ਹੁਣ ਨਹੀਂ ਹੋਣਗੀਆਂ ਕੈਂਸਰ ਨਾਲ ਮੌਤਾਂ, ਛੱਤੀਸਗੜ੍ਹ ਦੀ ਮਮਤਾ ਤ੍ਰਿਪਾਠੀ ਨੇ ਲੱਭਿਆ ਤੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਬਹੁਤ ਘੱਟ ਲੋਕ ਅਪਣੀ ਜਾਨ ਬਚਾ ਪਾਉਂਦੇ ਹਨ। ਇਸ ਦੀ ਵਜ੍ਹਾ ਹੈ ਕਿ ਸਮੇਂ 'ਤੇ ਇਸ ਬਿਮਾਰੀ ਸਬੰਧੀ ਜਾਣਕਾਰੀ ਨਾ ਹੋਣਾ ...

Chhatisgarh Researcher Mamata Tripathi

ਨਵੀਂ ਦਿੱਲੀ : ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਬਹੁਤ ਘੱਟ ਲੋਕ ਅਪਣੀ ਜਾਨ ਬਚਾ ਪਾਉਂਦੇ ਹਨ। ਇਸ ਦੀ ਵਜ੍ਹਾ ਹੈ ਕਿ ਸਮੇਂ 'ਤੇ ਇਸ ਬਿਮਾਰੀ ਸਬੰਧੀ ਜਾਣਕਾਰੀ ਨਾ ਹੋਣਾ ਕਿਉਂਕਿ ਕੈਂਸਰ ਬਹੁਤ ਤੇਜ਼ੀ ਨਾਲ ਸਰੀਰ ਨੂੰ ਕਮਜ਼ੋਰ ਬਣਾਉਂਦਾ ਹੈ। ਕੈਂਸਰ ਟਿਊਮਰ ਸਰੀਰ ਵਿਚ ਇੰਨੀ ਰਫ਼ਤਾਰ ਨਾਲ ਫ਼ੈਲਦਾ ਹੈ ਕਿ ਇਲਾਜ ਅਸੰਭਵ ਹੋ ਜਾਂਦਾ ਹੈ ਪਰ ਛੱਤੀਸਗੜ੍ਹ ਦੀ ਇਕ ਰਿਸਰਚਰ ਨੇ ਇਸ ਜਾਨਲੇਵਾ ਬਿਮਾਰੀ ਦਾ ਇਲਾਜ ਲੱਭ ਲਿਆ ਹੈ। 

ਜਦੋਂ ਇਹ ਕੋਸ਼ਿਕਾਵਾਂ ਬੇਕਾਬੂ ਹੋ ਕੇ ਵਧਦੀਆਂ ਹਨ ਅਤੇ ਪੂਰੇ ਸਰੀਰ ਵਿਚ ਫੈਲ ਜਾਂਦੀਆਂ ਹਨ ਤਾਂ ਇਹ ਸਰੀਰ ਦੇ ਬਾਕੀ ਹਿੱਸਿਆਂ ਨੂੰ ਅਪਣਾ ਕੰਮ ਕਰਨ ਵਿਚ ਦਿੱਕਤ ਦਿੰਦੀਆਂ ਹਨ, ਜਿਸ ਨਾਲ ਉਨ੍ਹਾਂ ਹਿੱਸਿਆਂ 'ਤੇ  ਕੋਸ਼ਿਕਾਵਾਂ ਦਾ ਗੁੱਛਾ, ਗੱਠ ਜਾਂ ਟਿਊਮਰ ਬਣ ਜਾਂਦਾ ਹੈ। ਇਸ ਸਥਿਤੀ ਨੂੰ ਕੈਂਸਰ ਕਹਿੰਦੇ ਹਨ। ਇਹੀ ਟਿਊਮਰ ਘਾਤਕ ਹੁੰਦਾ ਹੈ ਅਤੇ ਵਧਦਾ ਰਹਿੰਦਾ ਹੈ।