ਜ਼ਹਿਰੀਲੇ ਧੂੰਏਂ ਕਾਰਨ ਦੇਸ਼ 'ਚ ਹਰ ਸਾਲ ਹੁੰਦੀਆਂ ਹਨ ਪੰਜ ਲੱਖ ਮੌਤਾਂ
ਵਾਤਾਵਾਰਣ ਵਿਚ ਸਿਰਫ 27 ਫੀਸਦੀ ਮੌਜੂਦਗੀ ਦੇ ਬਾਵਜੂਦ ਇਹ ਛੋਟ ਕਣ ਪ੍ਰਦੂਸ਼ਣ ਨਾਲ ਹੋਣ ਵਾਲੀਆਂ 70 ਫੀਸਦੀ ਮੌਤਾਂ ਦਾ ਕਾਰਣ ਬਣਦੇ ਹਨ।
ਕਾਨਪੁਰ, ( ਭਾਸ਼ਾ ) : ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਸੱਭ ਤੋਂ ਵੱਧ ਮੌਤਾਂ ਦਾ ਕਾਰਨ ਘਰ ਦੇ ਚੁੱਲ੍ਹੇ ਅਤੇ ਟਰੈਫਿਕ ਜਾਮ ਦੌਰਾਨ ਵਾਹਨਾਂ ਤੋਂ ਨਿਕਲ ਰਿਹਾ ਧੂੰਆਂ ਅਤੇ ਧੂਲ ਦੇ ਛੋਟੇ ਕਣ ਹਨ। ਵਾਤਾਵਾਰਣ ਵਿਚ ਸਿਰਫ 27 ਫੀਸਦੀ ਮੌਜੂਦਗੀ ਦੇ ਬਾਵਜੂਦ ਇਹ ਛੋਟ ਕਣ ਪ੍ਰਦੂਸ਼ਣ ਨਾਲ ਹੋਣ ਵਾਲੀਆਂ 70 ਫੀਸਦੀ ਮੌਤਾਂ ਦਾ ਕਾਰਣ ਬਣਦੇ ਹਨ। ਹਰ ਸਾਲ ਲਗਭਗ ਪੰਜ ਲੱਖ ਲੋਕ ਇਨਾਂ ਛੋਟੇ ਧੂਲ ਦੇ ਕਣਾਂ ਕਾਰਨ ਹੋ ਰਹੀਆਂ ਬੀਮਾਰੀਆਂ ਨਾਲ ਮਰ ਰਹੇ ਹਨ। ਹੈਰਾਨ ਕਰ ਦੇਣ ਵਾਲਾ ਇਹ ਅੰਕੜਾ ਕਾਨਪੁਰ ਆਈਆਈਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪੀਐਚਡੀ ਵਿਦਿਆਰਥੀਆਂ ਦੀ ਖੋਜ ਵਿਚ ਸਾਹਮਣੇ ਆਇਆ ਹੈ।
ਦੇਸ਼ ਵਿਚ ਹਵਾ ਦਾ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਗਲੋਬਲ ਬਰਡਨ ਆਫ ਡਿਜ਼ੀਜ ਨੇ ਦੇਸ਼ਭਰ ਵਿਚ ਹਵਾ ਪ੍ਰਦੂਸ਼ਣ ਨਾਲ ਪੰਜ ਲੱਖ ਲੋਕਾਂ ਦੀ ਮੌਤ ਹੋਣ ਦਾ ਅੰਕੜਾ ਦਿਤਾ ਸੀ। ਆਈਆਈਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਫੈਸਰ ਤਰੁਣ ਕੁਮਾਰ ਗੁਪਤਾ ਦੇ ਨਿਰਦੇਸ਼ਨ ਵਿਚ ਡਾ. ਪ੍ਰਸ਼ਾਂਤ ਰਾਜਪੂਤ ਅਤੇ ਸੈਫੀ ਇਜ਼ਹਾਰ ਨੇ 2015-16 ਵਿਚ ਖੋਜ ਸ਼ੁਰੂ ਕੀਤੀ। ਕਾਨਪੁਰ ਨੂੰ ਕੇਂਦਰ ਵਿਚ ਰੱਖ ਕੇ ਦਿਲੀ, ਲਖਨਊ, ਨੋਇਡਾ, ਪਟਨਾ ਅਤੇ ਜੈਪੁਰ ਸਮੇਤ ਹੋਰਨਾਂ ਕਈ ਸ਼ਹਿਰਾਂ ਤੋਂ ਇਸ ਸਬੰਧੀ ਅੰਕੜੇ ਇਕੱਠੇ ਕੀਤੇ।
