ਦਰਦਨਾਕ : ਆਰਥਕ ਤੰਗੀ ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ ਚਾਰ ਜੀਆਂ ਨੇ ਫਾਹਾ ਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹਜਹਾਂਪੁਰ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਆਰਥਕ ਤੰਗੀ (financial crisis) ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ 4 ਮੈਂਬਰਾਂ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

Four family member commit suicide in Shahjahanpur due to financial crisis

ਸ਼ਾਹਜਹਾਂਪੁਰ : ਉੱਤਰ ਪ੍ਰਦੇਸ਼ (Uttar Pradesh) ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਆਰਥਕ ਤੰਗੀ (financial crisis) ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ 4 ਮੈਂਬਰਾਂ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਸੁਪਰਡੈਂਟ ਐੱਸ. ਆਨੰਦ ਨੇ ਸੋਮਵਾਰ ਨੂੰ ਦਸਿਆ ਕਿ ਸ਼ਹਿਰ ਕੋਤਵਾਲੀ ਖੇਤਰ ਸਥਿਤ ਕੱਚੇ ਕੱਟੜਾ ਮਹੁੱਲੇ ਵਿਚ ਰਹਿਣ ਵਾਲੇ ਅਖਿਲੇਸ਼ ਗੁਪਤਾ (42), ਉਨ੍ਹਾਂ ਦੀ ਪਤਨੀ ਰਿਸ਼ੂ ਗੁਪਤਾ (39), ਪੁੱਤਰ ਸ਼ਿਵਾਂਗ (12) ਅਤੇ ਧੀ ਹਰਸ਼ਿਤਾ (10) ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ’ਚ ਫਾਹੇ ਨਾਲ ਲਟਕੀਆਂ ਮਿਲੀਆਂ।

ਹੋਰ ਪੜ੍ਹੋ: ਕੈਨੇਡਾ: ਵੈਨਕੂਵਰ 'ਚ ਭਾਰਤੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਉਨ੍ਹਾਂ ਦਸਿਆ ਕਿ ਅਖਿਲੇਸ਼ ਦਵਾਈਆਂ ਨਾਲ ਜੁੜਿਆ ਕੰਮ ਕਰਦੇ ਸਨ। ਅੱਜ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਇਨ੍ਹਾਂ ਨੂੰ ਫ਼ੋਨ ਕੀਤਾ। ਕੋਈ ਜਵਾਬ ਨਹੀਂ ਮਿਲਣ ’ਤੇ ਉਹ ਅਖਿਲੇਸ਼ ਦੇ ਘਰ ਗਿਆ ਤਾਂ ਉੱਥੇ ਦਾ ਦਿ੍ਰਸ਼ ਦੇਖ ਕੇ ਉਸ ਨੇ ਪੁਲਿਸ ਨੂੰ ਸੂਚਨਾ ਦਿਤੀ।

ਹੋਰ ਪੜ੍ਹੋ: PM ਦੇ ਮੁਫ਼ਤ ਟੀਕੇ ਵੰਡਣ ’ਤੇ ਕਾਂਗਰਸ ਨੇ ਕਿਹਾ 'ਦੇਰ ਆਏ ਪਰ ਪੂਰੀ ਤਰ੍ਹਾਂ ਦਰੁਸਤ ਨਹੀਂ ਆਏ'

ਮੌਕੇ ’ਤੇ ਇਕ ਚਿੱਠੀ ਵੀ ਮਿਲੀ ਹੈ, ਜਿਸ ਵਿਚ ਆਰਥਕ ਤੰਗੀ ਅਤੇ ਕਰਜ ਤੋਂ ਪ੍ਰੇਸ਼ਾਨ ਹੋਣ ਕਾਰਨ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਦੀ ਗੱਲ ਲਿਖੀ ਹੈ।  ਆਨੰਦ ਨੇ ਦਸਿਆ ਕਿ ਅਖਿਲੇਸ਼ ਅਤੇ ਰਿਸ਼ੂ ਦੀਆਂ ਲਾਸ਼ਾਂ ਇਕ ਕਮਰੇ ਵਿਚ, ਜਦਕਿ ਪੁੱਤਰ ਤੇ ਧੀ ਦੀਆਂ ਲਾਸ਼ਾਂ ਵੱਖ-ਵੱਖ ਕਮਰੇ ਵਿਚ ਲਟਕੀਆਂ ਮਿਲੀਆਂ।

ਹੋਰ ਪੜ੍ਹੋ: ਕੇਂਦਰ ਤੇ ਸੂਬਾ ਸਰਕਾਰਾਂ ਆਪਸ 'ਚ ਲੜਨਾ ਬੰਦ ਕਰਨ ਤੇ ਤੀਜੀ ਲਹਿਰ ਨੂੰ ਰੋਕਣ ਲਈ ਤਾਂ ਇਕਜੁਟ ਹੋ ਜਾਣ

ਖ਼ਦਸ਼ਾ ਹੈ ਕਿ ਜੋੜੇ ਨੇ ਪਹਿਲਾਂ ਅਪਣੇ ਬੱਚਿਆਂ ਨੂੰ ਵੱਖ-ਵੱਖ ਫਾਹੇ ਨਾਲ ਲਟਕਾਇਆ ਅਤੇ ਉਸ ਤੋਂ ਬਾਅਦ ਖ਼ੁਦ ਵੀ ਫਾਹਾ ਲਗਾ ਲਿਆ। ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿਤੀਆਂ ਹਨ ਅਤੇ ਖ਼ੁਦਕੁਸ਼ੀ ਰੁੱਕੇ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।