ਐਚਡੀਐਫਸੀ ਬੈਂਕ ਦੇ ਉਪ ਪ੍ਰਧਾਨ ਸਿਧਾਰਥ ਸੰਘਵੀ ਲਾਪਤਾ
ਮੁੰਬਈ ਦੇ ਕਮਲਾ ਮਿਲਸ ਵਿਚ ਸਥਿਤ ਐਚਡੀਐਫਸੀ ਦੇ ਉਪ ਪ੍ਰਧਾਨ ਸਿਧਾਰਥ ਬੁੱਧਵਾਰ ਨੂੰ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ। ਹਮੇਸ਼ਾ ਦੀ ਤਰ੍ਹਾਂ ਹੀ ਉਹ ਠੀਕ ਸਮੇਂ 'ਤੇ ਦਫ਼ਤਰ...
ਮੁੰਬਈ : ਮੁੰਬਈ ਦੇ ਕਮਲਾ ਮਿਲਸ ਵਿਚ ਸਥਿਤ ਐਚਡੀਐਫਸੀ ਦੇ ਉਪ ਪ੍ਰਧਾਨ ਸਿਧਾਰਥ ਬੁੱਧਵਾਰ ਨੂੰ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ। ਹਮੇਸ਼ਾ ਦੀ ਤਰ੍ਹਾਂ ਹੀ ਉਹ ਠੀਕ ਸਮੇਂ 'ਤੇ ਦਫ਼ਤਰ ਤੋਂ ਘਰ ਲਈ ਨਿਕਲੇ ਸਨ ਪਰ ਘਰ ਨਹੀ ਪਹੁੰਚ ਪਾਏ, ਘਰ ਵਿਚ ਪਤਨੀ ਇੰਤਜ਼ਾਰ ਕਰਦੀ ਰਹੀ ਅਤੇ ਪਰੇਸ਼ਾਨ ਹੋਕੇ ਰਾਤ 10:00 ਵਜੇ ਪੁਲਿਸ ਵਿਚ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾ ਦਿਤੀ। ਐਚਡੀਐਫਸੀ ਬੈਂਕ ਦੇ ਉਪ ਪ੍ਰਧਾਨ ਸਿਧਾਰਥ ਸੰਘਵੀ 5 ਸਤੰਬਰ ਤੋਂ ਕਮਲਾ ਮਿਲਸ ਦਫ਼ਤਰ ਤੋਂ ਲਾਪਤਾ ਹਨ। 6 ਸਤੰਬਰ ਨੂੰ ਕੋਪਰ ਖੈਰਾਨੇ ਖੇਤਰ ਵਿਚ ਉਨ੍ਹਾਂ ਦੀ ਕਾਰ ਦਾ ਪਤਾ ਲਗਾਇਆ ਗਿਆ ਸੀ।
ਪੁਲਿਸ ਨੇ ਐਨਐਮ ਜੋਸ਼ੀ ਰਸਤਾ ਪੁਲਿਸ ਸਟੇਸ਼ਨ ਵਿਚ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰ ਲਈ ਹੈ। ਜਾਣਕਾਰੀ ਦੇ ਮੁਤਾਬਕ ਸਿਧਾਰਥ ਕੁਮਾਰ ਸੰਘਵੀ ਮਾਲਾਬਾਰ ਹਿੱਲ ਵਿਚ ਅਪਣੇ ਪਰਵਾਰ ਨਾਲ ਰਹਿੰਦੇ ਸਨ ਉਨ੍ਹਾਂ ਦੇ ਪਰਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਇਕ ਚਾਰ ਸਾਲ ਦਾ ਪੁੱਤਰ ਹੈ। ਸਿਧਾਰਥ ਪੰਜ ਸਤੰਬਰ ਬੁੱਧਵਾਰ ਨੂੰ ਰਾਤ 8:30 ਵਜੇ ਦਫ਼ਤਰ ਤੋਂ ਨਿਕਲੇ ਸਨ ਅਤੇ ਉਸ ਤੋਂ ਬਾਅਦ ਤੋਂ ਹੀ ਉਹ ਲਾਪਤਾ ਹੈ। ਸਿਧਾਰਥ ਦੇ ਲਾਪਤੇ ਹੋਣ ਤੋਂ ਅਗਲੇ ਦਿਨ ਨਵੀ ਮੁੰਬਈ ਤੋਂ ਉਨ੍ਹਾਂ ਦੀ ਕਾਰ ਬਰਾਮਦ ਹੋਈ ਜਿਸ ਦੀ ਸੀਟ ਉਤੇ ਖੂਨ ਦੇ ਧੱਬੇ ਸਨ।
ਪੁਲਿਸ ਵਲੋਂ ਸਿਧਾਰਥ ਦੇ ਫੋਨ ਕਾਲ ਡਾਟਾ ਰਿਕਾਰਡ ਦੇ ਮੁਤਾਬਕ ਲਾਸਟ ਲੋਕੇਸ਼ਨ ਕਮਲਾ ਮਿਲ ਹੀ ਦੱਸੀ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਫੋਨ ਸਵਿਚ ਆਫ਼ ਕਰ ਦਿਤਾ ਗਿਆ ਸੀ। ਸਿਧਾਰਥ ਦੀ ਪਤਨੀ ਰਾਤ 10:00 ਵਜੇ ਤੱਕ ਪਤੀ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ ਪਰ ਜਦੋਂ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਉਸ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਦਿਤੀ। ਸਿਧਾਰਥ ਦੀ ਤਲਾਸ਼ ਵਿਚ ਮੁੰਬਈ ਪੁਲਿਸ ਅਤੇ ਕਰਾਇਮ ਬ੍ਰਾਂਚ ਦੀਆਂ ਟੀਮਾਂ ਲੱਗ ਗਈਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਵਿਚ ਸਿਧਾਰਥ ਦੇ ਨਾਲ ਕੋਈ ਹੋਰ ਵਿਅਕਤੀ ਵੀ ਮੌਜੂਦ ਸੀ।