ਖੋਜ ਵਿਚ ਇਹ ਸਾਹਮਣੇ ਆਇਆ ਕਿ ਹਵਾ ਪ੍ਰਦੂਸ਼ਣ ਵਿਚ 73 ਫੀਸਦੀ ਧੂਲ ਦੇ ਕਣ ਪੀਐਮ 2.5 ਤੋਂ ਉਪਰ ਹਨ। ਜੋ ਸਿਰਫ ਸਰੀਰ ਦੇ ਉਪਰਲੇ ਹਿੱਸੇ ਲਈ ਖਤਰਨਾਕ ਹਨ। ਪਰ ਛੋਟੇ ਕਣ ਸਿਰਫ 27 ਫੀਸਦੀ ਮੋਜੂਦਗੀ ਦੇ ਬਾਵਜੂਦ ਲੋਕਾਂ ਨੂੰ ਸਬ ਕਰਾਨਿਕ ਆਬਸਟਰਕਟਿਵ, ਪਲਮਨਰੀ ਡਿਜ਼ੀਜ, ਟੀਬੀਐਲ ਕੈਂਸਰ, ਅਸਥਮਾ ਅਤੇ ਕਾਲੀ ਖਾਂਸੀ ਵਰਗੀਆਂ ਜਾਨਲੇਵਾ ਬੀਮਾਰੀਆਂ ਦੇ ਰਹੇ ਹਨ। ਵਿਦਿਆਰਥੀਆਂ ਦੀ ਇਹ ਖੋਜ ਅੰਤਰਰਾਸ਼ਟਰੀ ਜਨਰਲ ਵਿਚ ਵੀ ਪ੍ਰਕਾਸ਼ਿਤ ਹੋਈ ਹੈ।
ਆਈਆਈਟੀ ਵਿਚ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਡਾ.ਪ੍ਰਸ਼ਾਂਤ ਰਾਜਪੂਤ ਨੇ ਦਸਿਆ ਕਿ ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਤੱਤਾਂ ਨਾਲ ਸਰੀਰ ਤੇ ਹੋਣ ਵਾਲੇ ਦੁਸ਼ਪ੍ਰਭਾਵਾਂ ਤੇ ਖੋਜ ਹੋਈ ਹੈ ਅਤੇ ਅਪਣੇ ਆਪ ਵਿਚ ਇਹ ਪਹਿਲੀ ਤਰਾਂ ਦੀ ਖੋਜ ਹੈ। ਖੋਜੀਆਂ ਨੇ ਹਵਾ ਪ੍ਰਦੂਸ਼ਣ ਦੇ ਡਾਟਾ ਨੂੰ ਲੰਗਸ ਮਾਡਲਿੰਗ ਨਾਲ ਵੇਖਿਆ। ਇਹ ਕੰਪਿਊਟਰਾਈਜ਼ਡ ਮਾਡਲ ਹੈ। ਇਸ ਵਿਚ ਸਾਹਮਣੇ ਆਇਆ ਹੈ ਕਿ ਪੀਐਮ 2.5 ਮਾਈਕਰੋਗ੍ਰਾਮ ਤੋਂ ਵੱਧ ਸਾਈਜ਼ ਦੇ ਕਣ ਗਲੇ ਤੋਂ ਹੇਠਾਂ ਨਹੀਂ ਜਾਂਦੇ। 2.5 ਤੋਂ ਛੋਟੇ ਕਣ ਸਿੱਧੇ ਫੇਫੜਿਆਂ ਅਤੇ ਧਮਨੀਆਂ ਵਿਚ ਜਮ ਜਾਂਦੇ ਹਨ।
ਖੋਜ ਵਿਚ ਇਹ ਵੀ ਸਾਹਮਣੇ ਆਇਆ ਕਿ ਦੇਸ਼ ਦੇ ਉਤਰੀ ਖੇਤਰ ਵਿਚ ਹਵਾ ਦਾ ਪ੍ਰਦੂਸ਼ਣ ਵੱਧ ਹੈ। ਗੰਗਾ ਦੇ ਤਟਵਰਤੀ ਖੇਤਰਾਂ ਵਿਚ ਮੱਧਮ ਅਤੇ ਦਖਣੀ ਰਾਜਾਂ ਵਿਚ ਪ੍ਰਦੂਸ਼ਣ ਦਾ ਪੱਧਰ ਮੁਕਾਬਲਤਨ ਘੱਟ ਹੈ। ਗਰਮੀਰਆਂ ਵਿਚ ਪਾਰਟੀਕੁਲੇਟ ਮੈਟਰ ਦੇ ਕਣ 10.3 ਮਾਈਕਰੋਗ੍ਰਾਮ ਤੋਂ ਵੱਧ ਹੁੰਦੇ ਹਨ ਜੋ ਖਾਂਸੀ ਦਾ ਕਾਰਨ ਬਣਦੇ ਹਨ। ਪਰ ਸਰਦੀਆਂ ਵਿਚ 0.3 ਤੋਂ 2.5 ਮਾਈਕਰੋਗ੍ਰਾਮ ਤੱਕ ਦੇ ਕਣਾਂ ਦਾ ਵਾਧਾ ਹੁੰਦਾ ਹੈ ਜੋ ਸਾਹ ਦੇ ਰੋਗੀਆਂ ਲਈ ਮੁਸਕਲਾਂ ਪੈਦਾ ਕਰਦਾ ਹੈ।
ਪੀਐਮ 2.5 ਤੋਂ ਛੋਟੇ ਪ੍ਰਦੂਸ਼ਣ ਦੇ ਕਣ ਘਰ ਦੇ ਚੁੱਲ੍ਹੇ ,ਪਟਾਖਿਆਂ, ਘਰਾਂ ਵਿਚ ਜਲਣ ਵਾਲੀ ਅਗਰਬੱਤੀ, ਟਰੈਫਿਕ ਜਾਮ ਵਿਚ ਫਸੇ ਹੋਏ ਵਾਹਨਾਂ ਦੇ ਧੂੰਏ ਅਤੇ ਪਰਾਲੀ ਦੇ ਜਲਣ ਨਾਲ ਵਧਦੇ ਹਨ।