ਭਾਰਤੀ ਖੇਤਰ ਵਿਚ ਦਾਖ਼ਲ ਹੋਇਆ ਪਾਕਿਸਤਾਨੀ ਜਹਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੌਜ ਸੂਤਰਾਂ ਮੁਤਾਬਕ ਖਰਾਬ ਮੌਸਮ ਕਾਰਨ ਜਹਾਜ਼ ਦੇ ਰੂਟ 'ਚ ਕੁੱਝ ਬਦਲਾਅ ਕੀਤਾ ਗਿਆ ਸੀ

Image: For representation purpose only


ਜੰਮੂ: ਪਾਕਿਸਤਾਨ ਦੇ ਸਿਆਲਕੋਟ ਤੋਂ ਉਡਾਣ ਭਰਨ ਵਾਲੇ ਇਕ ਨਾਗਰਿਕ ਜਹਾਜ਼ ਨੇ ਬੁਧਵਾਰ ਸਵੇਰੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਅਤੇ ਜੰਮੂ ਦੇ ਸਰਹੱਦੀ ਖੇਤਰ ਖੌੜ ਵਿਚ ਦਾਖ਼ਲ ਹੋ ਗਿਆ। ਬੁਧਵਾਰ ਸਵੇਰੇ 8.25 ਵਜੇ ਜੰਮੂ ਦੇ ਅਖੂਨਾਰ ਦੇ ਸਰਹੱਦੀ ਖੌਰ ਸੈਕਟਰ ਦੇ ਗਰਾਰ ਖੇਤਰ ਉਪਰੋਂ ਉਡਾਣ ਭਰਨ ਵਾਲਾ ਜਹਾਜ਼ ਰਾਜੌਰੀ ਜ਼ਿਲ੍ਹੇ ਦੇ ਨਾਲ ਲਗਦੇ ਸੁੰਦਰਬਨੀ ਖੇਤਰ ਵਿਚ ਕੰਟਰੋਲ ਰੇਖਾ ਤੋਂ ਉਡਦਾ ਹੋਇਆ ਪਾਕਿਸਤਾਨ ਵੱਲ ਚਲਾ ਗਿਆ।

ਇਹ ਵੀ ਪੜ੍ਹੋ: 12 ਜੂਨ ਨੂੰ ਪਿਪਲੀ 'ਚ ਇਕੱਠੇ ਹੋਣਗੇ ਦੇਸ਼ ਦੇ ਕਿਸਾਨ, ਕੀਤਾ ਜਾਵੇਗਾ ‘ਐਮ.ਐਸ.ਪੀ. ਲਿਆਉ ਕਿਸਾਨ ਬਚਾਉ’ ਅੰਦੋਲਨ  

ਪਾਕਿਸਤਾਨੀ ਜਹਾਜ਼ਾਂ ਦੇ ਭਾਰਤੀ ਖੇਤਰ ਵਿਚ ਆਉਣ 'ਤੇ ਭਾਰਤੀ ਹਵਾਈ ਸੈਨਾ, ਸੈਨਾ, ਸੁਰੱਖਿਆ ਬਲਾਂ ਦੇ ਨਾਲ-ਨਾਲ ਖੁਫ਼ੀਆ ਏਜੰਸੀਆਂ ਵੀ ਹਾਈ ਅਲਰਟ 'ਤੇ ਆ ਗਈਆਂ। ਹਾਲਾਂਕਿ ਇਸ ਦੇ ਨਾਗਰਿਕ ਜਹਾਜ਼ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਫ਼ੌਜ ਸੂਤਰਾਂ ਮੁਤਾਬਕ ਖਰਾਬ ਮੌਸਮ ਕਾਰਨ ਜਹਾਜ਼ ਦੇ ਰੂਟ 'ਚ ਕੁੱਝ ਬਦਲਾਅ ਕੀਤਾ ਗਿਆ ਸੀ। ਅਜਿਹੇ 'ਚ ਇਹ ਉਡਾਣ ਭਰਦੇ ਹੋਏ ਕੁਝ ਸਮੇਂ ਲਈ ਭਾਰਤੀ ਸਰਹੱਦ 'ਚ ਦਾਖਲ ਹੋ ਗਿਆ ਸੀ। ਇਹ ਕੋਈ ਗੰਭੀਰ ਮਾਮਲਾ ਨਹੀਂ ਹੈ।