ਖੋਖਲੇ ਰਹੇ ਸਰਕਾਰੀ ਦਾਅਵੇ! ਸਿਰਫ਼ ਸਵਾ ਦੋ ਫੀਸਦੀ ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਸਕਿਆ ਮੁਫ਼ਤ ਰਾਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

: ਕਰੋਨਾ ਸੰਕਟ ਚ ਲੱਗੇ ਲੌਕਡਾਊਨ ਦੇ ਕਾਰਨ ਸੂਬਾ ਸਰਕਾਹਾਂ ਨੇ ਹੁਣ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ 20.36 ਲੱਖ ਮੁਫਤ ਰਾਸ਼ਨ ਦੇ ਸਕੀਆਂ ਹਨ

Photo

ਨਵੀਂ ਦਿੱਲੀ : ਕਰੋਨਾ ਸੰਕਟ ਚ ਲੱਗੇ ਲੌਕਡਾਊਨ ਦੇ ਕਾਰਨ ਸੂਬਾ ਸਰਕਾਹਾਂ ਨੇ ਹੁਣ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ 20.36 ਲੱਖ ਮੁਫਤ ਰਾਸ਼ਨ ਦੇ ਸਕੀਆਂ ਹਨ, ਪਰ ਜੇਕਰ ਰਾਜਾਂ ਅਤੇ ਕੇਂਦਰ ਸਰਕਾਰਾਂ ਦੇ ਟੀਚੇ ਦੀ ਗੱਲ ਕਰੀਏ ਤਾਂ ਇਸ ਸਬੰਧੀ ਅੱਠ ਕਰੋੜ ਮਜ਼ਦੂਰਾਂ ਨੂੰ ਮੁਫਤ ਰਾਸ਼ਨ ਦੇਣ ਦਾ ਟੀਚਾ ਸੀ। ਐਤਵਾਰ ਨੂੰ ਕੇਂਦਰ ਖੁਰਾਕ ਮੰਤਰਾਲੇ ਵੱਲੋਂ ਦਿੱਤੇ ਅੰਕੜਿਆਂ ਤੋਂ ਇਸ ਬਾਰੇ ਪਤਾ ਲੱਗਦਾ ਹੈ।

ਦੱਸ ਦੱਈਏ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚ ਕੋਈ ਵੀ ਮਜ਼ਦੂਰ ਭੁਖਾ ਨਾ ਹੋਵੇ ਇਸ ਤਹਿਤ 14 ਮਈ ਨੂੰ ਮੁਫਤ ਅਨਾਜ ਯੋਜਨਾ ਦਾ ਐਲਾਨ ਕੀਤਾ ਸੀ। ਇਸ ਵਿਚ ਬਿਨਾ ਰਾਸ਼ਨ ਕਾਰਡ ਵਾਲੇ ਵਿਅਕਤੀਆਂ ਨੂੰ ਵੀ ਪ੍ਰਤੀ ਵਿਅਕਤੀ 5 ਕਿਲੋ ਕਣਕ ਅਤੇ ਪ੍ਰਤੀ ਵਿਅਕਤੀ 1 ਕਿਲੋ ਛੋਲੇ ਦੇਣ ਬਾਰੇ ਕਿਹਾ ਸੀ। ਇਸ ਲਈ ਹੁਣ ਤੱਕ 20.26 ਲੱਖ ਲਾਭਪਾਤਰੀਆਂ ਨੂੰ 10,131 ਟਨ ਖਾਧ ਅੰਨ ਵੰਡਿਆ ਗਿਆ ਹੈ।

ਉਧਰ ਕੇਂਦਰੀ ਖਾਧ ਮੰਤਰਾਲੇ ਨੇ ਬਿਆਨ ਚ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 4.42 ਲੱਖ ਟਨ ਅਨਾਜ ਚੁੱਕਿਆ ਤੇ 20.26 ਲੱਖ ਲਾਭਪਾਤਰੀਆਂ ਨੂੰ 10,131 ਟਨ ਅਨਾਜ ਵੰਡਿਆ ਗਿਆ । ਦੱਸ ਦੱਈਏ ਕਿ ਅੰਕੜਿਆਂ ਮੁਤਾਬਕ ਮੁਫਤ ਅਨਾਜ ਯੋਜਨਾ ਦਾ ਲਾਭ ਪਾਉਂਣ ਵਾਲੇ ਪਰਵਾਸੀ ਲਾਭਪਤੀਆਂ ਦੀ ਸੰਖਿਆ ਕੁੱਲ ਟੀਚੇ ਦਾ ਸਿਰਫ਼ 2.25 ਫੀਸਦੀ ਹੈ।

ਮੰਤਰਾਲੇ ਨੇ 1.96 ਕਰੋੜ ਪਰਵਾਸੀ ਪਰਿਵਾਰਾਂ ਨੂੰ ਦੋ ਮਹੀਨੇ ਵੰਡ ਲਈ 39 ਹਜ਼ਾਰ ਟਨ ਦਾਲ ਨੂੰ ਮਨਜ਼ੂਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ 28,306 ਛੋਲਿਆਂ ਦੀ ਦਾਲ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੀ ਹੈ। ਜਿਸ ਵਿਚੋਂ ਕਿ 15,413 ਟਨ ਦੀ ਚੁਕਾਈ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵੱਲੋਂ 631 ਟਨ ਛੋਲਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ।