ਛੱਤੀਸਗੜ੍ਹ  ਦੀ ਵੀਣਾ ਬਣੀ ਦੇਸ਼ ਦੀ ਪਹਿਲੀ ਟਰਾਂਸ ਬਿਊਟੀ ਕਵੀਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਣਾ ਇਕ ਟਰਾਂਸਜੇਂਡਰ ਹੈ ਅਤੇ ਉਹ ਮਿਸ ਟਰਾਂਸਕਵੀਨ ਇੰਡੀਆ ਮੁਕਾਬਲੇ ਵਿਚ ਛੱਤੀਸਗੜ੍ਹ ਦੀ ਨੁਮਾਇੰਦਗੀ ਕਰ ਰਹੀ ਸੀ।

Veena Shendre

ਰਾਏਪੁਰ : ਛੱਤੀਸਗੜ੍ਹ ਦੀ ਵੀਣਾ ਸ਼ੇਂਦਰੇ ਨੇ ਦੇਸ਼ ਦੀ ਪਹਿਲੀ ਟਰਾਂਸ ਬਿਊਟੀ ਕਵੀਨ ਦਾ ਖਿਤਾਬ ਜਿੱਤ ਲਿਆ ਹੈ। ਜਾਣਕਾਰੀ ਅਨੁਸਾਰ ਮੁੰਬਈ ਵਿਚ ਆਯੋਜਿਤ ਇਸ ਮੁਕਾਬਲੇ ਦੌਰਾਨ ਰਾਜ ਦੀ ਵੀਣਾ ਸ਼ੇਂਦਰੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਵੀਣਾ ਇਕ ਟਰਾਂਸਜੇਂਡਰ ਹੈ ਅਤੇ ਉਹ ਮਿਸ ਟਰਾਂਸਕਵੀਨ ਇੰਡੀਆ ਮੁਕਾਬਲੇ ਵਿਚ ਛੱਤੀਸਗੜ੍ਹ ਦੀ ਨੁਮਾਇੰਦਗੀ ਕਰ ਰਹੀ ਸੀ। ਆਨਲਾਈਨ ਵੋਟਿੰਗ ਰਾਂਹੀ ਦੇਸ਼ ਭਰ ਵਿਚ ਟਰਾਂਸਜੇਂਡਸ ਭਾਈਚਾਰੇ ਤੋਂ ਬਿਊਟੀ ਕਵੀਨ ਦੀ ਚੋਣ ਹੋਈ ਸੀ।

ਇਸ ਮੁਕਾਬਲੇ ਵਿਚ ਵੀਣਾ ਸਿਖਰ ਤੇ ਚਲ ਰਹੀ ਸੀ। ਇਸ ਮੁਕਾਬਲੇ ਵਿਚ ਵੀਣਾ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਟਰਾਂਸਜੇਂਡਰਸ ਸ਼ਾਮਿਲ ਹੋਈਆਂ ਸਨ। 24 ਸਾਲਾਂ ਦੀ ਵੀਣਾ ਮੂਲ ਤੌਰ ਤੇ ਰਾਇਪੁਰ ਦੀ ਹੀ ਰਹਿਣ ਵਾਲੀ ਹੈ। ਇਥੇ ਹੀ ਉਸਨੇ ਮਾਡਲਿੰਗ ਅਤੇ ਪਰਸਨੈਲਿਟੀ ਡੈਵਲਪਮੈਂਟ ਦੀ ਟਰੇਨਿੰਗ ਪੂਰੀ ਕੀਤੀ ਹੈ। ਵੀਣਾ ਦੀ ਰੈਂਪ ਵਾਕ ਦੀਆਂ ਅਦਾਵਾਂ ਦੇਖਣ ਲਾਇਕ ਹਨ। ਮੁਕਾਬਲੇ ਦੌਰਾਨ ਜਦ ਉਹ ਰੈਂਪ ਤੇ ਆਈ ਤਾਂ ਦੇਖਣ ਵਾਲੇ ਉਸਨੂੰ ਦੇਖਦੇ ਹੀ ਰਹਿ ਗਏ।

ਸ਼ੁਰੂ ਤੋਂ ਹੀ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਖਿਤਾਬ ਵੀਣਾ ਹੀ ਜਿੱਤੇਗੀ। ਪੀਜੇਂਟ ਇੰਡੀਆ ਵੱਲੋਂ ਆਯੋਜਿਤ ਇਹ ਸੁਦੰਰਤਾ ਮੁਕਾਬਲਾ ਹਰ ਸਾਲ ਰਾਸ਼ਟਰੀ ਪੱਧਰ ਤੇ ਆਯੋਜਿਤ ਕੀਤਾ ਜਾਂਦਾ ਹੈ। ਟਰਾਂਸਜੇਂਡਰ ਭਾਈਚਾਰੇ ਨੂੰ ਸੰਵਿਧਾਨਕ ਮਾਨਤਾ ਮਿਲਣ ਤੋਂ ਬਾਅਦ ਇਸ ਮੁਕਾਬਲੇ ਦਾ ਦਾਇਰਾ ਵੱਧ ਗਿਆ ਹੈ ਅਤੇ ਹੁਣ ਦੇਸ਼ ਦੇ ਹਰ ਰਾਜ ਤੋਂ ਟਰਾਂਸਵੂਮੇਨ ਮਾਡਲਾਂ ਇਸ ਮੁਕਾਬਲੇ ਵਿਚ ਚੁਣ ਕੇ ਆ ਰਹੀਆਂ ਹਨ। (ਭਾਸ਼ਾ)