ਕਠੂਆ ਮਾਮਲੇ ਦੇ ਮੁੱਖ ਗਵਾਹ ਤਾਲਿਬ ਹੁਸੈਨ 'ਤੇ ਪੁਲਿਸ ਹਿਰਾਸਤ 'ਚ ਜਾਨਲੇਵਾ ਹਮਲਾ
ਕਠੂਆ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ਵਿਚ ਮਹੱਤਵਪੂਰਨ ਗਵਾਹ ਤਾਲਿਬ ਹੁਸੈਨ 'ਤੇ ਸਾਂਬਾ ਪੁਲਿਸ ਸਟੇਸ਼ਨ ਦੇ ਅੰਦਰ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ...
Talib Hussain
ਨਵੀਂ ਦਿੱਲੀ : ਕਠੂਆ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ਵਿਚ ਮਹੱਤਵਪੂਰਨ ਗਵਾਹ ਤਾਲਿਬ ਹੁਸੈਨ 'ਤੇ ਸਾਂਬਾ ਪੁਲਿਸ ਸਟੇਸ਼ਨ ਦੇ ਅੰਦਰ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਹੈ, ਜਿੱਥੇ ਉਹ ਬਲਾਤਕਾਰ ਅਤੇ ਹਥਿਆਰ ਰੱਖਣ ਦੇ ਦੋਸ਼ ਤਹਿਤ ਪੁਲਿਸ ਰਿਮਾਂਡ 'ਤੇ ਹੈ। ਹੁਸੈਨ ਦੇ ਪਰਵਾਰ ਮੁਤਾਬਕ ਉਨ੍ਹਾਂ 'ਤੇ 6 ਅਗੱਸਤ ਨੂੰ ਦੁਪਹਿਰ ਦੇ ਖਾਣੇ ਸਮੇਂ ਹਮਲਾ ਕੀਤਾ ਗਿਆ। ਉਨ੍ਹਾਂ ਦਸਿਆ ਕਿ ਜਦੋਂ ਦੁਪਹਿਰ ਦਾ ਖਾਣਾ ਖਾਧਾ ਜਾ ਰਿਹਾ ਸੀ ਤਾਂ ਪੁਲਿਸ ਸਟੇਸ਼ਨ ਦੇ ਦੋ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿਤਾ।