ਹਰਿਆਣਾ ਚ ਅੱਜ ਕਰੋਨਾ ਦੇ ਆਏ 145 ਨਵੇਂ ਮਾਮਲੇ ਸਾਹਮਣੇ, ਕੁੱਲ 4590 ਕੇਸ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ ਵੀ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਇੱਥੇ 145 ਨਵੇਂ ਮਾਮਲੇ ਦਰਜ਼ ਹੋਏ ਹਨ

Covid 19

ਚੰਡੀਗੜ੍ਹ : ਹਰਿਆਣਾ ਵਿਚ ਵੀ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਇੱਥੇ 145 ਨਵੇਂ ਮਾਮਲੇ ਦਰਜ਼ ਹੋਏ ਹਨ ਜਿਸ ਤੋਂ ਬਾਅਦ ਹਰਿਆਣਾ ਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 4590 ਹੋ ਗਈ ਹੈ। ਉੱਥੇ ਹੀ ਗੁੜਗਾਓ ਵਿਚ ਕਰੋਨਾ ਮਹਾਂਮਾਰੀ ਨਾਲ ਹੋਈਆਂ ਦੋ ਮੌਤਾਂ ਤੋਂ ਬਾਅਦ ਇੱਥੇ ਮੌਤਾਂ ਦੀ ਗਿਣਤੀ 30 ਹੋ ਗਈ ਹੈ, ਹਾਲਾਂਕਿ 33 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਅੱਜ 5 ਕਰੋਨਾ ਮਰੀਜ਼ ਠੀਕ ਹੋ ਕੇ ਘਰ ਵੀ ਪੁੱਜੇ ਹਨ। ਸੂਬੇ ਦੇ 10 ਜ਼ਿਲ੍ਹਿਆਂ ਵਿੱਚ 142 ਕੇਸ ਮਿਲੇ, ਜਿਨ੍ਹਾਂ ਵਿੱਚੋਂ 89 ਮਰੀਜ਼ ਗੁਰੂਗ੍ਰਾਮ ਵਿੱਚ ਪਾਏ ਗਏ, ਜਿਸ ਕਾਰਨ ਸਰਗਰਮ ਲੋਕਾਂ ਦੀ ਗਿਣਤੀ ਦੋ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਫਰੀਦਾਬਾਦ ਵਿੱਚ 38, ਜੀਂਦ ਤੇ ਸਿਰਸਾ ਵਿੱਚ 3, ਝੱਜਰ, ਅੰਬਾਲਾ, ਪਾਣੀਪਤ ਤੇ ਪੰਚਕੁਲਾ ਵਿੱਚ ਇੱਕ-ਇੱਕ ਪਾਇਆ ਗਿਆ।

ਇਸ ਨਾਲ ਸਿਰਸਾ ‘ਚ 3 ਤੇ ਨੁੰਹ ਤੋਂ 2 ਸੰਕਰਮਿਤ ਠੀਕ ਹੋਏ। ਦੱਸ ਦੱਈਏ ਕਿ ਹੁਣ ਤੱਕ 147965 ਲੋਕਾਂ ਦੇ ਹੁਣ ਤੱਕ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 4590 ਦੀ ਰਿਪੋਰਟ ਪੌਜਟਿਵ ਆਈ ਹੈ ਅਤੇ 5204 ਦੇ ਲੋਕਾਂ ਦੀ ਰਿਪੋਰਟ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ ਰਾਜ ਵਿਚ ਹੁਣ ਸਕਾਰਾਤਮਕ ਦਰ 3.22 ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦੇ ਨਾਲ ਹੀ 7 ਦਿਨਾਂ ਵਿਚ ਰਿਕਵਰੀ ਰੇਟ 32.22 ਹੋ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।