗਾ। ਆਖਰੀ ਬਜਟ ਤੋਂ ਪਹਿਲਾਂ ਹੁਣ ਸਿਰਫ 2.5 ਲੱਖ ਤਕ ਦੀ ਸਾਲਾਨਾ ਕਮਾਈ ਵਾਲੇ ਲੋਕ ਟੈਕਸ ਸਲੈਬ ਤੋਂ ਬਾਹਰ ਸਨ। 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਕਰਨ ਵਾਲੇ ਲੋਕ 5 ਫ਼ੀ ਸਦੀ ਦੇ ਟੈਕਸ ਸਲੈਬ ਵਿਚ ਆਉਂਦੇ ਸਨ।