ਦੇਸ਼ ਦੇ ਇਨ੍ਹਾਂ ਪੰਜ ਰਾਜਾਂ 'ਚ 70 ਫੀਸਦੀ ਕਰੋਨਾ ਕੇਸ, ਜਾਣੋਂ ਕਿਸ ਰਾਜ 'ਚ ਕਿੰਨੇ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

: ਜਿੱਥੇ ਇਕ ਪਾਸੇ ਲੋਕਾਂ ਨੂੰ ਦੇਸ਼ ਵਿਚ ਲੱਗੇ ਲੌਕਡਾਊਨ ਚੋਂ ਰਾਹਤ ਦਿੱਤੀ ਜਾ ਰਹੀ ਹੈ ਉੱਥੇ ਹੀ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ।

Covid19

ਨਵੀਂ ਦਿੱਲੀ : ਜਿੱਥੇ ਇਕ ਪਾਸੇ ਲੋਕਾਂ ਨੂੰ ਦੇਸ਼ ਵਿਚ ਲੱਗੇ ਲੌਕਡਾਊਨ ਚੋਂ ਰਾਹਤ ਦਿੱਤੀ ਜਾ ਰਹੀ ਹੈ ਉੱਥੇ ਹੀ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤਰ੍ਹਾਂ ਹੁਣ ਤੱਕ ਦੇਸ਼ ਵਿਚ ਕਰੋਨ ਵਾਇਰਸ ਦੇ ਕੇਸਾਂ ਦੀ ਗਿਣਤੀ 2,56,611 ਤੱਕ ਪਹੁੰਚ ਚੁੱਕੀ ਹੈ ਅਤੇ 7135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦੇ ਕੁੱਲ ਕੇਸਾਂ ਵਿਚੋਂ 70 ਫੀਸਦੀ ਕੇਸ ਕੇਵਲ ਪੰਜ ਰਾਜਾਂ ਵਿਚ ਹਨ।

ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਰਾਜਸਥਾਨ ਉਹ ਪੰਜ ਰਾਜ ਹਨ ਜਿਥੇ ਕੋਰੋਨਾ ਵਿੱਚ ਸਭ ਤੋਂ ਵੱਧ ਮਰੀਜ਼ ਹਨ। ਮਹਾਰਾਸ਼ਟਰ- 85975, ਤਾਮਿਲਨਾਡੂ- 30152, ਦਿੱਲੀ- 27654, ਗੁਜਰਾਤ- 20,070 ਅਤੇ ਰਾਜਸਥਾਨ ਵਿੱਚ 10,331 ਕੇਸ ਦਰਜ ਹਨ। ਭਾਵ ਇਨ੍ਹਾਂ ਪੰਜ ਰਾਜਾਂ ਸਮੇਤ ਕੁੱਲ ਕੇਸਾਂ ਦੀ ਗਿਣਤੀ 1 ਲੱਖ 74 ਹਜ਼ਾਰ ਤੋਂ ਵੱਧ ਪਹੁੰਚ ਰਹੀ ਹੈ, ਜੋ ਕੁੱਲ ਮਾਮਲਿਆਂ ਦਾ 70 ਪ੍ਰਤੀਸ਼ਤ ਹੈ।

ਦੇਸ਼ ਵਿਚ ਲੱਗਿਆ ਲੌਕਡਾਊਨ ਹੋਲੀ-ਹੋਲੀ ਖੁੱਲਣ ਲੱਗਾ ਅਤੇ ਕਰੋਨਾ ਕੇਸਾਂ ਨੇ ਹੋਰ ਰਫਤਾਰ ਫੜ ਲ਼ਈ । ਇਸ ਤਹਿਤ 1  ਦੂਨ ਸਵੇਰ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸ 2,82,354 ਤੱਕ ਪਹੁੰਚ ਗਈ। ਇਸ ਵਿਚੋਂ ਇਕੱਲੇ ਮਹਾਂਰਾਸ਼ਟਰ ਵਿਚ 67 ਹਜ਼ਾਰ ਕੇਸ ਦਰਜ਼ ਸਨ ਅਤੇ ਦਿੱਲੀ ਵਿਚ 19844, ਗੁਜਰਾਤ ਵਿਚ 16779, ਤਾਮਿਲਨਾਡੂ ਵਿਚ 22333, ਉੱਥੇ ਹੀ ਰਾਜਸਥਾਨ  ਵਿਚ 8831 ਮਰੀਜ਼ ਦਰਜ਼ ਹੋਏ।

ਇਸ ਦੇ ਨਾਲ ਹੀ, ਜੇ ਅਸੀਂ ਜੂਨ ਦੇ ਪਹਿਲੇ ਹਫ਼ਤੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਛੋਟੇ ਛੋਟੇ ਰਾਜ ਅਜਿਹੇ ਹਨ ਜਿਵੇਂ ਅਸਾਮ, ਹਰਿਆਣਾ, ਤ੍ਰਿਪੁਰਾ ਅਤੇ ਜੰਮੂ-ਕਸ਼ਮੀਰ, ਜਿਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਜਾਂ ਨੇੜੇ ਪਹੁੰਚ ਗਈ ਹੈ. ਜਦੋਂ ਕਿ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਪੰਜਾਬ ਅਤੇ ਉਤਰਾਖੰਡ ਵਰਗੇ ਰਾਜ ਵੱਡੇ ਪੱਧਰ 'ਤੇ ਕੋਰੋਨਾ ਦੇ ਫੈਲਣ ਨੂੰ ਰੋਕਣ ਵਿਚ ਸਫਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।