ਸਿੱਖ ਇੰਜੀਨੀਅਰ ਨਵਜੋਤ ਸਿੰਘ ਸਾਹਣੀ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਵਿਸ਼ੇਸ਼ ਤਾਜਪੋਸ਼ੀ ਖਾਣੇ ਵਿਚ ਹੋਣਗੇ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਜਪੋਸ਼ੀ ਮਨਾਉਣ ਲਈ ਗੁਆਂਢੀਆਂ ਅਤੇ ਭਾਈਚਾਰਿਆਂ ਨੂੰ ਇਕੱਠੇ ਲਿਆਉਣ ਲਈ ਇਕ ਦੇਸ਼ ਵਿਆਪੀ ਪਹਿਲਕਦਮੀ ਵਜੋਂ

photo

 

ਲੰਡਨ : ਨਵਜੋਤ ਸਿੰਘ ਸਾਹਣੀ ਭਾਰਤੀ ਮੂਲ ਦੇ ਸਿੱਖ ਇੰਜੀਨੀਅਰ, ਜਿਸ ਨੇ ਇਸ ਸਾਲ ਦੇ ਸ਼ੁਰੂ ਵਿਚ ਪੁਆਇੰਟਸ ਆਫ਼ ਲਾਈਟ ਐਵਾਰਡ ਜਿਤਿਆ ਸੀ, ਕਈ ਹੋਰ ਭਾਈਚਾਰਿਆਂ ਦੇ ਨਾਇਕਾਂ ਵਿਚ ਸ਼ਾਮਲ ਹਨ ਜੋ ਐਤਵਾਰ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਵਿਸ਼ੇਸ਼ ਤਾਜਪੋਸ਼ੀ ਦੁਪਹਿਰ ਦੇ ਖਾਣੇ ਵਿਚ ਸ਼ਾਮਲ ਹੋਣਗੇ।  ਸੁਨਕ ਅਤੇ ਪਹਿਲੀ ਮਹਿਲਾ ਅਕਸਾ ਮੂਰਤੀ ਦੁਆਰਾ ਆਯੋਜਤ ਕੀਤਾ ਜਾ ਰਿਹਾ ਇਹ ਸਮਾਗਮ, ਦਿ ਬਿਗ ਲੰਚ ਦੇ ਹਿੱਸੇ ਵਜੋਂ ਹੋ ਰਿਹਾ ਹੈ - ਤਾਜਪੋਸ਼ੀ ਮਨਾਉਣ ਲਈ ਗੁਆਂਢੀਆਂ ਅਤੇ ਭਾਈਚਾਰਿਆਂ ਨੂੰ ਇਕੱਠੇ ਲਿਆਉਣ ਲਈ ਇਕ ਦੇਸ਼ ਵਿਆਪੀ ਪਹਿਲਕਦਮੀ ਵਜੋਂ।

ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ, “ਪੁਆਇੰਟਸ ਆਫ਼ ਲਾਈਟ ਐਵਾਰਡ ਦੇ ਜੇਤੂ-ਵਲੰਟੀਅਰ ਜਿਨ੍ਹਾਂ ਨੇ ਅਪਣੇ ਭਾਈਚਾਰੇ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ - ਨੂੰ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਹੈ। ਸਾਹਣੀ ਨੇ ਵਿਸਥਾਪਿਤ ਅਤੇ ਘੱਟ ਆਮਦਨੀ ਵਾਲੇ ਭਾਈਚਾਰਿਆਂ ਲਈ ਊਰਜਾ-ਕੁਸ਼ਲ ਮੈਨੂਅਲ ਵਾਸ਼ਿੰਗ ਮਸ਼ੀਨ ਡਿਜ਼ਾਈਨ ਕਰਨ ਲਈ ਇਸ ਸਾਲ ਜਨਵਰੀ ਵਿਚ ਪੀਐਮਜ਼ ਪੁਆਇੰਟਸ ਆਫ਼ ਲਾਈਟ ਐਵਾਰਡ ਜਿਤਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸਦੀ “ਹੱਥ ਨਾਲ ਕ੍ਰੈਂਕ ਵਾਲੀ ਵਾਸ਼ਿੰਗ ਮਸ਼ੀਨ ਨੇ 1,000 ਤੋਂ ਵੱਧ ਪ੍ਰਵਾਰਾਂ ਨੂੰ ਲਾਭ ਪਹੁੰਚਾਇਆ ਹੈ ਜਿਨ੍ਹਾਂ ਨੂੰ ਪਛੜੇ ਦੇਸ਼ਾਂ ਜਾਂ ਸ਼ਰਨਾਰਥੀ ਕੈਂਪਾਂ ਵਿਚ ਇਲੈਕਟਿ੍ਰਕ ਮਸ਼ੀਨ ਤਕ ਪਹੁੰਚ ਨਹੀਂ ਹੈ। ਸਾਹਣੀ ਦੀਆਂ ਮਸ਼ੀਨਾਂ ਨੇ ਯੂਕਰੇਨੀ ਪ੍ਰਵਾਰਾਂ ਦੀ ਵੀ ਮਦਦ ਕੀਤੀ ਹੈ ਜੋ ਅਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ ਅਤੇ ਵਰਤਮਾਨ ਵਿਚ ਮਾਨਵਤਾਵਾਦੀ ਸਹਾਇਤਾ ਕੇਂਦਰਾਂ ਵਿਚ ਰਹਿ ਰਹੇ ਹਨ।    (ਏਜੰਸੀ)