ਕੱਟੜਵਾਦ ਦੇ ਕਿਸੇ ਰੂਪ ਨੂੰ ਬਰਦਾਸ਼ਤ ਨਹੀਂ ਕਰਾਂਗਾ : ਰਿਸ਼ੀ ਸੂਨਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸੂਨਕ ਜੀ20 ਸ਼ਿਖਰ ਸੰਮੇਲਨ ਲਈ ਦਿੱਲੀ ਪੁੱਜੇ

G20 summit: UK PM Rishi Sunak, his wife arrive in India

 

ਨਵੀਂ ਦਿੱਲੀ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਸਨਿਚਰਵਾਰ ਤੋਂ ਸ਼ੁਰੂ ਹੋ ਰਹੇ ਜੀ20 ਸ਼ਿਖਰ ਸੰਮੇਲਨ ਲਈ ਸ਼ੁਕਰਵਾਰ ਨੂੰ ਇਥੇ ਪੁੱਜੇ। ਸੂਨਕ ਨੇ ਕਿਹਾ ਕਿ ਉਹ ਸਾਡਿਆਂ ’ਚੋਂ ਹਰ ਕਿਸੇ ’ਤੇ ਅਸਰ ਪਾਉਣ ਵਾਲੀਆਂ ਕੁਝ ਚੁਨੌਤੀਆਂ ਦਾ ਹੱਲ ਕਰਨ ਲਈ ਕੌਮਾਂਤਰੀ ਆਗੂਆਂ ਨਾਲ ਮਿਲ ਕੇ ਕੰਮ ਕਰਨਗੇ। ਪਤਨੀ ਅਕਸ਼ਤਾ ਮੂਰਤੀ ਨਾਲ ਸੂਨਕ ਦਾ ਹਵਾਈ ਅੱਡੇ ’ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ, ਭਾਰਤ ’ਚ ਬਰਤਾਨੀਆਂ ਦੇ ਹਾਈਕਮਿਸ਼ਨਰ ਐਲੇਕਸ ਐਲਿਸ ਅਤੇ ਸੀਨੀਅਰ ਸਫ਼ੀਰਾਂ ਨੇ ਸਵਾਗਤ ਕੀਤਾ।

ਇਹ ਵੀ ਪੜ੍ਹੋ: ਭਾਰਤ-ਅਮਰੀਕਾ ਰਿਸ਼ਤੇ ਮਜ਼ਬੂਤ ਕਰਨ ਲਈ ਮੋਦੀ ਅਤੇ ਬਾਈਡਨ ਨੇ ਕੀਤੀ ਦੁਵੱਲੀ ਗੱਲਬਾਤ 

ਇਸ ਮੌਕੇ ਇਕ ਨਿਜੀ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਸੂਨਕ ਨੇ ਬਰਤਾਨੀਆ ’ਚ ਖਾਲਿਸਤਾਨ ਨਾਲ ਜੁੜੇ ਸਵਾਲ ਦਾ ਵੀ ਵਿਸਥਾਰ ਨਾਲ ਜਵਾਬ ਦਿਤਾ। ਉਨ੍ਹਾਂ ਕਿਹਾ, ‘‘ਇਹ ਬਹੁਤ ਅਹਿਮ ਮੁੱਦਾ ਹੈ। ਮੈਂ ਇਹ ਬਿਲਕੁਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੱਟੜਤਾ ਜਾਂ ਹਿੰਸਾ, ਕਿਸੇ ਵੀ ਰੂਪ ’ਚ ਬਰਤਾਨੀਆਂ ’ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਅਸੀਂ ਇਸ ਮੁੱਦੇ ’ਤੇ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਖਾਸ ਕਰ ਕੇ ਖਾਲਿਸਤਾਨੀ ਅਤਿਵਾਦ ਦੇ ਮੁੱਦੇ ’ਤੇ।

ਇਹ ਵੀ ਪੜ੍ਹੋ: ਜ਼ਿਮਨੀ ਚੋਣਾਂ : 4 ਸੀਟਾਂ ’ਤੇ ਵਿਰੋਧੀ ਪਾਰਟੀਆਂ, 3 ’ਤੇ ਭਾਜਪਾ ਨੇ ਜਿੱਤ ਦਰਜ ਕੀਤੀ 

ਸੁਨਕ ਨੇ ਅੱਗੇ ਕਿਹਾ, ‘‘ਹਾਲ ਹੀ ’ਚ ਸਾਡੇ ਸੁਰੱਖਿਆ ਮੰਤਰੀ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਫਿਰ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਸੀ। ਅਸੀਂ ਕੁਝ ਕਾਰਜ ਸਮੂਹਾਂ ਦਾ ਗਠਨ ਕੀਤਾ ਹੈ ਅਤੇ ਉਹ ਖੁਫੀਆ ਜਾਣਕਾਰੀ ਅਤੇ ਜਾਣਕਾਰੀ ਸਾਂਝੀ ਕਰ ਰਹੇ ਹਨ। ਇਸ ਤਰੀਕੇ ਨਾਲ ਕੰਮ ਕਰ ਕੇ, ਅਸੀਂ ਇਸ ਕਿਸਮ ਦੀ ਹਿੰਸਕ ਕੱਟੜਤਾ ਨੂੰ ਦੂਰ ਕਰ ਸਕਦੇ ਹਾਂ। ਇਹ ਤੈਅ ਹੈ ਕਿ ਬਰਤਾਨੀਆ ’ਚ ਅਜਿਹੀ ਹਿੰਸਾ ਅਤੇ ਕੱਟੜਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’

ਇਹ ਵੀ ਪੜ੍ਹੋ: ਪੱਕਾ ਵਿਸ਼ਵਾਸ ਹੈ ਕਿ ਜੀ-20 ਸਿਖਰ ਸੰਮੇਲਨ ਮਨੁੱਖੀ ਕੇਂਦਰਿਤ, ਸਮਾਵੇਸ਼ੀ ਵਿਕਾਸ ਲਈ ਨਵਾਂ ਰਾਹ ਪੱਧਰਾ ਕਰੇਗਾ: ਮੋਦੀ

ਇਸ ਤੋਂ ਪਹਿਲਾਂ ਲੰਡਨ ਤੋਂ ਤੁਰਨ ਲਗਿਆਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ‘ਭਾਰਤ ਦਾ ਦਾਮਾਦ’ ਦੱਸੇ ਜਾਣ ਦੇ ਸੰਦਰਭ ’ਚ ਹਵਾਲਾ ਦਿੰਦਿਆਂ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਜੀ20 ਆਗੂਆਂ ਦੇ ਸ਼ਿਖਰ ਸੰਮੇਲਨ ਲਈ ਨਵੀਂ ਦਿੱਲੀ ਦਾ ਉਨ੍ਹਾਂ ਦਾ ਦੌਰਾ ‘ਬਹੁਤ ਖ਼ਾਸ’ ਹੈ।