ਲੜਕੀਆਂ ਦੇ ਵਿਆਹ ਤੇ ਮਾਂ ਬਣਨ ਦੀ ਉਮਰ ਤੈਅ ਕਰਨ ਨੂੰ ਲੈ ਕੇ ਟਾਸਕ ਫੋਰਸ ਦਾ ਹੋਇਆ ਗੰਠਨ
ਕੇਂਦਰ ਸਰਕਾਰ ਦੇ ਵੱਲੋਂ ਲੜਕੀਆਂ ਦੇ ਵਿਆਹ ਅਤੇ ਉਨ੍ਹਾਂ ਦੇ ਮਾਂ ਬਨਣ ਦੀ ਉਮਰ ਤੈਅ ਕਰਨ ਤੇ ਵਿਚਾਰ ਕਰ ਰਹੀ ਹੈ।
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਵੱਲੋਂ ਲੜਕੀਆਂ ਦੇ ਵਿਆਹ ਅਤੇ ਉਨ੍ਹਾਂ ਦੇ ਮਾਂ ਬਨਣ ਦੀ ਉਮਰ ਤੈਅ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਸਬੰਧ ਵਿਚ ਕੇਂਦਰ ਸਰਕਾਰ ਨੇ ਇਕ ਟਾਸਕ ਫੋਰਸ ਦਾ ਗੰਠਨ ਕੀਤਾ ਹੈ। ਉਧਰ ਪੂਰਵੀ ਸ਼ਮਤਾ ਪਾਰਟੀ ਅਧਿਅਕਸ਼ ਜਯਾ ਜੇਤਲੀ ਦੀ ਅਧਿਅਕਸ਼ਤਾਂ ਵਿਚ 10 ਲੋਕਾਂ ਦੀ ਬਣੀ ਟਾਸਕ ਫੋਰਸ ਵਿਆਹ ਅਤੇ ਲੜਕੀ ਦੇ ਮਾਂ ਬਨਣ ਸਬੰਧੀਆਂ ਮਾਮਲਿਆਂ ਤੇ ਚਰਚਾ ਕਰਨਗੇ।
31 ਜੁਲਾਈ ਤੱਕ ਇਹ ਟਾਸਕ ਫੋਰਸ ਰਿਪੋਰਟ ਸੋਂਪੇਗੀ। ਮਾਂਤ੍ਰੁਤਵ (ਮਾਂ ਬਣਨ ਦੀ ਉਮਰ) ਤੋਂ ਇਹ ਸਿਧ ਹੁੰਦਾ ਹੈ ਕਿ ਇਕ ਵਾਰ ਫਿਰ ਤੋਂ ਲੜਕੀਆਂ ਦੇ ਵਿਆਹ ਦੀ ਨਿਊਨਤਮ ਉਮਰ ਵੱਧ ਸਕਦੀ ਹੈ, ਜਿਹੜੀ ਕਿ ਹੁਣ 18 ਸਾਲ ਹੈ। ਟਾਸਕ ਫੋਰਸ ਦੇ ਵੱਲੋਂ ਲੜਕੀਆਂ ਦੀ ਉਚ ਸਿਖਿਆ ਨੂੰ ਲੈ ਕੇ ਸੁਝਾਅ ਤਾਂ ਦਿੱਤਾ ਹੀ ਜਾਵੇਗਾ ਅਤੇ ਨਾਲ ਹੀ ਮੌਜੂਦਾ ਕਾਨੂੰਨ ਵਿਚ ਸੋਧ ਨੂੰ ਲੈ ਕੇ ਵੀ ਸ਼ਿਫਾਰਿਸ਼ ਕਰੇਗਾ।
ਇਸ ਤੋਂ ਇਲਾਵਾ ਇਹ ਦਲ ਤੈਅ ਕੀਤੀਆਂ ਸੀਮਾਵਾਂ ਵਿਚ ਵਿਸਤ੍ਰਿਤ ਯੋਜਾਨਾ ਵੀ ਤੈਅ ਕਰੇਗਾ। ਦੱਸ ਦੱਈਏ ਕਿ ਲੜਕੀਆਂ ਦੇ ਵਿਆਹ ਦੀ ਉਮਰ ਉਨ੍ਹਾਂ ਦੇ ਮਾਂ ਬਨਣ ਦੀ ਉਮਰ, ਮਾਂ ਅਤੇ ਬੱਚੇ ਦੀ ਸਿਹਤ ਤੋਂ ਇਲਾਵਾ, ਜੰਨਸੰਖਿਆ ਅਤੇ ਲੜਕੀਆਂ ਦੀ ਸਿਖਿਆ ਅਤੇ ਉਨ੍ਹਾਂ ਦੇ ਕਰੀਅਰ ਨਾਲ ਵੀ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਮਹਿਲਾਵਾਂ ਅਤੇ ਬੱਚਿਆਂ ਵਿਚ ਕੁਪੋਸ਼ਨ ਭਾਰਤ ਦੀ ਵੱਡੀ ਸਮੱਸਿਆ ਦੇ ਵਿਚੋਂ ਇਕ ਹੈ। ਇਸ ਲਈ ਇਨ੍ਹਾਂ ਸਮੱਸਿਆ ਨਾਲ ਨਿਪਟਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।