''ਪੁਰਾਣੀਆਂ ਦਸਤਾਰਾਂ ਦੇ ਮਾਸਕ ਬਣਾ ਨਾ ਵੰਡੇ ਜਾਣ'' ਦਿੱਲੀ ਦੇ ਇਕ ਸਿੱਖ ਨੇ ਕੀਤੀ ਅਪੀਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਗੁਰੂ ਸਾਹਿਬ ਵੱਲੋਂ ਬਖ਼ਸ਼ੀ ਦਸਤਾਰ ਸਿੱਖਾਂ ਦਾ ਤਾਜ ਹੈ

Sikh Turban Mask Corona Virus

ਰੁਦਰਪੁਰ: ਦਿੱਲੀ ਦੇ ਇਕ ਸਿੱਖ ਨੇ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਦਸਤਾਰਾਂ ਦੇ ਮਾਸਕ ਬਣਾਉਣ ਦੀ ਪੋਸਟ 'ਤੇ ਬੋਲਦਿਆਂ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਰਾਣੀਆਂ ਦਸਤਾਰਾਂ ਦੇ ਮਾਸਕ ਬਣਾ ਕੇ ਨਾ ਵੰਡਣ ਕਿਉਂਕਿ ਦਸਤਾਰ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਬਖ਼ਸ਼ਿਆ ਹੋਇਆ ਇਕ ਤਾਜ ਹੈ ਅਤੇ ਤਾਜ ਕਿੰਨਾ ਹੀ ਪੁਰਾਣਾ ਕਿਉਂ ਨਾ ਹੋਵੇ, ਉਸ ਨੂੰ ਸੁੱਟਿਆ ਨਹੀਂ ਜਾਂਦਾ।

ਸਿੱਖ ਨੌਜਵਾਨ ਨੇ ਅੱਗੇ ਕਿਹਾ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਉ ਦੇਖੀ ਸੀ ਜਿਸ ਵਿਚ ਇਕ ਸਿਖ ਨੌਜਵਾਨ ਅਪੀਲ ਕਰ ਰਿਹਾ ਸੀ ਕਿ ਉਹ ਪੁਰਾਣੀਆਂ ਪੱਗਾਂ ਨੂੰ ਸੰਸਥਾਵਾਂ ਨੂੰ ਸੌਂਪਿਆ ਜਾਵੇ ਤਾਂ ਜੋ ਉਸ ਦੇ ਮਾਸਕ ਬਣਾ ਕੇ ਲੋਕਾਂ ਵਿਚ ਵੰਡੇ ਜਾਣ। ਪੱਗ ਸਿਰ ਦਾ ਤਾਜ ਹੁੰਦੀ ਹੈ ਇਸ ਦਾ ਕੋਈ ਮੁੱਲ ਨਹੀਂ ਹੈ ਇਸ ਇਕ ਅਨਮੋਲ ਹੀਰਾ ਹੈ।

ਤਾਜ ਕਿੰਨਾ ਵੀ ਪੁਰਾਣਾ ਹੋਵੇ ਉਹ ਤਾਜ ਹੀ ਰਹਿੰਦਾ ਹੈ ਉਸ ਦੀ ਕੀਮਤ ਨਹੀਂ ਘਟ ਜਾਂਦੀ ਅਤੇ ਨਾ ਹੀ ਉਹ ਬੇਕਾਰ ਚੀਜ਼ ਹੁੰਦੀ ਹੈ। ਜੇ ਇਸ ਦੇ ਮਾਸਕ ਬਣਾ ਕੇ ਵੰਡੇ ਗਏ ਤਾਂ ਇਸ ਦੀ ਵਰਤੋਂ ਉਹ ਲੋਕ ਵੀ ਕਰਨਗੇ ਜੋ ਕਿ ਨਸ਼ੇ ਦਾ ਸੇਵਨ ਕਰਦੇ ਹਨ ਤੇ ਜਦੋਂ ਇਹ ਪੁਰਾਣਾ ਹੋ ਜਾਵੇਗਾ ਉਹ ਸੜਕ ਤੇ ਸੁੱਟ ਦੇਣਗੇ ਅਤੇ ਫਿਰ ਉਹਨਾਂ ਨੂੰ ਮੁਫਤ ਵਿਚ ਮਿਲ ਜਾਵੇਗਾ।

ਜੇ ਦਸਤਾਰ ਦੇ ਮਾਸਕ ਬਣਾ ਕੇ ਵੰਡੇ ਗਏ ਤਾਂ ਦਸਤਾਰ ਦੀ ਬੇਅਦਬੀ ਹੋਵੇਗੀ। ਇੰਨੀ ਵੀ ਸਖ਼ਤ ਜ਼ਰੂਰਤ ਨਹੀਂ ਹੈ ਕਿ ਪੱਗਾਂ ਦੇ ਮਾਸਕ ਬਣਾ ਕੇ ਲੋਕਾਂ ਵਿਚ ਵੰਡੇ ਜਾਣ ਤੇ ਦਸਤਾਰ ਦੀ ਬੇਅਦਬੀ ਹੋਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਗਰੀਬ ਤੋਂ ਗਰੀਬ ਆਦਮੀ ਵੀ ਮਹਿੰਗੀ ਸ਼ਰਾਬ ਖਰੀਦ ਸਕਦਾ ਹੈ ਤਾਂ ਕੀ ਉਹ 10 ਰੁਪਏ ਦਾ ਮਾਸਕ ਨਹੀਂ ਖਰੀਦ ਸਕਦਾ?

ਮਾਸਕ ਵੰਡਣਾ ਸਰਕਾਰ ਦਾ ਕੰਮ ਹੈ ਇਸ ਲਈ ਉਹ ਅਪਣੇ ਵੱਲੋਂ ਲੋਕਾਂ ਨੂੰ ਮਾਸਕ ਵੰਡੇ ਤੇ ਦਸਤਾਰ ਦੀ ਬੇਅਦਬੀ ਹੋਣ ਤੋਂ ਰੋਕ ਜਾਵੇ। ਦਰਅਸਲ ਕੁੱਝ ਸਿੱਖ ਨੌਜਵਾਨਾਂ ਵੱਲੋਂ ਪੁਰਾਣੀਆਂ ਦਸਤਾਰਾਂ ਦੇ ਮਾਸਕ ਬਣਾ ਕੇ ਵੰਡਣ ਦੀ ਸੇਵਾ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਸਿੱਖ ਨੇ ਇਹ ਅਪੀਲ ਕੀਤੀ ਹੈ। ਸਿੱਖ ਨੌਜਵਾਨ ਵੱਲੋਂ ਕੀਤੀ ਗਈ ਇਸ ਅਪੀਲ ਨੂੰ ਲੈ ਕੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।

ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜੇ ਪੁਰਾਣੀ ਦਸਤਾਰ ਨੂੰ ਮਾਸਕ ਬਣਾਉਣ ਲਈ ਦੇ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਬਲਕਿ ਇਸ ਨਾਲ ਦਸਤਾਰ ਦਾ ਰੁਤਬਾ ਹੋਰ ਜ਼ਿਆਦਾ ਵਧੇਗਾ। ਇਸ ਦੇ ਨਾਲ ਹੀ ਕੁੱਝ ਲੋਕਾਂ ਨੇ ਸਿੱਖ ਨੌਜਵਾਨ ਦੀ ਅਪੀਲ ਨੂੰ ਸਹੀ ਦੱਸਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।