ਨੀਰਜ ਚੋਪੜਾ ਨੂੰ 2 ਕਰੋੜ ਅਤੇ ਦੂਜੇ ਤਗਮਾ ਜੇਤੂਆਂ ਨੂੰ 1-1 ਕਰੋੜ ਦੇਵੇਗਾ BYJU's

ਏਜੰਸੀ

ਖ਼ਬਰਾਂ, ਖੇਡਾਂ

ਅਥਲੈਟਿਕਸ ਵਿਚ 100 ਸਾਲਾਂ ਤੋਂ ਵੱਧ ਸਮੇਂ ਬਾਅਦ ਭਾਰਤ ਦਾ ਇਹ ਪਹਿਲਾ ਉਲੰਪਿਕ ਤਗਮਾ ਹੈ।

BYJU's to give 2 Crores to Neeraj Chopra and 1-1 Crore to Other Medalists

ਨਵੀਂ ਦਿੱਲੀ: ਇੱਕ ਐਡਟੇਕ (Edtech) ਕੰਪਨੀ (ਆਨਲਾਈਨ ਕੋਰਸ ਮੁਹੱਈਆ ਕਰਾਉਣ ਵਾਲੀ) ਬਾਈਜੂਸ (BYJY's) ਨੇ ਐਤਵਾਰ ਨੂੰ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਨੂੰ ਟੋਕੀਉ ਉਲੰਪਿਕਸ (Tokyo Olympics) ਵਿਚ ਸੋਨ ਤਗਮਾ ਜਿੱਤਣ 'ਤੇ 2 ਕਰੋੜ (2 Crore Rupees) ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ: ਜੇ BJP ਨਾਲ ਗੱਠਜੋੜ ਸੰਭਵ ਨਹੀਂ ਹੁੰਦਾ, ਤਾਂ ਇਕੱਲੇ ਲੜਾਂਗੇ UP Elections: JDU ਪ੍ਰਧਾਨ ਲਲਨ ਸਿੰਘ

ਇਸ ਸਟਾਰਟਅਪ ਨੇ ਟੋਕੀਉ ਵਿਚ ਮੈਡਲ ਜਿੱਤਣ ਵਾਲੇ ਹੋਰ ਭਾਰਤੀ ਖਿਡਾਰੀਆਂ ਲਈ 1-1 ਕਰੋੜ (1-1 Crore for other Medalists) ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ। ਕੰਪਨੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ, "ਖੇਡਾਂ ਦੇ ਖੇਤਰ ਵਿਚ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ, ਕੰਪਨੀ ਨੇ ਨੀਰਜ ਚੋਪੜਾ ਨੂੰ 2 ਕਰੋੜ ਰੁਪਏ ਅਤੇ ਮੀਰਾਬਾਈ ਚਾਨੂ, ਰਵੀ ਕੁਮਾਰ ਦਹੀਆ, ਲਵਲੀਨਾ ਬੋਰਗੋਹੇਨ, ਪੀਵੀ ਸਿੰਧੂ ਅਤੇ ਬਜਰੰਗ ਪੁਨੀਆ ਨੂੰ ਇੱਕ -ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।"

ਹੋਰ ਪੜ੍ਹੋ: ਯੂਪੀ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

ਨੀਰਜ ਨੇ ਸ਼ਨੀਵਾਰ ਨੂੰ ਉਲੰਪਿਕ ਜੈਵਲਿਨ ਥਰੋ ਈਵੈਂਟ (Javelin Throw Event) ਦੇ ਫਾਈਨਲ ਵਿਚ ਆਪਣੀ ਦੂਜੀ ਕੋਸ਼ਿਸ਼ ‘ਚ 87.58 ਮੀਟਰ ਦੇ ਥ੍ਰੋਅ ਨਾਲ ਸੋਨ ਤਗਮਾ ਜਿੱਤਿਆ ਸੀ। ਐਥਲੈਟਿਕਸ (Athletics) ਵਿਚ 100 ਸਾਲਾਂ ਤੋਂ ਵੱਧ ਸਮੇਂ ਬਾਅਦ ਭਾਰਤ ਦਾ ਇਹ ਪਹਿਲਾ ਉਲੰਪਿਕ ਤਗਮਾ ਹੈ।

ਹੋਰ ਪੜ੍ਹੋ: ਮਿਜ਼ੋਰਮ ਵਿਚ ਹੋਈ ਤੇਲ ਦੀ ਕਮੀ, ਕਾਰ ਨੂੰ 10 ਤੇ ਮੋਟਰਸਾਇਕਲ ਨੂੰ ਮਿਲੇਗਾ 5 ਲੀਟਰ ਪੈਟਰੋਲ

ਨੀਰਜ ਦੀ ਜਿੱਤ ਭਾਰਤ ਦੇ ਤਗਮੇ ਦੀ ਗਿਣਤੀ ਸੱਤ 'ਤੇ ਲੈ ਗਈ, ਜੋ ਕਿ ਇਨ੍ਹਾਂ ਖੇਡਾਂ ਵਿਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਕੰਪਨੀ ਦੇ ਸੰਸਥਾਪਕ ਅਤੇ CEO ਬਾਈਜੂ ਰਵਿੰਦਰਨ ਨੇ ਕਿਹਾ, "ਖੇਡਾਂ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਉਲੰਪਿਕ ਨਾਇਕਾਂ ਨੂੰ ਚਾਰ ਸਾਲਾਂ ਵਿਚ ਇੱਕ ਵਾਰ ਮਨਾਉਣ ਦੀ ਬਜਾਏ ਹਰ ਦਿਨ ਮਨਾਈਏ।"