ਉਲੰਪਿਕ ਗੋਲਡ ਜਿੱਤ ਕੇ ਰਾਤੋ-ਰਾਤ ਸਟਾਰ ਬਣਿਆ ਨੀਰਜ ਚੋਪੜਾ, ਇੰਸਟਾਗ੍ਰਾਮ 'ਤੇ ਹੋਏ 2.5M Followers

ਏਜੰਸੀ

ਖ਼ਬਰਾਂ, ਖੇਡਾਂ

ਨੀਰਜ ਚੋਪੜਾ ਨੇ ਸੋਨ ਤਮਗ਼ਾ ਅਪਣੇ ਨਾਂ ਕਰ ਕੇ ਭਾਰਤ ਨੂੰ ਉਲਪਿੰਕ ਟ੍ਰੈਕ ਐਂਡ ਫ਼ੀਲਡ ਮੁਕਾਬਲਿਆਂ ’ਚ ਹੁਣ ਤਕ ਦਾ ਪਹਿਲਾ ਤਮਗ਼ਾ ਦਿਵਾ ਕੇ ਨਵਾਂ ਇਤਿਹਾਸ ਰਚ ਦਿਤਾ ਹੈ।

Neeraj Chopra's Instagram Followers

ਨਵੀਂ ਦਿੱਲੀ: ਨੀਰਜ ਚੋਪੜਾ (Neeraj Chopra) ਨੇ ਸ਼ਨੀਵਾਰ ਨੂੰ ਟੋਕੀਉ ਉਲੰਪਿਕ 2020 (Tokyo Olympics) ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋ ਫਾਈਨਲ (Javelin Throw Final) ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਰਾਤੋ ਰਾਤ ਹੀ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਲਿਆ। ਆਪਣੇ 87.58 ਮੀਟਰ ਥ੍ਰੋਅ ਨਾਲ, ਉਸਨੇ ਅੰਤ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਗਮਾ (Gold Medalist) ਆਪਣੇ ਨਾਮ ਕਰ ਲਿਆ।

ਹੋਰ ਪੜ੍ਹੋ: ਦਿੱਲੀ ‘ਚ ਸੋਮਵਾਰ ਤੋਂ ਖੁੱਲ੍ਹਣਗੇ ਹਫ਼ਤਾਵਾਰੀ ਬਾਜ਼ਾਰ, CM ਨੇ ਕਿਹਾ- ਕੋਰੋਨਾ ਨਿਯਮਾਂ ਦੀ ਪਾਲਣਾ ਕਰੋ

ਜਿਵੇਂ ਨੀਰਜ ਚੋਪੜਾ ਨੇ ਭਾਰਤ ਵਿਚ ਅਥਲੈਟਿਕਸ ਨੂੰ ਇੱਕ ਨਵੀਂ ਮਾਨਤਾ ਦਿੱਤੀ, ਇਸਦਾ ਉਸਦੇ ਪ੍ਰਸ਼ੰਸਕਾਂ 'ਤੇ ਵੀ ਬਹੁਤ ਪ੍ਰਭਾਵ ਪਿਆ। ਨੀਰਜ ਚੋਪੜਾ ਨਾ ਸਿਰਫ ਦੇਸ਼ ਭਰ ਵਿਚ ਨਹੀਂ ਬਲਕਿ ਸੋਸ਼ਲ ਮੀਡੀਆ 'ਤੇ ਵੀ ਰਾਤੋ ਰਾਤ ਸਟਾਰ ਬਣ ਗਿਆ। ਇਹ ਵੇਖਿਆ ਜਾ ਸਕਦਾ ਹੈ ਕਿ ਇਸ ਜੈਵਲਿਨ ਥ੍ਰੋਅਰ ਦੇ ਫਾਲੋਅਰਜ਼ ਇੰਸਟਾਗ੍ਰਾਮ (Instagram Followers) 'ਤੇ ਇੱਕ ਮਿਲੀਅਨ ਤੋਂ ਵੱਧ ਹੋ ਗਏ ਹਨ।

