ਬੈਲੇਟ ਪੇਪਰ ਨਾਲ ਹੋਣ 2019 ਦੀਆਂ ਲੋਕ ਸਭਾ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤ੍ਰਿਣਮੂਲ ਕਾਂਗਰਸ ਸਮੇਤ 17 ਰਾਜਨੀਤਕ ਪਾਰਟੀਆਂ ਚਾਹੁੰਦੀਆਂ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਵੋਟ ਪਰਚੀ ਨਾਲ ਕਰਵਾਈਆਂ ਜਾਣ..............

Ballot Box

ਨਵੀਂ ਦਿੱਲੀ :  ਤ੍ਰਿਣਮੂਲ ਕਾਂਗਰਸ ਸਮੇਤ 17 ਰਾਜਨੀਤਕ ਪਾਰਟੀਆਂ ਚਾਹੁੰਦੀਆਂ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਵੋਟ ਪਰਚੀ ਨਾਲ ਕਰਵਾਈਆਂ ਜਾਣ। 17 ਵਿਰੋਧੀ ਪਾਰਟੀਆਂ ਇਸ ਮੰਗ ਸਬੰਧੀ ਅਗਲੇ ਹਫ਼ਤੇ ਚੋਣ ਕਮਿਸ਼ਨ ਨਾਲ ਮੀਟਿੰਗ ਕਰਨਗੀਆਂ। ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰਕ ਓ ਬ੍ਰਾਇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਅਜਿਹਾ ਮਾਮਲਾ ਹੈ ਜਿਸ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਸਹਿਮਤ ਹਨ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਮੀਟਿੰਗ ਕਰਨ ਦੀ ਯੋਜਨਾ ਹੈ। ਚੋਣ ਕਮਿਸ਼ਨ ਨਾਲ ਸੰਪਰਕ ਕਰਨ ਅਤੇ ਇਹ ਮੰਗ ਕਰਨ ਦੀ ਯੋਜਨਾ ਬਣਾਈ ਹੈ ਕਿ ਚੋਣ ਕਮਿਸ਼ਨ ਅਗਲੀਆਂ ਲੋਕ ਸਭਾ ਚੋਣਾਂ ਵੋਟ ਪਰਚੀ ਨਾਲ ਕਰਵਾਏ।

ਇਸ ਮਾਮਲੇ ਬਾਰੇ ਸਾਰੇ ਵਿਰੋਧੀ ਦਲਾਂ ਦਾ ਸਮਰਥਨ ਹਾਸਲ ਕਰਨ ਦੀ ਪਹਿਲ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਕੀਤੀ ਸੀ ਜਦ ਉਹ 19 ਜਨਵਰੀ ਦੀ ਰੈਲੀ ਲਈ ਵਿਰੋਧੀ ਨੇਤਾਵਾਂ ਨੂੰ ਸੱਦਾ ਦੇਣ ਲਈ ਉਨ੍ਹਾਂ ਨੂੰ ਮਿਲਣ ਸੰਸਦ ਆਈ ਸੀ।ਮਮਤਾ ਬੈਨਰਜੀ ਨੂੰ ਸੰਸਦ ਵਿਚ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਵਿਚ ਮਿਲਣ ਆਏ ਨੇਤਾਵਾਂ ਨੂੰ ਇਹ ਅਪੀਲ ਕਰਦੇ ਹੋਏ ਸੁਣਿਆ ਗਿਆ

ਕਿ ਉਹ ਈਵੀਐਮ ਵਿਚ ਛੇੜਛਾੜ ਦੀ ਰੀਪੋਰਟ ਅਤੇ 2019 ਦੀਆਂ ਚੋਣਾਂ ਵੋਟ ਪਰਚੀ ਨਾਲ ਕਰਵਾਉਣ ਦੀ ਮੰਗ ਸਬੰਧੀ ਸਾਂਝਾ ਵਫ਼ਦ ਚੋਣ ਕਮਿਸ਼ਨ ਕੋਲ ਭੇਜਣ। ਤ੍ਰਿਣਮੂਲ ਕਾਂਗਰਸ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਨਿਰਪੱਖਤਾ 'ਤੇ ਸਵਾਲ ਖੜਾ ਕਰਦਿਆਂ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਮੰਗ ਕੀਤੀ ਸੀ ਕਿ 2019 ਦੀਆਂ ਚੋਣਾਂ ਵਿਚ ਵੋਟ ਪਰਚੀ ਵਾਪਸ ਲਿਆਂਦੀ ਜਾਵੇ।      (ਏਜੰਸੀ)

Related Stories