3 ਸਾਲਾ ਬੱਚੀ ਦੀ ਬਲੀ ਦੇਣ ਜਾ ਰਿਹਾ ਸੀ ਪਰਵਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਤੇ ਪਿੰਡ ਵਾਸੀਆਂ ਨੇ ਬਚਾਇਆ

Assam : School teacher tries to sacrifice child

ਅਸਾਮ : ਉਦਲਗੁੜੀ ਜ਼ਿਲ੍ਹੇ 'ਚ ਇਕ ਸਕੂਲ ਅਧਿਆਪਕ ਅਤੇ ਉਸ ਦੇ ਪਰਵਾਰ ਨੇ ਆਪਣੇ ਘਰ 'ਚ ਤਿੰਨ ਸਾਲਾ ਬੱਚੀ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਲੋਕਾਂ ਦੀ ਮੁਸਤੈਦੀ ਨੇ ਉਨ੍ਹਾਂ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ ਅਤੇ ਪੁਲਿਸ ਤੇ ਮੀਡੀਆ ਨੂੰ ਸੂਚਨਾ ਦਿੱਤੀ। ਪਿੰਡ ਵਾਸੀਆਂ ਮੁਤਾਬਕ ਕਲਈਗਾਂਓਂ ਪਿੰਡ 'ਚ 3 ਸਾਲਾ ਬੱਚੀ ਦੀ ਬਲੀ ਦੇਣ ਲਈ ਤਿੰਨ ਲੋਕ ਇਕ ਤਾਂਤਰਿਕ ਨਾਲ ਪੂਜਾ-ਪਾਠ ਕਰ ਰਹੇ ਸਨ, ਪਰ ਜਦੋਂ ਪਿੰਡ ਦੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਇਸ ਤੋਂ ਬਾਅਦ ਪੁਲਿਸ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚੇ ਨੂੰ ਬਚਾ ਲਿਆ ਗਿਆ। ਪੁਲਿਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਅਤੇ ਇਕ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਵਾਸੀਆਂ ਮੁਤਾਬਕ ਬਲੀ ਦੇਣ ਤੋਂ ਪਹਿਲਾਂ ਪਿੰਡ ਦੇ ਹਾਈ ਸਕੂਲ ਦੇ ਅਧਿਆਪਕ ਜਾਦਵ ਸਹਰਿਆ ਆਪਣੇ ਪਰਵਾਰ ਨਾਲ ਬੀਤੇ ਕਈ ਦਿਨਾਂ ਤੋਂ ਘਰ 'ਚ ਪੂਜਾ ਕਰ ਰਹੇ ਸਨ। ਬਲੀ ਦੇਣ ਤੋਂ ਪਹਿਲਾਂ ਜਾਦਵ ਨੇ ਆਪਣੇ ਘਰ ਅਤੇ ਮੋਟਰਸਾਈਕਲ 'ਚ ਅੱਗ ਲਗਾ ਦਿੱਤੀ ਸੀ ਅਤੇ ਇਸ ਦੇ ਧੂੰਏਂ ਨੂੰ ਵੇਖਣ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। 

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਵੇਖਿਆ ਕਿ ਪੂਜਾ 'ਚ ਸ਼ਾਮਲ ਲੋਕ 3 ਸਾਲ ਦੀ ਬੱਚੀ ਦੀ ਬਲੀ ਦੇਣ ਦੀ ਤਿਆਰੀ ਕਰ ਰਹੇ ਹਨ। ਹੰਗਾਮੇ ਤੋਂ ਬਾਅਦ ਲੋਕਾਂ ਨੇ ਬੱਚੀ ਨੂੰ ਪਰਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਲਿਆ, ਜਿਸ ਤੋਂ ਬਾਅਦ ਪੂਜਾ 'ਚ ਸ਼ਾਮਲ ਔਰਤਾਂ ਅਤੇ ਮਰਦਾਂ ਨੇ ਪੁਲਿਸ ਤੇ ਸਥਾਨਕ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਹਾਂ ਪਾਸਿਉਂ ਲਗਭਗ 3 ਘੰਟੇ ਤਕ ਤਣਾਅ ਦੀ ਸਥਿਤੀ ਬਣੀ ਰਹੀ, ਜਿਸ ਤੋਂ ਬਾਅਦ ਪੁਲਿਸ ਨੇ ਗੋਲੀਬਾਰੀ ਕਰ ਕੇ ਹਾਲਾਤ 'ਤੇ ਕਾਬੂ ਪਾਇਆ।

ਇਸ ਦੌਰਾਨ ਪਰਵਾਰ ਦੇ ਤਿੰਨ ਲੋਕ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਤਾਂਤਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।