ਹੋਰ ਪੜ੍ਹੋ: ਨੀਰਜ ਚੋਪੜਾ ਨੂੰ 2 ਕਰੋੜ ਅਤੇ ਦੂਜੇ ਤਗਮਾ ਜੇਤੂਆਂ ਨੂੰ 1-1 ਕਰੋੜ ਦੇਵੇਗਾ BYJU's

ਸ਼ਨੀਵਾਰ ਨੂੰ ਚੋਪੜਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਰ ਕੋਈ ਉਸ ਦੇ ਬਾਰ ਹੀ ਗੱਲਾਂ ਕਰ ਰਿਹਾ ਸੀ। ਟਵਿੱਟਰ ’ਤੇ ਕਿਸੇ ਨੇ ਟੋਕੀਉ ਉਲੰਪਿਕ ਤੋਂ ਪਹਿਲਾਂ ਨੀਰਜ ਚੋਪੜਾ ਦੇ ਫਾਲੋਅਰਜ਼ ਦਾ ਇੱਕ ਸਕ੍ਰੀਨਸ਼ਾਟ ਪੋਸਟ ਕੀਤਾ ਸੀ, ਜਿਸ ਵਿਚ 204 ਪੋਸਟਾਂ, 143K ਫਾਲੋਅਰਜ਼ ਅਤੇ 161 ਫਾਲੋਇੰਗ ਦਿਖਾਈ ਦਿੱਤੇ। ਹਾਲਾਂਕਿ, ਹੁਣ ਨੀਰਜ ਦੇ ਫਾਲੋਅਰਜ਼ ਵਿਚ ਵੱਡਾ ਵਾਧਾ ਹੋਇਆ ਹੈ। ਉਸਦੇ ਇੰਸਟਾਗ੍ਰਾਮ ਦੇ ਫਾਲੋਅਰਜ਼ ਦੀ ਗਿਣਤੀ 2.5M ਤੱਕ ਪਹੁੰਚ ਚੁਕੀ ਹੈ ਅਤੇ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ।

ਹੋਰ ਪੜ੍ਹੋ: ਨੌਜਵਾਨਾਂ ਨੇ DJ ਲਗਾ ਕੇ ਕੀਤੀ ਹੁੱਲੜਬਾਜੀ, ਗੁਆਂਢੀਆਂ ਨੇ ਰੋਕਿਆ ਤਾਂ ਉਹਨਾਂ ਨਾਲ ਕੀਤੀ ਕੁੱਟਮਾਰ

ਦੱਸ ਦੇਈਏ ਕਿ ਸਟਾਰ ਅਥਲੈਟਿਕਸ ਨੀਰਜ ਚੋਪੜਾ ਨੇ ਟੋਕੀਉ ਉਲੰਪਿਕ ’ਚ ਸ਼ਨਿਵਾਰ ਨੂੰ ਜੈਵਲਿਨ ਥ੍ਰੋਅ ‘ਚ ਸੋਨ ਤਮਗ਼ਾ ਅਪਣੇ ਨਾਂ ਕਰ ਕੇ ਭਾਰਤ ਨੂੰ ਉਲਪਿੰਕ ਟ੍ਰੈਕ ਐਂਡ ਫ਼ੀਲਡ ਮੁਕਾਬਲਿਆਂ ’ਚ ਹੁਣ ਤਕ ਦਾ ਪਹਿਲਾ ਤਮਗ਼ਾ ਦਿਵਾ ਕੇ ਨਵਾਂ ਇਤਿਹਾਸ ਰਚ ਦਿਤਾ ਹੈ। ਇਹ ਉਨ੍ਹਾਂ ਦਾ ਪਹਿਲਾ ਹੀ ਉਲੰਪਿਕ ਹੈ। ਇਸ ਦੇ ਨਾਲ ਹੀ ਅਥਲੈਟਿਕਸ (Athletics) ਵਿਚ ਮੈਡਲ ਜਿੱਤਣ ਲਈ ਭਾਰਤ ਦਾ 121 ਸਾਲ ਦਾ ਇੰਤਜ਼ਾਰ ਖ਼ਤਮ ਹੋ ਗਿਆ।