ਕਠੂਆ ਗੈਂਗਰੇਪ-ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਵਕੀਲ ਨੂੰ ਸਰਕਾਰ ਨੇ ਬਣਾਇਆ ਐਡੀਸ਼ਨਲ ਏਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ 8 ਸਾਲ ਦੀ ਨਾਬਾਲਗ  ਮਾਸੂਮ ਬੱਚੀ ਦੇ ਨਾਲ ਹੋਏ ਸਮੂਹਕ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਵਕੀਲ ਅਸੀਮ ...

Aseem Sawhney

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ 8 ਸਾਲ ਦੀ ਨਾਬਾਲਗ  ਮਾਸੂਮ ਬੱਚੀ ਦੇ ਨਾਲ ਹੋਏ ਸਮੂਹਕ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਵਕੀਲ ਅਸੀਮ ਸਾਹਨੀ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਰਾਜ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੇ ਰੂਪ ਵਿਚ ਨਿਯੁਕਤ ਕਰ ਦਿਤਾ ਹੈ। ਮੰਗਲਵਾਰ ਨੂੰ ਜੰਮੂ ਕਸ਼ਮੀਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਮੁਤਾਬਕ ਅਸੀਮ ਸਾਹਨੀ ਜੰਮੂ ਕਸ਼ਮੀਰ ਹਾਈਕੋਰਟ ਦੀ ਜੰਮੂ ਬੈਂਚ ਵਿਚ ਸਰਕਾਰ ਦਾ ਪੱਖ ਰੱਖਣਗੇ। ਇਕ ਖ਼ਬਰ ਮੁਤਾਬਕ ਮੰਗਲਵਾਰ ਨੂੰ ਕਾਨੂੰਨ ਵਿਭਾਗ ਦੁਆਰਾ ਹਾਈਕੋਰਟ ਦੇ ਜੰਮੂ ਵਿੰਗ ਲਈ ਐਡੀਸ਼ਨਲ ਐਡਵੋਕੇਟ ਜਨਰਲ, ਐਡਵੋਕੇਟ ਜਨਰਲ ਅਤੇ ਸਰਕਾਰੀ ਵਕੀਲਾਂ ਦੀ ਸੂਚੀ ਜਾਰੀ ਕੀਤੀ ਗਈ ਸੀ। 

ਦਸ ਦਈਏ ਕਿ ਇਸ ਮਾਮਲੇ ਨੇ ਉਦੋਂ ਰਾਜਨੀਤਕ ਰੰਗ ਲੈ ਲਿਆ ਸੀ ਜਦੋਂ ਰੇਪ ਅਤੇ ਹੱਤਿਆ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਜੰਮੂ ਕਸ਼ਮੀਰ ਸਰਕਾਰ ਵਿਚ ਸ਼ਾਮਲ ਭਾਜਪਾ ਦੇ ਮੰਤਰੀ ਸਮੇਤ ਨੇਤਾਵਾਂ ਨੇ ਜਲੂਸ ਕੱਢੇ। ਜਿਸ ਨੂੰ ਲੈ ਕੇ ਰੇਪ ਅਤੇ ਹੱਤਿਆ ਦੇ ਇਸ ਘਿਨੌਣੇ ਮਾਮਲੇ ਨੂੰ ਲੈ ਕੇ ਕਸ਼ਮੀਰ ਦੀ ਜਨਤਾ ਦੇ ਗੁੱਸੇ ਨੂੰ ਦੇਖਦੇ ਹੋਏ ਤਤਕਾਲੀਨ ਮਹਿਬੂਬਾ ਸਰਕਾਰ 'ਤੇ ਦਬਾਅ ਵਧਣ ਲੱਗਿਆ।

Related Stories