ਪ੍ਰਧਾਨ ਮੰਤਰੀ ਅੱਜ ਕੇਰਲ ਦੇ ਗੁਰਵੇਯੁਰ ਮੰਦਰ ਵਿਚ ਕਰਨਗੇ ਪੂਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਕਰਮਚਾਰੀਆਂ ਨੂੰ ਵੀ ਕਰਨਗੇ ਸੰਬੋਧਨ

PM Modi Kerala Visit Offer Prayers At Guruvayur Temple

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਰਲ ਦੇ ਤ੍ਰਿਸੂਰ ਦੇ ਗੁਰਵੇਯੁਰ ਮੰਦਿਰ ਵਿਚ ਪੂਜਾ ਕਰਨਗੇ। ਪੀਐਮ ਮੋਦੀ ਕੇਰਲ ਵਿਚ ਸ਼ੁੱਕਰਵਾਰ ਰਾਤ ਨੂੰ ਸੈਨਾ ਦੇ ਜ਼ਹਾਜ ਦੌਰਾਨ ਹਵਾਈ ਅੱਡੇ ਪਹੁੰਚੇ ਇੱਥੇ ਕੇਰਲ ਦੇ ਰਾਜਪਾਲ ਜਸਟਿਸ ਪੀ ਸਦਾਸ਼ਿਵਮ, ਵਿਦੇਸ਼ ਮੰਤਰੀ ਵੀ ਮੁਰਲੀਧਰ, ਕੇਰਲਾ ਦੇ ਦੇਵਸਵੋਮ ਮੰਤਰੀ ਕਡਕੁੰਪਲੀ ਸੁਰੇਂਦਰਨ, ਅਭਿਨੇਤਾ ਤੋਂ ਰਾਜਨੇਤਾ ਬਣੇ ਸਾਂਸਦ ਸੁਰੇਸ਼ ਗੋਪੀ ਆਦਿ ਉਹਨਾਂ ਦਾ ਸਵਾਗਤ ਕਰਨਗੇ।

ਮੋਦੀ ਦੇ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਤੇ ਪ੍ਰਧਾਨ ਮੰਤਰੀ ਦਾ ਪਦ ਸੰਭਾਲਣ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਕੇਰਲ ਦੀ ਯਾਤਰਾ ਹੋਵੇਗੀ। ਨਰਿੰਦਰ ਮੋਦੀ ਦੀ ਇਸ ਯਾਤਰਾ ਨੂੰ ਲੈ ਕੇ ਸ਼੍ਰੀ ਕ੍ਰਿਸ਼ਨਾ ਮੰਦਰ ਦੇ ਆਸ ਪਾਸ ਸਖ਼ਤ ਪਹਿਰਾ ਦਿੱਤਾ ਗਿਆ ਹੈ। ਕੇਰਲ ਦੇ ਭਾਜਪਾ ਦੇ ਨੇਤਾ ਸ਼੍ਰੀਧਰਨ ਪਿਲਈ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਨੀਵਾਰ ਸਵੇਰੇ 9:30 ਤੋਂ 10:30 ਦੇ ਵਿਚਕਾਰ ਮੰਦਿਰ ਪਹੁੰਚਣਗੇ।

ਮੋਦੀ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਭਾਜਪਾ ਦੇ ਕਰਮਚਾਰੀਆਂ ਨੂੰ ਵੀ ਸੰਬੋਧਨ ਕਰਨਗੇ। ਪਿਲਈ ਨੇ ਦੱਸਿਆ ਕਿ ਮੰਦਿਰ ਵਿਚ ਪੂਜਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੁਆਰਾ ਆਯੋਜਿਤ ਕੀਤੇ ਪ੍ਰੋਗਰਾਮ ਵਿਚ ਵੀ ਹਿੱਸਾ ਲੈਣਗੇ ਅਤੇ ਉੱਥੇ ਭਾਜਪਾ ਕਰਮਚਾਰੀਆਂ ਨੂੰ ਵੀ ਸੰਬੋਧਨ ਕਰਨਗੇ।